BREAKING NEWS
Search

ਆਈ ਮਾੜੀ ਖਬਰ: ਹੁਣੇ ਹੁਣੇ ਇਥੇ ਹੋਇਆ ਹਵਾਈ ਜਹਾਜ ਕਰੇਸ਼, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿਚ ਹਰ ਰੋਜ਼ ਹੀ ਆਉਣ ਵਾਲੀਆਂ ਖਬਰਾਂ ਨੇ ਦੁਨੀਆਂ ਨੂੰ ਸੋਚਾਂ ਵਿੱਚ ਪਾਇਆ ਹੋਇਆ ਹੈ। ਇਨਸਾਨ ਵੱਲੋਂ ਸਾਇੰਸ ਵਿਚ ਬਹੁਤ ਹੀ ਤਰੱਕੀ ਕੀਤੀ ਗਈ ਹੈ। ਇਨਸਾਨ ਵੱਲੋਂ ਬਣਾਏ ਗਏ ਹਵਾਈ ਸਫ਼ਰ ਨੇ ਦੁਨੀਆ ਨੂੰ ਬਹੁਤ ਨਜ਼ਦੀਕ ਲੈ ਆਂਦਾ ਹੈ। ਹਵਾਈ ਸਫ਼ਰ ਰਾਹੀਂ ਇਨਸਾਨ ਆਪਣੀ ਕੋਹਾਂ ਮੀਲ ਦੀ ਦੂਰੀ ਕੁਝ ਸਮੇਂ ਵਿਚ ਤੈਅ ਕਰ ਲੈਂਦਾ ਹੈ। ਪਿਛਲੇ ਸਾਲ ਜਿਥੇ ਇਨਾਂ ਹਵਾਈ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਜਿਸ ਨਾਲ ਕਈ ਜਗ੍ਹਾ ਉਪਰ ਭਾਰੀ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਹੈ।

ਪਿਛਲੇ ਸਾਲ ਜਿਥੇ ਬਹੁਤ ਸਾਰੇ ਲੋਕ ਕੋਰੋਨਾ ਕਾਰਨ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਉਥੇ ਹੀ ਕੁਝ ਬਿਮਾਰੀਆਂ ਦੇ ਚੱਲਦੇ ਤੇ ਕੁਝ ਸੜਕ ਹਾਦਸਿਆਂ ਦੇ ਚੱਲਦੇ ਤੇ ਕੁਝ ਹਵਾਈ ਹਾਦਸਿਆਂ ਦਾ ਸ਼ਿਕਾਰ ਹੋ ਗਏ। ਆਏ ਦਿਨ ਹੀ ਅਜਿਹੀਆਂ ਦੁਖਦਾਈ ਖਬਰਾਂ ਸਾਹਮਣੇ ਆ ਜਾਂਦੀਆਂ ਹਨ। ਜੋ ਦੇਸ਼ ਦੇ ਹਾਲਾਤਾਂ ਉਤੇ ਹੋਰ ਗਹਿਰਾ ਅਸਰ ਪਾਉਂਦੀਆਂ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਕਈ ਹਵਾਈ ਹਾਦਸੇ ਸਾਹਮਣੇ ਆ ਚੁੱਕੇ ਹਨ। ਹੁਣ ਫਿਰ ਇਕ ਹਵਾਈ ਜਹਾਜ਼ ਕ੍ਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਸ ਨਾਲ ਸੋਗ ਦੀ ਲਹਿਰ ਛਾ ਗਈਂ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਦੇ ਕੋਲੋਰਾਡੋ ਪਹਾੜੀ ਖੇਤਰ ਤੋਂ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦੀ ਖਬਰ ਜੈਫਰਸਨ ਕਾਊਂਟੀ ਸ਼ੈਰਿਫ਼ ਦੇ ਦਫਤਰ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ ਜਿਨ੍ਹਾਂ ਦੱਸਿਆ ਕਿ ਹਵਾਈ ਹਾਦਸੇ ਦੀ ਖਬਰ ਸ਼ਨੀਵਾਰ ਰਾਤ ਨੂੰ ਮਿਲਣ ਤੇ ਉਨ੍ਹਾਂ ਵੱਲੋਂ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਜਿੰਨੀ ਹਾਦਸਾ ਗ੍ਰਸਤ ਜਹਾਜ਼ ਨੂੰ ਲੱਭਿਆ। ਸ਼ਨੀਵਾਰ ਰਾਤ ਨੂੰ ਹੀ ਇਹ ਇੱਕ ਛੋਟਾ ਜਹਾਜ਼ ਕੋਨੀਫੋਰ ਕੋਲੋਰਾਡੋ ਤੋਂ ਲਗਭਗ ਵੀਹ ਮੀਲ ਦੱਖਣ ਵਿਗਵਾਮ ਕ੍ਰੀਕ ਟਰੇਲ ਨੇੜੇ ਹਾਦਸਾ ਗ੍ਰਸਤ ਹੋ ਗਿਆ ਸੀ।

ਐੱਨ ਟੀ ਐਸ ਬੀ ਨੇ ਜਹਾਜ਼ ਦੀ ਮੈਗਨਸ ਫਿਊਜਨ 212 ਵਜੋਂ ਪਛਾਣ ਕੀਤੀ ਅਤੇ ਦੱਸਿਆ ਅਤੇ ਜਾਂਚ ਕਰਤਾ ਘਟਨਾ ਵਾਲੀ ਥਾਂ ਤੇ ਸੋਮਵਾਰ ਨੂੰ ਪਹੁੰਚੇ ਹਨ। ਸ਼ੈਰਿਫ ਦੇ ਦਫ਼ਤਰ ਅਨੁਸਾਰ ਅਮਰੀਕਾ ਦਾ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਅਤੇ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਇਸ ਹਾਦਸੇ ਦੀ ਜਾਂਚ ਕਰ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਹਾਦਸਾ ਗ੍ਰਸਤ ਹੋਏ ਜਹਾਜ਼ ਕੋਲ ਟੀਮ ਪਹੁੰਚੀ ਤਾਂ ਵੇਖਿਆ ਤਾਂ ਪਾਇਲਟ ਦੀ ਮੌਤ ਮੌਕੇ ਤੇ ਹੀ ਹੋ ਗਈ ਸੀ। ਇਸ ਸਾਲ ਦੇ ਇਨ੍ਹਾਂ ਕੁਝ ਮਹੀਨਿਆਂ ਅੰਦਰ ਹੀ ਬਹੁਤ ਸਾਰੇ ਹਵਾਈ ਹਾਦਸੇ ਹੋਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ।



error: Content is protected !!