ਕੁੜੀ ਨੇ ਅੱਧੀ ਰਾਤ 3 ਵਜੇ ਨਾਲ ਫੋਨ ਤੇ ਮੰਗੇਤਰ ਨੂੰ ਆਖੀ ਇਹ ਗੱਲ….
ਪਿੰਡ ਬੁਰਜ ਦੁੱਨਾ ‘ਚ ਇਕ ਨੌਜਵਾਨ ਲੜਕੇ ਵਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਲੜਕਾ ਕੈਨੇਡਾ ਜਾਣਾ ਚਾਹੁੰਦਾ ਸੀ ਅਤੇ ਉਸ ਦੇ ਪਰਿਵਾਰ ਨੇ ਆਪਣੇ ਲ਼ੜਕੇ ਦੀ ਖੁਆਹਿਸ਼ ਪੂਰੀ ਕਰਨ ਲਈ ਬੱਧਨੀ ਕਲਾਂ ਵਿਖੇ ਇਕ ਲੜਕੀ ਨਾਲ ਉਸ ਦਾ ਵਿਆਹ ਤੈਅ ਕਰ ਦਿੱਤਾ ਪਰ
ਲ਼ੜਕੇ ਦੀ ਉਮਰ ਪੂਰੀ ਨਾ ਹੋਣ ਕਾਰਨ ਉਨ੍ਹਾਂ ਲ਼ੜਕੇ ਦੀ ਮੰਗਣੀ ਕਰ ਦਿੱਤੀ ਤੇ ਬਾਅਦ ‘ਚ ਲ਼ੜਕੀ ਦੇ ਪੀ. ਆਰ ਹੋਣ ‘ਤੇ ਕੋਰਟ ਮੈਰਿਜ ਕਰਨ ਦਾ ਇਕਰਾਰ ਕਰ ਕੇ ਉਕਤ ਲ਼ੜਕੀ ਨੂੰ ਆਪਣੇ ਕੋਲੋਂ ਰੁਪਏ ਖਰਚ ਕੇ ਕੈਨੇਡਾ ਵੀ ਭੇਜ ਦਿੱਤਾ ਪਰ ਲ਼ੜਕੀ ਦੀ ਸਵੇਰੇ ਤਿੰਨ ਵਜੇ ਦੇ ਕਰੀਬ ਲੜਕੇ ਨਾਲ ਟੈਲੀਫੋਨ ‘ਤੇ ਹੋਈ ਗੱਲਬਾਤ ਉਪਰੰਤ ਲੜਕੇ ਨੇ ਘਰ ਵਿਚ ਪਈ ਫਸਲਾਂ ‘ਤੇ ਸਪਰੈਅ ਕਰਨ ਵਾਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਜਾਣਕਾਰੀ ਅਨੁਸਾਰ ਮ੍ਰਿਤਕ ਲੜਕੇ ਦੇ ਪਿਤਾ ਮੱਖਣ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ‘ਚ ਕਿਹਾ ਕੇ ਉਸ ਦੇ ਲ਼ੜਕੇ ਗੁਰਪ੍ਰੀਤ ਸਿੰਘ ਉਮਰ 18 ਸਾਲ ਦੀ ਮੰਗਣੀ ਜਸਪ੍ਰੀਤ ਕੌਰ ਪੁੱਤਰੀ ਗੁਰਮੀਤ ਸਿੰਘ ਵਾਸ਼ੀ ਬੱਧਨੀ ਕਲਾਂ ਨਾਲ ਪਿਛਲੇ ਸਾਲ ਹੋਈ ਸੀ ਤੇ ਮੰਗਣੀ ਉਪਰੰਤ ਉਨ੍ਹਾਂ 20 ਲੱਖ ਰੁਪਏ ਖਰਚਾ ਕਰ ਕੇ ਤਕਰੀਬਨ 8-9 ਮਹੀਨੇ ਪਹਿਲਾਂ ਲ਼ੜਕੀ ਜਸਪ੍ਰੀਤ ਕੌਰ ਨੂੰ ਕੈਨੇਡਾ ਭੇਜ ਦਿੱਤਾ ਪਰ
