ਅਕਸਰ ਹੀ ਦੇਖਿਆ ਜਾਂਦਾ ਹੈ ਕਿ ਕਈ ਵਾਰ ਬੈਠੇ ਜਾ ਫਿਰ ਕਾਫੀ ਜਿਆਦਾ ਦੇਰ ਤੱਕ ਖੜੇ ਰਹਿਣ ਦੇ ਕਾਰਨ ਜਾ ਕੁਝ ਹੋਰ ਕਾਰਨ ਕਰਕੇ ਪੈਰ ਅਤੇ ਤਲੀਆਂ ਵਿਚ ਦਰਦ ਬਣਿਆ ਰਹਿੰਦਾ ਹੈ ਕਦੇ ਕਦੇ ਇਹ ਮਾਮੂਲੀ ਹੁੰਦਾ ਹੈ ਅਤੇ ਥੋੜੀ ਦੇਰ ਵਿਚ ਸਹੀ ਹੋ ਜਾਂਦਾ ਹੈ ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਇਹ ਦਰਦ ਇਕ ਦਮ ਅਸਹਿਣਸ਼ੀਲ ਹੋ ਜਾਂਦਾ ਹੈ ਅਤੇ ਕਾਫੀ ਤਕਲੀਫ ਵੀ ਦਿੰਦਾ ਹੈ ਆਮ ਤੌਰ ਤੇ ਇਸਦੀ ਜਿਆਦਾ ਸੰਭਵਣਾ 40 ਸਾਲ ਦੇ ਬਾਅਦ ਜਿਆਦਾ ਦੇਖਣ ਨੂੰ ਮਿਲਦੀ ਹੈ ਪਰ ਇਸਦੇ ਇਲਾਵਾ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜਦ ਤੁਸੀਂ ਕਾਫੀ ਜਿਆਦਾ ਦੌੜਦੇ ,ਡਾਨਸ ਕਰਦੇ ,ਪੈਦਲ ਚਲਦੇ ਜਾ ਫਿਰ ਗਲਤ ਸਾਇਜ ਦੇ ਜੁੱਤੇ ਪਾਉਂਦੇ ਹੋ ਤਾ ਇਸਦੇ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ।
ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਨਸਾ ਵਿਚ ਖਿੱਚ ਜਾ ਫਿਰ ਇੱਕ ਹੀ ਜਗਾ ਤੇ ਕਾਫੀ ਜਿਆਦਾ ਦੇਰ ਤੱਕ ਬੈਠੇ ਰਹਿਣ ਨਾਲ ਵੀ ਇਸ ਤਰ੍ਹਾਂ ਦੀ ਸਥਿਤੀ ਉਤਪਨ ਹੋ ਸਕਦੀ ਹੈ ਇਨਸਾਨ ਦਾ ਸਰੀਰ ਹੈ ਅਤੇ ਇਸਦੀ ਵੀ ਇਕ ਹੱਦ ਤੱਕ ਸਹਿਣ ਦੀ ਸ਼ਕਤੀ ਹੈ ਪਰ ਜੇਕਰ ਇਹ ਸ਼ਕਤੀ ਖਤਮ ਹੋ ਜਾਵੇ ਤਾ ਸਾਨੂੰ ਦਵਾਈ ਦੀ ਲੋੜ ਪੈਂਦੀ ਹੈ ਤੁਹਾਨੂੰ ਦੱਸ ਦੇ ਕਿ ਕਿਸੇ ਵੀ ਸਮੱਸਿਆ ਦੇ ਲਈ ਹੱਦ ਤੋਂ ਜਿਆਦਾ ਦਵਾਈ ਆਦਿ ਦਾ ਸੇਵਨ ਕਾਫੀ ਜਿਆਦਾ ਨੁਕਸਾਨਦਾਇਕ ਮੰਨਿਆ ਜਾਂਦਾ ਹੈ ਅਜਿਹੇ ਵਿਚ ਇਹ ਕਾਫੀ ਜਿਆਦਾ ਜਰੂਰੀ ਹੋ ਗਿਆ ਹੈ ਕਿ ਇਸ ਤਰ੍ਹਾਂ ਦੀ ਸਮੱਸਿਆ ਪੈਰ ਅਤੇ ਤਲੀਆਂ ਵਿਚ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਕੁਝ ਖਾਸ ਤਰ੍ਹਾਂ ਦੇ ਆਸਾਨ ਘਰੇਲੂ ਉਪਾਅ ਵੀ ਕਰ ਸਕਦੇ ਹਾਂ ਇਸ ਦਰਦ ਦਾ ਘਰ ਵਿਚ ਹੀ ਇਲਾਜ ਕਰ ਸਕਦੇ ਹਾਂ ਆਓ ਜਾਣਦੇ ਹਾਂ ਕਿ ਪੈਰਾਂ ਜਾ ਤਲੀਆਂ ਵਿਚ ਹੋਣ ਵਾਲੇ ਦਰਦ ਤੋਂ ਕਿੰਜ ਛੁਟਕਾਰਾ ਪਾ ਸਕਦੇ ਹਾਂ
