ਆਈ ਤਾਜ਼ਾ ਵੱਡੀ ਖਬਰ

ਸਮਾਜ ਵਿੱਚ ਕੁਝ ਅਜਿਹੀਆਂ ਘਟਨਾਵਾਂ ਅਤੇ ਵਾਰਦਾਤਾਂ ਵਾਪਰੀਆਂ ਹਨ , ਜਿਨ੍ਹਾਂ ਤੇ ਯਕੀਨ ਕਰਨਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ । ਅਜਿਹੀਆਂ ਘਟਨਾਵਾਂ ਤੇ ਹਾਦਸੇ ਸਭ ਨੂੰ ਹੈਰਾਨ ਕਰ ਜਾਂਦੇ ਹਨ । ਕਿਉਂਕਿ ਅਜਿਹੇ ਹਾਦਸੇ ਤੇ ਘਟਨਾਵਾਂ ਮਨੁੱਖ ਦੀ ਜ਼ਿੰਦਗੀ ਨਾਲੋਂ ਕਿਤੇ ਹੀ ਵੱਖਰੀਆਂ ਹੁੰਦੀਆਂ ਹਨ । ਜਦੋਂ ਵੀ ਸਮਾਜ ਵਿੱਚ ਅਜੀਬੋ ਗਰੀਬ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਉਸ ਦੀ ਚਰਚਾ ਪੂਰੀ ਦੁਨੀਆ ਭਰ ਦੇ ਵਿੱਚ ਛਿੜ ਜਾਂਦੀ ਹੈ । ਤੇ ਅਜਿਹਾ ਹੀ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਭਾਰਤ ਦੇਸ਼ ਚ ਵਾਪਰਿਆ ਹੈ । ਜਿੱਥੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਜਦੋਂ ਪੂਰਾ ਪਰਿਵਾਰ ਇਸ ਵਿਅਕਤੀ ਦਾ ਅੰਤਿਮ ਸਸਕਾਰ ਕਰਨ ਲਈ ਸ਼ਮਸ਼ਾਨਘਾਟ ਤੇ ਵਿੱਚ ਪਹੁੰਚਦਾ ਹੈ , ਪੂਰੀਆਂ ਤਿਆਰੀਆਂ ਮੁਕੰਮਲ ਹੋ ਜਾਂਦੀਆਂ ਹਨ ਤੇ ਜਿਵੇਂ ਹੀ ਇਸ ਬਜ਼ੁਰਗ ਨੂੰ ਚਿਖਾ ਦੇ ਉੱਪਰ ਲਿਟਾਇਆ ਜਾਂਦਾ ਹੈ ਇਹ ਬਜ਼ੁਰਗ ਜ਼ਿੰਦਾ ਹੋ ਜਾਂਦਾ ਹੈ।

ਜਿਸ ਦੇ ਚਲਦੇ ਉੱਥੇ ਮੌਜੂਦ ਲੋਕਾਂ ਦੇ ਹੋਸ਼ ਉੱਡ ਜਾਂਦੇ ਹਨ, ਹੜਕੰਪ ਦਾ ਮਾਹੌਲ ਬਣ ਜਾਂਦਾ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਇਹ ਬਜ਼ੁਰਗ ਕੈਂਸਰ ਦਾ ਮਰੀਜ਼ ਸੀ । ਵੈਂਟੀਲੇਟਰ ਤੇ ਇਹ ਵਿਅਕਤੀ ਸੀ ਤੇ ਵੈਂਟੀਲੇਟਰ ਦੀ ਕੀਮਤ ਜ਼ਿਆਦਾ ਸੀ । ਜਿਸ ਕਾਰਨ ਉਸ ਦੇ ਪਰਿਵਾਰ ਨੇ ਬਜ਼ੁਰਗ ਡਾਕਟਰ ਦੀ ਸਲਾਹ ਤੋਂ ਬਿਨਾਂ ਹੀ ਛੁੱਟੀ ਕਰਵਾ ਦਿੱਤੀ । ਫਿਰ ਪੂਰਾ ਪਰਿਵਾਰ ਇਸ ਬਜ਼ੁਰਗ ਨੂੰ ਘਰ ਲੈ ਆਇਆ ਤੇ ਵੈਂਟੀਲੇਟਰ ਤੋਂ ਹਟਾਏ ਜਾਣ ਤੋਂ ਬਾਅਦ ਬਜ਼ੁਰਗ ਵਿਅਕਤੀ ਦਾ ਅਚਾਨਕ ਸਾਹ ਰੁਕ ਗਿਆ ਅਤੇ ਪਰਿਵਾਰ ਨੇ ਸੋਚਿਆ ਕਿ ਸ਼ਾਇਦ ਉਸਦੀ ਮੌਤ ਹੋ ਗਈ ਹੈ ।

