BREAKING NEWS
Search

ਆਈ ਤਾਜਾ ਵੱਡੀ ਮਾੜੀ ਖਬਰ : ਇਥੇ ਵਾਪਰਿਆ ਭਿਆਨਕ ਹਵਾਈ ਹਾਦਸਾ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਦੁਰਘਟਨਾਵਾਂ ਦਾ ਹਾਦਸਿਆਂ ਨਾਲ ਸੰਬੰਧਿਤ ਖਰਬਾਂ ਜਾਂ ਸੂਚਨਾਵਾਂ ਹੁਣ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿਸ ਕਾਰਨ ਜਾਨੀ ਤੇ ਮਾਲੀ ਦੋਵੇਂ ਤਰ੍ਹਾਂ ਨਾਲ ਨੁਕਸਾਨ ਹੋ ਰਿਹਾ ਹੈ। ਉਹ ਵੀ ਸਥਾਨਕ ਸਰਕਾਰਾਂ ਅਤੇ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਹਾਦਸਿਆਂ ਜਾਂ ਦੁੱਖ ਤਾਂ ਹੁੰਦੀ ਰੋਕ ਲਗਾਉਣ ਲਈ ਕਈ ਤਰ੍ਹਾਂ ਦੇ ਨਿਯਮ ਬਣਾਏ ਜਾਂਦੇ ਹਨ ਪਰ ਇਹ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ। ਕਈ ਵਾਰੀ ਇਨ੍ਹਾਂ ਦਾ ਕਾਰਨ ਅਣਗਿਹਲੀ ਹੋ ਸਕਦਾ ਹੈ ਪਰ ਇਸ ਨਾਲ ਭਾਰੀ ਨੁਕਸਾਨ ਹੋ ਜਾਂਦਾ ਹੈ। ਇਸੇ ਤਰ੍ਹਾਂ ਹੁਣ ਇੱਕ ਹੋਰ ਮੰਦਭਾਗੀ ਘਟਨਾ ਜਾਂ ਹਾਦਸੇ ਸੰਬੰਧਿਤ ਖਬਰ ਸਾਹਮਣੇ ਆ ਰਹੀ ਹੈ।

ਦਰਅਸਲ ਇਹ ਮੰਦਭਾਗੀ ਖਬਰ ਵਿਦੇਸ਼ ਦੀ ਧਰਤੀ ਕੈਲੋਫੋਰਨੀਆਂ ਤੋਂ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਫਲੋਰਿਡਾ ਵਿਚ ਸਿਖਲਾਈ ਅਭਿਆਨ ਦੌਰਾਨ ਫਲੋਰਿਡਾ ਏਅਰਪੋਰਟ ਲੀਜ਼ਬਰਗ ਨਜ਼ਦੀਕ ਇਕ ਬਲੈਕ ਹਾਕ ਅੱਗ ਬੁਝਾਉਣ ਵਾਲਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਹਾਦਸਾ ਬਹੁਤ ਭਿਆਨਕ ਸੀ ਕਿ ਇਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਫੈਡਰਲ ਹਵਾਬਾਜੀ ਪ੍ਰਸ਼ਾਸਨ ਵੱਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਕੋਰਸਕਾਈ ਯੂ ਐਚ -60 ਹੈਲੀਕਾਪਟਰ ਸਿਖਲਾਈ ਅਭਿਆਨ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਜਿਸ ਵਿਚ ਸਿਖਲਾਈ ਅਭਿਆਨ ਦੌਰਾਨ 4 ਲੋਕ ਸਵਾਰ ਸਨ।

ਦੱਸ ਦੇਈਏ ਕਿ ਇਹ ਹੈਲੀਕਾਪਟਰ ਸ਼ਾਮ ਦੇ ਸਮੇਂ ਚਾਰ ਵਜੇ ਕ੍ਰੈਸ਼ ਹੋਇਆ ਹੈ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਹੈਲੀਕਾਪਟਰ ਕ੍ਰੈਸ਼ ਹੋਣ ਦੌਰਾਨ ਹੈਲੀਕਾਪਟਰ ਦਾ ਅਗਲਾ ਹਿੱਸਾ ਪਿਛਲੇ ਹਿੱਸੇ ਨਾਲੋਂ ਵੱਖਰਾ ਹੋ ਗਿਆ ਸੀ। ਜਿਸ ਦੇ ਚਲਦਿਆਂ ਹੈਲੀਕਾਪਟਰ ਦਾ ਅਗਲਾ ਮੁੱਖ ਹਿੱਸਾ ਜੰਗਲੀ ਦਲਦਲ ਵਾਲੇ ਖੇਤਰ ਵਿਚ ਜਾ ਡਿੱਗਿਆ ਸੀ।

ਜਿਸ ਕਾਰਨ ਉਸ ਇਲਾਕੇ ਦੇ ਵਿੱਚ ਅੱਗ ਲੱਗ ਗਈ ਸੀ। ਪਰ ਜੰਗਲ ਦੇ ਇਲਾਕੇ ਵਿੱਚ ਹਾਦਸੇ ਕਾਰਨ ਲੱਗੀ ਅੱਗ ਤੇ ਕਾਬੂ ਪਾ ਲਿਆ ਗਿਆ ਸੀ। ਜਿਥੇ ਹੋਏ ਨੁਕਸਾਨ ਦੀ ਕੋਈ ਪੁਸ਼ਟੀ ਫਿਲਹਾਲ ਨਹੀ ਕੀਤੀ ਗਈ ਹੈ। ਦੱਸ ਦਈਏ ਕਿ ਇਸ ਹਾਦਸੇ ਸੰਬੰਧੀ ਜਾਂਚ ਐਫ ਏ ਏ ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਕੀਤੀ ਜਾ ਰਹੀ ਹੈ।



error: Content is protected !!