ਅਦਾਕਾਰ ਮਹੇਸ਼ ਭੱਟ ਦੇ ਮੌਤ ਦੀ ਖਬਰ
ਆਈ ਮਸ਼ਹੂਰ ਬੋਲੀਵੁਡ ਅਦਾਕਾਰ ਮਹੇਸ਼ ਭੱਟ ਦੇ ਮੌਤ ਦੀ ਖਬਰ ਤੇ ਪੂਜਾ ਭੱਟ ਦਾ ਬਿਆਨ ਦੇਖੋ – ਸ਼ੋਸ਼ਲ ਮੀਡੀਆ ਤੇ ਅੱਜ ਇਕ ਖਬਰ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਕੇ ਮਸ਼ਹੂਰ ਅਦਾਕਾਰ ਮਹੇਸ਼ ਭਟ ਨਹੀ ਰਹੇ ਦੇਖੋ ਇਸ ਖਬਰ ਦੀ ਅਸਲ ਸਚਾਈ
ਮੁੰਬਈ — ਬਾਲੀਵੁੱਡ ਅਦਾਕਾਰਾ ਤੇ ਫਿਲਮ ਡਾਇਰੈਕਟਰ ਪੂਜਾ ਭੱਟ ਨੇ ਪਿਤਾ ਮਹੇਸ਼ ਭੱਟ ਦੀ ਮੌਤ ਦੀ ਖਬਰ ਦਾ ਖੰਡਨ ਕੀਤਾ ਹੈ। ਸਬੂਤ ਦੇ ਤੌਰ ‘ਤੇ ਉਨ੍ਹਾਂ ਨੇ ਮਹੇਸ਼ ਭੱਟ ਦੀਆਂ ਦੋ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਘਰ ‘ਚ ਕਵਾਲਿਟੀ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਦਰਅਸਲ, ਸੋਸ਼ਲ ਮੀਡੀਆ ‘ਤੇ ਇਹ ਅਫਵਾਹ ਉੱਡੀ ਸੀ ਕਿ ਦਿਲ ਦਾ ਦੌਰਾ ਪੈਣ ਨਾਲ ਮਹੇਸ਼ ਭੱਟ ਦੀ ਮੌਤ ਹੋ ਗਈ ਹੈ।
ਉਹ ਖਤਰਨਾਕ ਤਰੀਕੇ ਨਾਲ ਜ਼ਿੰਦਗੀ ਜੀ ਰਹੇ ਹਨ : ਪੂਜਾ ਭੱਟ, ਪੂਜਾ ਭੱਟ ਨੇ ਇੰਸਟਾਗ੍ਰਾਮ ‘ਤੇ ਲਿਖਿਆ, ”ਅਫਵਾਹ ਫੈਲਾਉਣ ਵਾਲਿਆਂ ਤੇ ਮੇਰੇ ਪਿਤਾ ਮਹੇਸ਼ ਭੱਟ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਦੀ ਖਬਰ ਸੁਣ ਕੇ ਪ੍ਰੇਸ਼ਾਨ ਲੋਕਾਂ ਲਈ ਸਬੂਤ ਹੈ ਕਿ ਉਹ ਹਮੇਸ਼ਾ ਦੀ ਤਰ੍ਹਾਂ ਖਤਰਨਾਕ ਜ਼ਿੰਦਾਦਿਲ ਜ਼ਿੰਦਗੀ ਜੀ ਰਹੇ ਹਨ ਅਤੇ ਉਹ ਵੀ ਲਾਲ ਜੁੱਤਿਆਂ ‘ਚ।”
ਇੰਝ ਉੱਡੀ ਅਫਵਾਹ ਸ਼ੁੱਕਰਵਾਰ ਨੂੰ ਸਿੰਟਾ (CINTAA) ਆਫੀਸ਼ੀਅਲ ਨਾਂ ਦੇ ਟਵਿਟਰ ਹੈਂਡਲ ਤੋਂ ਮਹੇਸ਼ ਭੱਟ ਦੀ ਮੌਤ ਦੀ ਸੂਚਨਾ ਦਿੱਤੀ ਗਈ ਸੀ। ਪੋਸਟ ‘ਚ ਇਕ ਤਸਵੀਰ ਨਾਲ ਲਿਖਿਆ ਗਿਆ ਸੀ, ”ਸ਼੍ਰੀਮਹੇਸ਼ ਭੱਟ ਦੀ ਮੌਤ ‘ਤੇ ਸਿੰਟਾ ਗਹਿਰੀ ਸੰਵੇਦਨਾ ਵਿਅਕਤ ਕਰਦਾ ਹੈ।” ਪੋਸਟ ‘ਚ ਇਹ ਵੀ ਲਿਖਿਆ ਗਿਆ ਕਿ ਭੱਟ ਮਾਰਚ 1987 ਤੋਂ ਸੰਸਥਾਨ ਦੇ ਮੈਂਬਰ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਮੌਤ ਦੀ ਖਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ।
ਤਾਜਾ ਜਾਣਕਾਰੀ