ਪਰ ਜਿਵੇਂ ਹੀ ਉਨ੍ਹਾਂ ਦੇ ਵੱਲੋਂ ਇਸ ਬਜ਼ੁਰਗ ਨੂੰ ਮਰਿਆ ਹੋਇਆ ਸਮਝ ਕੇ ਸ਼ਮਸ਼ਾਨਘਾਟ ਅੰਤਿਮ ਸੰਸਕਾਰ ਲਈ ਲਿਜਾਇਆ ਗਿਆ । ਚਿਖਾ ਤੇ ਪਾਉਂਦੇ ਸਾਰ ਕਿ ਇਹ ਵਿਅਕਤੀ ਉੱਠ ਗਿਆ । ਜਿਸ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਬਜ਼ੁਰਗ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ ।

ਉਥੇ ਹੀ ਦਿੱਲੀ ਪੁਲੀਸ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਵਿਚ ਹਸਪਤਾਲ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ। ਕਿਉਂਕਿ ਪਰਿਵਾਰ ਦੇ ਵੱਲੋਂ ਕੋਈ ਵੀ ਐਲ ਏ ਐਮ ਪੀ ਨਹੀਂ ਬਣਾਈ ਸੀ । ਫਿਲਹਾਲ ਪੁਲਸ ਵੱਲੋਂ ਇਸ ਪੂਰੇ ਮਾਮਲੇ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।


ਤਾਜਾ ਜਾਣਕਾਰੀ
ਅੰਤਿਮ ਸੰਸਕਾਰ ਕਰਨ ਲਗਿਆਂ ਜਿਉਂਦਾਂ ਹੋ ਗਿਆ ਬੰਦਾ ਦੇਖ ਸਭ ਰਹਿ ਗਏ ਹੈਰਾਨ – ਤਾਜਾ ਵੱਡੀ ਖਬਰ
ByadminDecember 28, 2021Comments Off on ਅੰਤਿਮ ਸੰਸਕਾਰ ਕਰਨ ਲਗਿਆਂ ਜਿਉਂਦਾਂ ਹੋ ਗਿਆ ਬੰਦਾ ਦੇਖ ਸਭ ਰਹਿ ਗਏ ਹੈਰਾਨ – ਤਾਜਾ ਵੱਡੀ ਖਬਰ
Previous Postਪ੍ਰਧਾਨ ਮੰਤਰੀ ਮੋਦੀ ਇਸ ਦਿਨ ਪੰਜਾਬ ਚ ਕਰਨਗੇ ਵੱਡੀ ਰੈਲੀ – ਕਰ ਸਕਦੇ ਨੇ ਕਈ ਵੱਡੇ ਐਲਾਨ
Next Postਬੋਲੀਵੁਡ ਐਕਟਰ ਸਲਮਾਨ ਖ਼ਾਨ ਤੋਂ ਬਾਅਦ ਹੁਣ ਇਸ ਮਸ਼ਹੂਰ ਹਸਤੀ ਨੂੰ ਡੰਗਿਆ ਸੱਪ ਨੇ