ਜਸਪ੍ਰੀਤ ਕੌਰ ਉਥੇ ਪਹੁੰਚੇ ਕੇ ਪਹਿਲਾਂ ਤਾਂ ਸਾਡੇ ਪਰਿਵਾਰ ਨਾਲ ਗੱਲਬਾਤ ਕਰਦੀ ਰਹੀ ਪਰ ਪਿਛਲੇ 2-3 ਮਹੀਨੇ ਤੋਂ ਜਸਪ੍ਰੀਤ ਕੌਰ ਨੇ ਉਨ੍ਹਾਂ ਨੂੰ ਫੋਨ ਕਰਨਾ ਬੰਦ ਕਰ ਦਿੱਤਾ ਜਿਸ ਸਬੰਧੀ ਅਸੀਂ ਲ਼ੜਕੀ ਦੇ ਮਾਤਾ-ਪਿਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੀ ਟਾਲਮਟੋਲ ਕਰ ਦਿੱਤਾ, ਇਸ ਦੌਰਾਨ 19 ਮਈ ਨੂੰ ਉਨ੍ਹਾਂ ਦੇ ਲ਼ੜਕੇ ਨੇ ਜਸਪ੍ਰੀਤ ਕੌਰ ਨੂੰ ਫੋਨ ਕੀਤਾ ਤਾਂ ਜਸਪ੍ਰੀਤ ਨੇ ਗੁਰਪ੍ਰੀਤ ਸਿੰਘ ਨੂੰ ਵਿਦੇਸ਼ ਸੱਦਣ ਤੋਂ ਇਨਕਾਰ ਕਰਦਿਆਂ ਕਿਹਾ ਕੇ ਉਸ ਨੇ ਕੈਨੇਡਾ ਆਉਣ ਲਈ ਫਰਜ਼ੀ ਮੰਗਣੀ ਕਰਵਾਈ ਸੀ। ਇਸ ਲਈ ਉਹ ਉਸ ਨੂੰ ਕੈਨੇਡਾ ਨਹੀ ਸੱਦ ਰਹੀ ,
ਇਹ ਗੱਲ ਸੁਣ ਕੇ ਉਨ੍ਹਾਂ ਦੇ ਲ਼ੜਕੇ ਨੂੰ ਵੱਡਾ ਝਟਕਾ ਲੱਗਿਆ ਤੇ ਉਸ ਨੇ ਦੁਖੀ ਹੋ ਕੇ ਫਸਲਾਂ ‘ਤੇ ਸਪਰੈਅ ਕਰਨ ਵਾਲੀ ਜ਼ਹਿਰੀਲੀ ਦਵਾਈ ਪੀ ਲਈ, ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਤਰੁੰਤ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਪਰ ਉਸ ਨੇ ਪਹੁੰਚਦੇ ਹੀ ਦਮ ਤੋੜ ਦਿੱਤਾ। ਸੂਚਨਾਂ ਮਿਲਣ ਉਪਰੰਤ ਹਸਪਤਾਲ ਪਹੁੰਚੇ ਸਹਾਇਕ ਥਾਣੇਦਾਰ ਜਗਸੀਰ ਸਿੰਘ ਵੱਲੋਂ ਇਸ ਘਟਨਾ ਨੂੰ ਗੰਭੀਰਤਾਂ ਨਾਲ ਲੈਂਦਿਆਂ ਮ੍ਰਿਤਕ ਲ਼ੜਕੇ ਦੇ ਪਿਤਾ ਮੱਖਣ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬੁਰਜ ਦੁੱਨਾ ਦੇ ਬਿਆਨਾਂ ‘ਤੇ ਲ਼ੜਕੀ ਜਸਪ੍ਰੀਤ ਕੌਰ, ਉਸ ਦੇ ਪਿਤਾ ਗੁਰਮੀਤ ਸਿੰਘ ਤੇ ਮਾਤਾ ਬਲਜੀਤ ਕੌਰ ਵਾਸੀ ਬੱਧਨੀ ਕਲਾਂ ਖਿਲਾਫ ਮਾਮਲਾ ਦਰਜ ਕਰਨ ਉਪਰੰਤ ਮ੍ਰਿਤਕ ਲ਼ੜਕੇ ਗੁਰਪ੍ਰੀਤ ਸਿੰਘ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾ ਨੂੰ ਸੌਂਪ ਦਿੱਤੀ ਗਈ ਹੈ।
ਤਾਜਾ ਜਾਣਕਾਰੀ