ਇਨਸਾਨ ਆਪਣੇ ਰਹਿਣ ਲਈ ਲਗਾਤਾਰ ਜੰਗਲਾਂ ਦਾ ਵਿਨਾਸ਼ ਕਰ ਰਿਹਾ ਹੈ। ਜੰਗਲ ਖ਼ਤਮ ਹੋਣ ਕਾਰਨ ਹੁਣ ਜਾਨਵਰਾਂ ਦੇ ਘਰ ਵੀ ਖ਼ਤਮ ਹੋ ਰਹੇ ਹਨ। ਜਿਸ ਕਰਕੇ ਜਾਨਵਰਾਂ ਨੂੰ ਹੁਣ ਆਪਣਾ ਰੁੱਖ ਸ਼ਹਿਰਾਂ ਵੱਲ ਕਰਨਾ ਪੈ ਰਿਹਾ ਹੈ। ਜੰਗਲ ਬਚੇ ਹੀ ਕਿੰਨੇ ਕੁ ਹਨ। ਇਨਸਾਨ ਨੇ ਆਪਣੀ ਲੋੜ ਤੋਂ ਵੱਧ ਰਹਿਣ ਵਾਲੀ ਥਾਂ ਦੀ ਮੰਗ ਕਰਕੇ ਜੰਗਲਾਂ ਦਾ ਵਿਨਾਸ਼ ਕਰ ਦਿੱਤਾ ਹੈ।
ਇੱਕ ਹੈਰਾਨ ਅਤੇ ਦੁਖੀ ਕਰਨ ਵਾਲੀ ਖਬਰ ਕੂੜੇ ਵਿੱਚੋਂ ਆਈ ਹੈ। ਜਿੱਥੇ ਕਿ ਅਵਾਸਾਰੀ ਨਾਮਕ ਪਿੰਡ ਵਿੱਚ ਤੇਂਦੂਏ ਦੇ ਪੰਜ ਬੱਚਿਆਂ ਦੀ ਅੱਗ ਵਿੱਚ ਜਲਣ ਕਾਰਨ ਮੌਤ ਹੋ ਗਈ। ਇਹ ਪੂਰੀ ਘਟਨਾ ਇਕ ਗੰਨੇ ਦੇ ਖੇਤ ਵਿੱਚ ਵਾਪਰੀ, ਜਿੱਥੇ ਖੇਤ ਦੇ ਮਾਲਿਕ ਨੂੰ ਖੇਤ ਵਿੱਚ ਇੱਕ ਸੱਪ ਦਿਖਾਈ ਦਿੱਤਾ। ਉਸ ਨੂੰ ਭਜਾਉਣ ਲਈ ਮਜ਼ਦੂਰਾਂ ਨੇ ਖੇਤ ਵਿੱਚ ਪਏ ਫੂਸ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇਸ ਖੇਤ ਵਿੱਚ ਤੇਂਦੂਏ ਦੇ ਬੱਚੇ ਵੀ ਬੈਠੇ ਹਨ।
ਅੱਗ ਨੇ ਇੰਨਾ ਭਿਆਨਕ ਰੂਪ ਧਾਰ ਲਿਆ ਕੇ ਤੇਂਦੂਏ ਦੇ ਤਿੰਨ ਮਹੀਨੇ ਦੇ ਪੰਜ ਬੱਚੇ ਜਲਕੇ ਮਰ ਗਏ। ਇਸ ਤੋਂ ਬਾਅਦ ਇਨ੍ਹਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਜੰਗਲਾਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਤੇ ਇਸ ਮਾਮਲੇ ਵਿੱਚ ਕੇਸ ਵੀ ਦਰਜ ਹੋਣ ਦੀ ਖਬਰ ਸਾਹਮਣੇ ਆਈ ਹੈ। ਜੰਗਲ ਘਟਣ ਕਰਕੇ ਜਾਨਵਰ ਵੀ ਘਟਦੇ ਜਾ ਰਹੇ ਹਨ। ਜੋ ਕਿ ਚਿੰਤਾ ਦਾ ਵਿਸ਼ਾ ਹੈ।
Home ਵਾਇਰਲ ਅੱਗ ਲਾ ਫੂਕ ਦਿੱਤੇ ਤੇਂਦੂਏ ਦੇ ਤਿੰਨ ਮਹੀਨੇ ਦੇ ਪੰਜ ਬੱਚੇ, ਕੀ ਬਣੂ ਦੁਨੀਆਂ ਦਾ, ਮਾਮਲਾ ਕੀਤਾ ਗਿਆ ਦਰਜ ਅਤੇ..
ਵਾਇਰਲ