ਬੋਤਲ ਮਸਾਜ :- ਸਭ ਤੋਂ ਪਹਿਲਾ ਤੁਹਾਨੂੰ ਦੱਸ ਦੇ ਕਿ ਜੇਕਰ ਤੁਸੀਂ ਅਜਿਹਾ ਮਹਿਸੂਸ ਕਰ ਰਹੇ ਹੋ ਤਾ ਇਸਤੋਂ ਛੁਟਕਾਰਾ ਪਾਉਣ ਦੇ ਲਈ ਬੋਤਲ ਮਸਾਜ ਥਰੈਪੀ ਦਾ ਇਸਤੇਮਾਲ ਕਰ ਸਕਦੇ ਹੋ। ਇਸਦੇ ਲਈ ਸਭ ਤੋਂ ਪਹਿਲਾ ਇਕ ਪਲਾਸਟਿਕ ਦੀ ਬੋਤਲ ਦੇ ਵਿਚ ਤਕਰੀਬਨ ਇਕ ਤਿਹਾਈ ਪਾਣੀ ਭਰ ਕੇ ਫਰਿਜ ਵਿਚ ਰੱਖ ਦੀਓ ਅਤੇ ਜਮਾ ਲਵੋ। ਜਦ ਬੋਤਲ ਵਿਚ ਬਰਫ ਬਣ ਜਾਵੇ ਤਾ ਇਸਨੂੰ ਸੁੱਕੇ ਟਾਵਲ ਤੇ ਰੱਖ ਲਵੋ ਅਤੇ ਹੁਣ ਕਿਸੇ ਕੁਰਸੀ ਤੇ ਬੈਠ ਕੇ ਬੋਤਲ ਨੂੰ ਪੈਰਾਂ ਦੇ ਤਲੀਆਂ ਵਿਚ ਵਿਚ ਰੱਖ ਲਵੋ ਅਤੇ ਇਸ ਦੌਰਾਨ ਤੁਸੀਂ ਬੋਤਲ ਨੂੰ ਤਲੀਆਂ ਨਾਲ ਉਂਗਲੀਆਂ ਤੋਂ ਲੈ ਕੇ ਅੱਡੀ ਤਕ ਆਉਣ ਦਿਓ ਅਜਿਹਾ ਕਰਨ ਨਾਲ ਤਲੀਆਂ ਦਾ ਸੰਚਾਰ ਤੇਜ ਹੋਵੇਗਾ ਅਤੇ ਮਾਸਪੇਸ਼ੀਆਂ ਦੀ ਜਕੜਨ ਦੂਰ ਹੋਵੇਗੀ। ਇਸ ਨੂੰ 10 ਤੋਂ 15 ਤਕ ਕਰ ਸਕਦੇ ਹੋ।
ਤੇਲ ਦੀ ਮਸਾਜ ;- ਇਹ ਪ੍ਰਕਿਰਿਆ ਸਦੀਆਂ ਤੋਂ ਅਜਮਾਈ ਜਾ ਰਹੀ ਹੈ ਅਤੇ ਇਹ ਹਮੇਸ਼ਾ ਤੋਂ ਹੀ ਕਾਰਗਰ ਵੀ ਰਹੀ ਹੈ ਤੁਹਾਨੂੰ ਦੱਸ ਦੇ ਕਿ ਤੇਲ ਦੀ ਮਸਾਜ ਕਰਨ ਨਾਲ ਸਿਰਫ ਖੂਨ ਦਾ ਸੰਚਾਰ ਠੀਕ ਹੁੰਦਾ ਹੈ ਬਲਕਿ ਇਸ ਵਿਚ ਮੌਜੂਦ ਦਰਦ ਅਤੇ ਸੋਜ ਵੀ ਕਾਫੀ ਹੱਦ ਤੱਕ ਠੀਕ ਹੋ ਜਾਂਦੀ ਹੈ। ਬਸ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਦਰਦ ਜਾ ਸੋਜ ਵਾਲੀ ਜਗਾ ਤੇ ਹਲਕੇ ਹੱਥਾਂ ਨਾਲ ਤੇਲ ਨਾਲ ਮਸਾਜ ਕਰਨੀ ਹੈ ਇਸ ਨਾਲ ਮਾਸਪੇਸ਼ੀਆਂ ਵਿਚ ਖੂਨ ਦਾ ਸੰਚਾਰ ਠੀਕ ਹੁੰਦਾ ਹੈ ਅਤੇ ਮਾਸਪੇਸ਼ੀਆਂ ਗਰਮ ਹੁੰਦੀ ਹੈ ਅਤੇ ਅਜਿਹਾ ਕਰਨ ਨਾਲ ਦਰਦ ਪੈਦਾ ਕਰਨ ਵਾਲੇ ਲੇਟਿਕ ਐਸਿਡ ਨੂੰ ਦੂਰ ਕਰਦੀ ਹੈ।
ਦਵਾਈਆਂ ਖਾਣ ਦੀ ਬਜਾਏ ਐਕਯੂਪ੍ਰੈਸ਼ਰ ਨਾਲ ਪੈਰਾਂ ਦੀ ਮਸਾਜ ਕਰੋ ਇਸਨੂੰ ਤਲੀਆਂ ਤੇ ਰੱਖ ਕੇ ਘੁਮਾਓ ਇਸ ਪ੍ਰਕਿਰਿਆ ਨੂੰ ਦਿਨ ਵਿਚ 2-3 ਵਾਰ ਕਰ ਸਕਦੇ ਹੋ ਅਜਿਹਾ ਕਰਨ ਨਾਲ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਰਾਹਤ ਮਿਲੇਗੀ
Home ਘਰੇਲੂ ਨੁਸ਼ਖੇ ਅੱਡੀਆਂ ਅਤੇ ਤਲੀਆਂ ਦਾ ਦਰਦ ਦਵਾਈ ਨਾਲ ਵੀ ਨਹੀਂ ਹੋ ਰਿਹਾ ਠੀਕ ਤਾ ਅੱਜ ਹੀ ਅਜਮਾਓ ਇਹ ਆਸਾਨ ਘਰੇਲੂ ਨੁਸਖੇ
ਘਰੇਲੂ ਨੁਸ਼ਖੇ