BREAKING NEWS
Search

ਅੰਤਰਰਾਸ਼ਟਰੀ ਪੰਜਾਬੀ ਸਟੂਡੈਂਟ ਦਾ “ਕਾਰਨਾਮਾ”

ਆਈ ਤਾਜਾ ਵੱਡੀ ਖਬਰ

ਪੰਜਾਬੀ ਸਟੂਡੈਂਟ ਜਿਥੇ ਵੀ ਜਾਂਦੇ ਹਨ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਅਕਸਰ ਹੀ ਸੁਰਖੀਆਂ ਵਿਚ ਰਹਿੰਦੇ ਹਨ। ਰੋਜਾਨਾ ਹੀ ਇਹਨਾਂ ਦੀ ਵਫ਼ਾਦਾਰੀ ਅਤੇ ਇਮਾਨਦਾਰੀ ਵਿਦੇਸ਼ੀ ਮੀਡੀਆ ਦੀਆਂ ਸੁਰਖੀਆਂ ਵਿਚ ਦੇਖਣ ਨੂੰ ਮਿਲਦੀ ਹੀ ਰਹਿੰਦੀ ਹੈ। ਅਜਿਹੀ ਹੀ ਇਕ ਹੋਰ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣਕੇ ਗੋਰੇ ਲੋਕ ਵੀ ਹੈਰਾਨ ਹੋ ਰਹੇ ਹਨ।

ਸਰੀ ਦਾ ਇਹ ਨੌਜਵਾਨ ਅੰਤਰਰਾਸ਼ਟਰੀ ਵਿਦਿਆਰਥੀ ‘ਸਕਿਪ ਦਾ ਡਿਸ਼ਜ਼’ ਵਾਸਤੇ ਡਲਿਵਰੀਆਂ ਕਰ ਰਿਹਾ ਸੀ ਕਿ ਲੈਂਗਲੀ ਇੱਕ ਸਟੌਪ ਸਾਈਨ ‘ਤੇ ਇਸਨੂੰ ਇੱਕ ਬਟੂਆ ਡਿਗਿਆ ਮਿਲਿਆ। ਬਟੂਆ ਚੁੱਕਿਆ ਤਾਂ ਵਿੱਚੋਂ ਕਰੈਡਿਟ ਕਾਰਡਾਂ ਸਮੇਤ ਚਾਰ ਹਜ਼ਾਰ ਤੋਂ ਵੱਧ ਡਾਲਰ ਮਿਲੇ। ਕੰਮ ਮੁਕਾ ਕੇ ਬਟੂਏ ‘ਚੋਂ ਮਿਲੇ ਪਤੇ ‘ਤੇ ਪੁੱਜਾ ਤਾਂ ਕੁਝ ਨਾ ਮਿਲਿਆ। ਬਟੂਏ ਵਿੱਚ ਮਿਲੇ ਕਾਰਡਾਂ ਤੋਂ ਮਿਲੇ ਫ਼ੋਨ ‘ਤੇ ਸੰਪਰਕ ਕੀਤਾ ਤਾਂ ਕਿਸੇ ਨੇ ਚੁੱਕਿਆ ਨਾ।

ਫਿਰ ਦੂਜੇ ਦਿਨ ਬਟੂਏ ਦੇ ਮਾਲਕ ਨਾਲ ਸੰਪਰਕ ਹੋਇਆ। ਜਦ ਬਟੂਆ ਦੇਣ ਲੱਗਾ ਤਾਂ ਉਸ ਇਰਾਨੀ ਵਿਅਕਤੀ ਨੇ ਅੱਖਾਂ ਭਰ ਲਈਆਂ। ਧੰਨਵਾਦ ਕੀਤਾ ਤੇ ਨਾਂਹ ਕਰਨ ਦੇ ਬਾਵਜੂਦ ਕੁਝ ਪੈਸੇ ਧੱਕੇ ਨਾਲ ਇਸ ਨੌਜਵਾਨ ਨੂੰ ਦਿੱਤੇ। ਇਮਾਨਦਾਰੀ ਦੀ ਜ਼ਿੰਦਾ ਮਿਸਾਲ ਇਸ ਨੌਜਵਾਨ ਦਾ ਨਾਮ ਹਰਿੰਦਰ ਸਿੰਘ, ਪਿੰਡ ਪੁਰਾਣੇਵਾਲਾ (ਮੋਗਾ) ਹੈ। ਇਹੋ ਜਿਹੇ ਲੋਕ ਹੀ ਕਿਸੇ ਕੌਮ ਤੇ ਭਾਈਚਾਰੇ ਦਾ ਚਰਿੱਤਰ ਘੜਦੇ ਹਨ। ਦੋਸਤੋ! ਚੰਗਾ ਮਾੜੇ ਬੰਦੇ ਹਰ ਉਮਰ, ਵਰਗ, ਭਾਈਚਾਰੇ ‘ਚ ਹੁੰਦੇ ਹਨ। ਚੰਗਿਆਂ ਨੂੰ ਚੰਗੇ ਤੇ ਮਾੜਿਆਂ ਨੂੰ ਮਾੜੇ ਕਿਹਾ ਕਰੀਏ। ਖਬਰ ਦੇ ਸਿਰਲੇਖ ਵਾਗ ਕਈ ਵਾਰ ਅੰਦਰ ਕੁਝ ਹੋਰ ਨਿਕਲਦਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!