ਹੁਣ ਤਕ ਦਾ ਸੱਭ ਤੋਂ ਮਹਿੰਗਾ ਚਲਾਨ
ਭੁਵਨੇਸ਼ਵਰ : 1 ਸਤੰਬਰ ਤੋਂ ਦੇਸ਼ ਭਰ ‘ਚ ਲਾਗੂ ਕੀਤੇ ਗਏ ਨਵੇਂ ਮੋਟਰ ਵਹੀਕਲ ਐਕਟ ਦੇ ਕਾਰਨ ਵਾਹਨ ਚਾਲਕ ਨੂੰ ਭਾਜੜਾਂ ਪਈਆਂ ਹਨ। ਚਾਹੇ ਕੋਈ ਦੋਪਹੀਆ ਵਾਹਨ ਚਾਲਕ ਹੋਵੇ ਜਾਂ ਚਾਰ ਪਹੀਆ ਵਾਹਨ ਚਾਲਕ, ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਹਰ ਕਿਸੇ ਦਾ ਭਾਰੀ ਚਲਾਨ ਹੋ ਰਿਹਾ ਹੈ। ਉੜੀਸਾ ‘ਚ ਟ੍ਰੈਫ਼ਿਕ ਪੁਲਿਸ ਵੱਲੋਂ ਨਵੇਂ ਨਿਯਮਾਂ ਤਹਿਤ ਸੱਭ ਤੋਂ ਮਹਿੰਗਾ ਚਲਾਨ ਕੀਤਾ ਗਿਆ ਹੈ। ਪੁਲਿਸ ਨੇ ਇਕ ਟਰੱਕ ਡਰਾਈਵਰ ਦਾ 86500 ਰੁਪਏ ਦਾ ਚਲਾਨ ਕੀਤਾ ਹੈ। ਉਸ ਨੇ ਕਈ ਸਾਰੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ।
ਜਾਣਕਾਰੀ ਮੁਤਾਬਕ ਅਸ਼ੋਕ ਜਾਧਵ ਨਾਂ ਦੇ ਟਰੱਕ ਡਰਾਈਵਰ ਦਾ ਬੀਤੀ 3 ਸਤੰਬਰ ਨੂੰ ਚਲਾਨ ਕੀਤਾ ਗਿਆ ਸੀ ਪਰ ਉਸ ਦੇ ਇਸ ਚਲਾਨ ਦੀ ਤਸਵੀਰ ਅੱਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸੰਬਲਪੁਲ ਖੇਤਰੀ ਆਵਾਜਾਈ ਅਧਿਕਾਰੀ ਲਲਿਤ ਮੋਹਨ ਬੇਹਰਾ ਨੇ ਦੱਸਿਆ ਕਿ ਜਾਧਵ ਦਾ ਬਗੈਰ ਲਾਈਸੈਂਸ ਡਰਾਈਵਿੰਗ (5000 ਰੁਪਏ), ਗ਼ੈਰ-ਮਾਹਰ ਵਿਅਕਤੀ ਨੂੰ ਡਰਾਈਵਿੰਗ ਕਰਨ ਦੀ ਮਨਜੂਰੀ ਦੇਣ (5000 ਰੁਪਏ), 18 ਟਨ ਦੇ ਸਮਾਨ ਨਾਲ ਓਵਰਲੋਡਿੰਗ (56,000 ਰੁਪਏ), ਗ਼ਲਤ ਤਰੀਕੇ ਨਾਲ ਸਮਾਨ ਲੱਦੇ ਜਾਣ (20,000 ਰੁਪਏ) ਅਤੇ ਆਮ (500 ਰੁਪਏ) ਲਈ ਜ਼ੁਰਮਾਨਾ ਲਗਾਇਆ ਗਿਆ ਹੈ।
ਹਾਲਾਂਕਿ ਕੁਲ ਜੁਰਮਾਨਾ 86,500 ਰੁਪਏ ਦਾ ਲੱਗਿਆ ਸੀ, ਪਰ ਡਰਾਈਵਰ ਨੇ ਅਧਿਕਾਰੀਆਂ ਨਾਲ 5 ਘੰਟੇ ਤੋਂ ਵੱਧ ਸਮੇਂ ਤਕ ਗੱਲਬਾਤ ਕਰਨ ਮਗਰੋਂ 70,000 ਰੁਪਏ ਦਾ ਭੁਗਤਾਨ ਕੀਤਾ। ਇਹ ਟਰੱਕ ਨਾਗਾਲੈਂਡ ਸਥਿਤ ਕੰਪਨੀ ਬੀਐਲਏ ਇਨਫ਼ਰਾਸਟਰੱਕਚਰ ਪ੍ਰਾਈਵੇਟ ਲਿਮਟਿਡ ਦਾ ਹੈ, ਜਿਸ ‘ਚ ਜੇਸੀਬੀ ਮਸ਼ੀਨ ਵੀ ਸੀ। ਇਹ ਟਰੱਕ ਅੰਗੁਲ ਜ਼ਿਲ੍ਹੇ ਤੋਂ ਛੱਤੀਸਗੜ੍ਹ ਦੇ ਤਾਲਚੇਰ ਟਾਊਨ ਜਾ ਰਿਹਾ ਸੀ। ਉਸੇ ਦੌਰਾਨ ਸੰਬਲਪੁਰ ‘ਚ ਟ੍ਰੈਫ਼ਿਕ ਪੁਲਿਸ ਨੇ ਇਸ ਨੂੰ ਫੜ ਲਿਆ।
ਉੜੀਸਾ ਵੀ ਉਨ੍ਹਾਂ ਸੂਬਿਆਂ ‘ਚ ਸ਼ਾਮਲ ਹੈ, ਜਿਨ੍ਹਾਂ ਨੇ 1 ਸਤੰਬਰ ਤੋਂ ਸੰਸ਼ੋਧਤ ਮੋਟਰ ਵਹੀਕਲ ਐਕਟ ਨੂੰ ਲਾਗੂ ਕੀਤਾ ਹੈ। ਇਸ ਦੇ ਲਾਗੂ ਹੋਣ ਤੋਂ ਬਾਅਦ ਪਹਿਲੇ 4 ਦਿਨਾਂ ‘ਚ 88 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਇਥੇ ਲਗਾਇਆ ਗਿਆ ਹੈ, ਜੋ ਦੇਸ਼ ‘ਚ ਸੱਭ ਤੋਂ ਵੱਧ ਹੈ। ਇਸ ਤੋਂ ਪਹਿਲਾਂ ਬੀਤੇ ਹਫ਼ਤੇ ਭੁਵਨੇਸ਼ਵਰ ‘ਚ ਇਕ ਆਟੋ ਰਿਕਸ਼ਾ ਵਾਲੇ ‘ਤੇ 47,500 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਉਸ ਕੋਲ ਨਾ ਤਾਂ ਡਰਾਈਵਿੰਗ
ਤਾਜਾ ਜਾਣਕਾਰੀ