BREAKING NEWS
Search

ਆਈ ਤਾਜਾ ਵੱਡੀ ਖਬਰ – ਖਾਤੇ ‘ਚ ਪਏ ਪੈਸਿਆਂ ਦਾ ਨਾ ਕੀਤਾ ਇਸਤੇਮਾਲ ਤਾਂ ਬੈਂਕ ਕਰ ਦੇਣਗੇ ਪੈਸੇ ਟਰਾਂਸਫ਼ਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਲੋਕ ਸਭਾ ਚ ਦੱਸਿਆ ਹੈ ਕਿ ਬੈਂਕਾਂ ਤੇ ਬੀਮਾ ਕੰਪਨੀਆਂ ਵਿੱਚ ‘ਅਨਕਲੇਮਡ ਡਿਪਾਜ਼ਿਟ’, ਬਿਨਾ ਦਾਅਵੇ ਵਾਲੀ ਪਈ ਰਕਮ, ਹੁਣ 32,455 ਕਰੋੜ ਰੁਪਏ ਹੋ ਗਈ ਹੈ। ਬੈਂਕਾਂ ਦੇ ਅਨਕਲੇਮਡ ਡਿਪਾਜ਼ਿਟ ਪਿਛਲੇ ਸਾਲ ਤੋਂ 26.8% ਵੱਧ ਗਏ ਹਨ। ਇਹ ਰਕਮ 14,578 ਕਰੋੜ ਰੁਪਏ ਪਹੁੰਚ ਗਈ ਹੈ। ਲੋਕ ਸਭ ਚ ਵਿੱਤ ਮੰਤਰੀ ਨਿਰਮਲ ਸੀਤਾ ਰਮਨ ਨੇ ਇਸ ਤਰ੍ਹਾਂ ਦੇ ਡਿਪਾਜ਼ਿਟ ਬਾਰੇ ਖ਼ਾਸ ਗੱਲਾਂ ਕਹੀਆਂ।

ਬੈਂਕਾਂ ਦੇ ਖਾਤਿਆਂ ਵਿੱਚ 10 ਸਾਲ ਤੱਕ ਨਾ ਇਸਤੇਮਾਲ ਕੀਤਾ ਗਿਆ ਡਿਪਾਜ਼ਿਟ ਨੂੰ ਵੇਖਦੇ ਹੋਏ ਸਾਲ 2014 ‘ਚ ਆਰ ਬੀ ਆਈ ਨੇ ਡਿਪਾਜ਼ਿਟਰ ਐਜੂਕੇਸ਼ਨ ਐਂਡ ਅਵੇਅਰਨੈੱਸ ਸਕੀਮ ਸ਼ੁਰੂ ਕੀਤੀ।

ਇਸ ਵਿੱਚ 10 ਸਾਲ ਜਾਂ ਜ਼ਿਆਦਾ ਤੋਂ ਬਗੈਰ ਇਸਤੇਮਾਲ ਕੀਤੇ ਪਏ ਪੈਸਿਆਂ ਜਿਨ੍ਹਾਂ ਤੇ ਦਾਅਵਾ ਨਹੀਂ ਕੀਤਾ ਗਿਆ ਹੈ ਉਹ ਬਿਆਜ ਨਾਲ ਡੀ.ਈ.ਏ.ਐੱਫ, ‘ਚ ਪਾ ਦਿੱਤਾ ਜਾਂਦਾ ਹੈ।

ਜੇ ਕੋਈ ਗ੍ਰਾਹਕ ਪੈਸੇ ਕੱਢਣਾ ਚਾਹ ਵੇ ਤਾਂ ਬੈਂਕ ਬਿਆਜ ਨਾਲ ਰਕਮ ਦੇ ਦਿੰਦੇ ਹਨ। ਇਸ ਲਈ ਬੈਂਕ ਡੀ.ਈ.ਏ.ਐੱਫ, ਤੋਂ ਰਿਫੰਡ ਲੈਂਦੇ ਹਨ।

ਵਿੱਤ ਮੰਤਰੀ ਨੇ ਦੱਸਿਆ ਕਿ ਡੀ.ਈ.ਏ.ਐੱਫ ਵਿੱਚ ਟਰਾਂਸਫ਼ਰ ਰਾਸ਼ੀ ਤੇ ਪਹਿਲਾਂ 4 ਫ਼ੀਸਦੀ ਬਿਆਜ ਦਿੱਤਾ ਜਾਂਦਾ ਸੀ। 1 ਜੁਲਾਈ 2018 ਤੋਂ ਇਹ ਬਿਆਜ 3.5% ਕਰ ਦਿੱਤਾ ਗਿਆ।



error: Content is protected !!