ਨਵੀਂ ਦਿੱਲੀ: ਬਰਫੀਲੇ ਦਾਨਵ ਦੀਆਂ ਗੱਲਾਂ ਤਾਂ ਅਸੀਂ ਸਿਰਫ ਫ਼ਿਲਮਾਂ ਤੇ ਕਹਾਣੀਆਂ ਵਿੱਚ ਹੀ ਸੁਣੀਆਂ ਹਨ। ਹੁਣ ਤਕ ਤਾਂ ਇਹ ਮਹਿਜ਼ ਇੱਕ ਰਾਜ਼ ਹੀ ਹੈ ਕਿ ਆਖਰ ਬਰਫੀਲੇ ਦਾਨਵ ਹੁੰਦੇ ਹਨ ਜਾਂ ਨਹੀਂ। ਜੇਕਰ ਹੁੰਦੇ ਹਨ ਤਾਂ ਉਹ ਕਿੱਥੇ ਰਹਿੰਦੇ ਹਨ।
ਪਹਿਲੀ ਵਾਰ ਭਾਰਤੀ ਫੌਜ ਨੇ ਬਰਫੀਲੇ ਦਾਨਵ ‘ਯੇਤੀ’ ਦੀ ਮੌਜੂਦਗੀ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਸੈਨਾ ਨੇ ਜਨ ਸੂਚਨਾ ਵਿਭਾਗ ਨੂੰ ਕਈ ਤਸਵੀਰਾਂ ਦਿੱਤੀਆਂ ਹਨ ਤੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਮੋਨੀਟਰਿੰਗ ਐਕਸਪੇਡੀਸ਼ਨ ਟੀਮ ਨੇ 9 ਅਪਰੈਲ ਨੂੰ ਨੇਪਾਲ-ਚੀਨ ਸੀਮਾ ‘ਤੇ ਮੌਜੂਦ ਮਕਾਲੂ ਬੇਸ ਕੈਂਪ ਕੋਲ ‘ਯੇਤੀ’ ਦੇ ਰਹੱਸਮਈ ਪੈਰਾਂ ਦੇ ਨਿਸ਼ਾਨ ਦੇਖੇ ਹਨ।
ਭਾਰਤੀ ਸੈਨਾ ਨੇ ਇਸ ਸਬੰਧੀ ਟਵਿਟਰ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ‘ਚ ਪੈਰਾਂ ‘ਤੇ ਵੱਡੇ ਨਿਸ਼ਾਨ ਨਜ਼ਰ ਆ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਬਰਫੀਲਾ ਦਾਨਵ ਯੇਤੀ ਹੋ ਸਕਦਾ ਹੈ। ਇਸ ਦੇ ਪੈਰਾਂ ਦੇ ਨਿਸ਼ਾਨਾਂ ਦੀ ਲੰਬਾਈ 32 ਇੰਚ ਤੇ ਚੌੜਾਈ 15 ਇੰਚ ਮਾਪੀ ਗਈ ਹੈ, ਜੋ ਇਲਾਕੇ ਦੇ ਕਿਸੇ ਵੀ ਜਾਨਵਰ ਨਾਲ ਮੇਲ ਨਹੀਂ ਖਾਂਦੀ।
ਤੁਹਾਨੂੰ ਦੱਸ ਦਈਏ ਕਿ ‘ਯੇਤੀ’ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਹਿਮ ਦਾ ਬਣਿਆ ਵਿਸ਼ਾਲ ਮਾਨਵ ਹੁੰਦਾ ਹੈ ਜਿਸਦੇ ਪੂਰੇ ਸ਼ਰੀਰ ‘ਤੇ ਵਾਲ ਹੁੰਦੇ ਹਨ ਤੇ ਉਹ ਇਨਸਾਨਾਂ ਦੀ ਤਰ੍ਹਾਂ ਚਲਦਾ ਹੈ।
‘ਯੇਤੀ’ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਹਿਮਾਲਿਆ ਤੇ ਤਿੱਬਤੀ ਖੇਤਰਾਂ ਦੇ ਅੰਦਰ ਰਹਿੰਦਾ ਹੈ। ਹਾਲਾਂਕਿ ਵਿਗਿਆਨੀਆਂ ਦਾ ਕਹਿਣਾ ਹੈ ਇਹ ਵਿਸ਼ਾਲ ਜੀਵ ਹੈ ਜੋ ਭੂਰੇ ਭਾਲੂ ਦੀ ਕ੍ਰਾਸ ਬਰੀਡ ਹੈ ਪਰ ਉਹ ਇਨਸਾਨਾਂ ਦੀ ਤਰ੍ਹਾਂ ਦੋ ਪੈਰਾਂ ਤੇ ਚਲਦਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਜਾਣਕਾਰੀ