BREAKING NEWS
Search

ਅੱਧੇ ਘੰਟੇ ਤਕ ਵੇਖਦੇ ਰਹੇ ਕੱਪੜੇ, ਨਾ ਖ਼ਰੀਦਣ ਤੇ ਗਾਹਕ ਦੇ ਫੇਰਿਆ ਛਿੱਤਰ ਅਤੇ ਫਿਰ

ਹੁਣੇ ਆਈ ਤਾਜਾ ਵੱਡੀ ਖਬਰ

ਇਕ ਦੁਕਾਨ ਵਿਚ ਕਾਫ਼ੀ ਸਮੇਂ ਤੋਂ ਕੱਪੜੇ ਫਰੋਲਣੇ ਅਤੇ ਨਾ ਖ਼ਰੀਦਣੇ ਇਕ ਨੌਜਵਾਨ ਨੂੰ ਮਹਿੰਗਾ ਪਿਆ. ਸੇਲਸਮੈਨ ਦਾ ਸਮਾਂ ਬਰਬਾਦ ਹੋਣ ਕਰ ਕੇ ਉਹ ਨਾਰਾਜ਼ ਹੋ ਗਿਆ ਤੇ ਨੌਜਵਾਨ ਨਾਲ ਗਲੀ ਗਲੋਜ਼ ਅਤੇ ਦੁਰਵਿਵਹਾਰ ਕਰਨ ਲੱਗਾ. ਸੇਲਜ਼ਮੈਨ ਨੇ ਨਾਲ ਆਈ ਕੁੜੀਆਂ ਨੂੰ ਵੀ ਨਾ ਬਖਸ਼ਿਆ ਅਤੇ ਉਨ੍ਹਾਂ ਨਾਲ ਵੀ ਬਦਸਲੂਕੀ ਕੀਤੀ. ਨਾਲ ਦੇ ਦੁਕਾਨਦਾਰਾਂ ਨੇ ਵਿਚ ਪੈ ਕੇ ਮਾਮਲਾ ਸ਼ਾਂਤ ਕਰਾਇਆ.

ਰਵੀਵਾਰ ਰਾਤ ਹੋਈ ਇਸ ਘਟਨਾ ਦਾ ਸ਼ਿਕਾਇਤ ਪੀੜਿਤ ਨੇ ਦਾਦਰੀ ਠਾਣੇ ਵਿਚ ਦਰਜ਼ ਕਰਾਈ.ਗ੍ਰੇਟਰ ਨੋਇਡਾ ਦੇ ਪਾਲੀ ਪਿੰਡ ਨਿਵਾਸੀ ਅਮਿਤ ਕੁਮਾਰ ਜੋ ਕਿ ਇਕ ਕੁਰਿਆਰ ਕੰਪਨੀ ‘ਚ ਕੰਮ ਕਰਦਾ ਹੈ, ਆਪਣੀ ਭੈਣ ਨਿਕਿਤਾ, ਸਰੋਜ ਅਤੇ ਭਾਣਜੀ ਟੀਨਾ ਨਾਲ ਮਾਰਕੀਟ ਵਿਚ ਇਕ ਗਾਰਮੈਂਟਸ ਸੈਂਟਰ ਵਿਚ ਕੱਪੜੇ ਖ਼ਰੀਦਣ ਗਿਆ.

ਮਹਿਲਾਵਾਂ ਦੀ ਆਦਤ ਮੁਤਾਬਿਕ ਉਨ੍ਹਾਂ ਨੇ ਅੱਧੀ ਦੁਕਾਨ ਦੇ ਕੱਪੜੇ ਖੁਲ੍ਹਵਾ ਖੁਲ੍ਹਵਾ ਵੇਖ ਲਏ ਤੇ ਲਿਆ ਇਕ ਨੀ. ਜਦੋਂ ਬਿਨਾ ਕੁੱਝ ਖ਼ਰੀਦੇ ਉਹ ਵਾਪਿਸ ਜਾਣ ਲੱਗੇ ਤਾਂ ਸੇਲਜ਼ਮੈਨ ਨਾਰਾਜ਼ ਹੋ ਗਿਆ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਲੱਗਾ. ਜਦੋਂ ਅਮਿਤ ਨੇ ਵਿਰੋਧ ਕੀਤਾ ਤਾਂ ਹੋਰ ਸੇਲਸਮੈਨ ਨਾਲ ਰਲ੍ਹ ਕੇ ਗ੍ਰਾਹਕਾਂ ਨਾਲ ਮਾਰ ਕੁੱਟ ਸ਼ੁਰੂ ਕਰ ਦਿੱਤੀ ਅਤੇ ਧੱਕੇ ਦੇ ਕੇ ਬਾਹਰ ਕੀਤਾ.

ਉਸ ਸਮੇਂ ਤਾਂ ਹੋਰ ਦੁਕਾਨ ਵਾਲਿਆਂ ਨੇ ਵਿਚ ਪੈ ਕੇ ਮਾਮਲਾ ਸ਼ਾਂਤ ਕਰਾਇਆ ਪਰ ਸੇਲਜ਼ਮੈਨ ਨਾ ਮੰਨਿਆ ਅਤੇ ਗ੍ਰਾਹਕਾਂ ਦੇ ਪਿੱਛੇ ਪੈ ਕੇ ਉਨ੍ਹਾਂ ਦੋੜਾ ਦੋੜਾ ਕੁੱਟਣ ਲੱਗਾ.ਪੀੜਿਤ ਨੇ ਇਸ ਮਾਮਲੇ ਵਿਚ ਥਾਣੇ ਆਪਣੀ ਸ਼ਿਕਾਇਤ ਦਰਜ਼ ਕਰਵਾ ਦਿੱਤੀ ਹੈ ਅਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ.



error: Content is protected !!