BREAKING NEWS
Search

ਅੰਤਰਾਸ਼ਟਰੀ ਯਾਤਰਾ ਕਰਨ ਵਾਲਿਆਂ ਲਈ ਆ ਗਈ ਇਹ ਵੱਡੀ ਮਾੜੀ ਖਬਰ ਓਮੀਕਰੋਨ ਦੇ ਕਾਰਨ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਜਿੱਥੇ ਪਿਛਲੇ ਸਾਲ ਸਾਰੇ ਦੇਸ਼ਾਂ ਵੱਲੋਂ ਮਾਰਚ ਦੇ ਵਿੱਚ ਬਹੁਤ ਸਾਰੀਆਂ ਉਡਾਨਾਂ ਤੇ ਪਾਬੰਦੀ ਲਗਾ ਦਿੱਤੀ ਗਈ, ਉਥੇ ਹੀ ਕਰੋਨਾ ਨੂੰ ਦੇਖਦੇ ਹੋਏ ਕੁਝ ਖਾਸ ਸਮਝੌਤਿਆਂ ਦੇ ਤਹਿਤ ਖ਼ਾਸ ਉਡਾਨਾਂ ਨੂੰ ਹੀ ਸ਼ੁਰੂ ਕੀਤਾ ਗਿਆ ਸੀ। ਜਿਸ ਸਦਕਾ ਯਾਤਰੀਆਂ ਨੂੰ ਆਉਣ ਜਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਰੋਨਾ ਪਾਬੰਦੀਆਂ ਦੇ ਚਲਦੇ ਹੋਏ ਜਿਥੇ ਲੋਕਾਂ ਨੂੰ ਬਹੁਤ ਸਾਰੀਆਂ ਪਾਬੰਧੀਆਂ ਦਾ ਸਾਹਮਣਾ ਵੀ ਕਰਨਾ ਪਿਆ। ਉੱਥੇ ਹੀ ਹੁਣ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਦਸੰਬਰ ਵਿਚ ਮੁੜ ਤੋਂ ਉਡਾਣਾਂ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ।

ਜਿਸ ਸਦਕਾ ਹਵਾਈ ਕਿਰਾਇਆ ਵਿਚ ਵੀ ਗਿਰਾਵਟ ਆਉਣ ਦੇ ਆਸਾਰ ਨਜ਼ਰ ਆਏ ਸਨ। ਪਰ ਇਕ ਵਾਰ ਫਿਰ ਤੋਂ ਦੱਖਣੀ ਅਫਰੀਕਾ ਵਿੱਚ ਨਵੇਂ ਵੇਰੀਏਂਟ ਦੇ ਸਾਹਮਣੇ ਆਉਣ ਤੋਂ ਬਾਅਦ ਸਾਰੀ ਦੁਨੀਆਂ ਨੂੰ ਕਰੋਨਾ ਦਾ ਡਰ ਫਿਰ ਸਤਾ ਰਿਹਾ ਹੈ। ਹੁਣ ਅੰਤਰਰਾਸ਼ਟਰੀ ਯਾਤਰਾ ਕਰਨ ਵਾਲਿਆਂ ਲਈ ਇਹ ਮਾੜੀ ਖਬਰ ਸਾਹਮਣੇ ਆਈ ਹੈ। ਦੱਖਣੀ ਅਫ਼ਰੀਕਾ ਵਿੱਚ ਪਾਏ ਗਏ ਓਮੀਕਰੋਨ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਵਿਚ ਇਨ੍ਹਾਂ ਦੇਸ਼ਾਂ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਉਪਰ ਰੋਕ ਲਗਾ ਦਿੱਤੀ ਗਈ ਹੈ।

ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵਿੱਚ ਇਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਵਿੱਚ ਸਖ਼ਤੀ ਵਧਾਏ ਜਾਣ ਨਾਲ ਹਵਾਈ ਉਡਾਨਾਂ ਦੇ ਕਿਰਾਏ ਵਿੱਚ ਭਾਰੀ ਵਾਧਾ ਹੋਇਆ ਹੈ। ਭਾਰਤ ਤੋਂ ਇੰਗਲੈਂਡ ਜਾਣ ਵਾਲਿਆਂ ਨੂੰ ਹੁਣ 40 ਹਜ਼ਾਰ ਤੋਂ ਵੱਧ ਡੇਢ ਲੱਖ ਰੁਪਏ ਦੀ ਟਿਕਟ ਖਰੀਦ ਹੀ ਪੈ ਸਕਦੀ ਹੈ। ਇਸ ਤਰਾਂ ਹੀ ਕੈਨੇਡਾ ਵਾਸਤੇ ਹਵਾਈ ਟਿਕਟ ਦੀ ਕੀਮਤ ਵੀ 60 70 ਹਜ਼ਾਰ ਰੁਪਏ ਤੋਂ ਵਧ ਕੇ ਢਾਈ ਤੋਂ 3 ਲੱਖ ਰੁਪਏ ਹੋ ਗਈ ਹੈ। ਅਮਰੀਕਾ ਜਾਣ ਵਾਲੇ ਯਾਤਰੀਆਂ ਨੂੰ ਵੀ 60 ਹਜ਼ਾਰ ਦੀ ਟਿਕਟ ਨੂੰ ਡੇਢ ਲੱਖ ਰੁਪਏ ਵਿੱਚ ਪ੍ਰਾਪਤ ਹੋਵੇਗੀ।

ਜਿਸ ਤਰਾਂ ਨਵੇਂ ਵੇਰੀਏਂਟ ਨੂੰ ਰੋਕਣ ਵਾਸਤੇ ਫਿਰ ਤੋਂ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ । ਉੱਥੇ ਹੀ ਹਵਾਈ ਅੱਡੇ ਉਪਰ ਪਹੁੰਚਣ ਉਪਰੰਤ ਯਾਤਰੀਆਂ ਨੂੰ ਛੇ-ਛੇ ਘੰਟੇ ਲੰਮਾ ਇੰਤਜ਼ਾਰ ਕਰਨਾ ਪਿਆ ਹੈ ਅਤੇ ਲਾਗੂ ਕੀਤੇ ਗਏ ਨਵੇਂ ਨਿਰਦੇਸ਼ਾਂ ਦੇ ਅਨੁਸਾਰ ਕਰੋਨਾ ਟੈਸਟ ਵੀ ਕਰਵਾਏ ਜਾ ਰਹੇ ਹਨ। ਕਿਉਂਕਿ ਸਰਕਾਰ ਵੱਲੋਂ ਇਹ ਟੈਸਟ ਲਾਜ਼ਮੀ ਕੀਤੇ ਗਏ ਹਨ।



error: Content is protected !!