ਕਨੇਡਾ ਚ 3 ਨੌਜਵਾਨਾਂ ਦੀ ਮੌਤ ਦਾ ਅਸਲ ਸੱਚ ਆਇਆ ਸਾਹਮਣੇ
ਓਂਟਾਰੀਓ— ਕੈਨੇਡਾ ‘ਚ ਵਾਪਰੇ ਸੜਕ ਹਾ ਦ ਸੇ ‘ਚ 3 ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਹੋਰ ਦੋ ਜ਼ਖਮੀ ਹਨ। ਜਾਣਕਾਰੀ ਮੁਤਾਬਕ ਸਾਰਨੀਆ ਸ਼ਹਿਰ ‘ਚ ਸ਼ੁੱਕਰਵਾਰ ਤੜਕੇ 1.30 ਵਜੇ ਇਹ ਵਾਪਰਿਆ।ਇਸ ‘ਚ 3 ਨੌਜਵਾਨਾਂ ਤੇ ਇਕ ਕੁੜੀ ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਹਰਪ੍ਰੀਤ ਕੌਰ, ਤਨਵੀਰ ਸਿੰਘ ਅਤੇ ਗੁਰਵਿੰਦਰ ਸਿੰਘ ਵਜੋਂ ਹੋਈ ਹੈ।
ਇਨ੍ਹਾਂ ਤਿੰਨਾਂ ਦੀ ਉਮਰ 20 ਸਾਲ ਸੀ ਤੇ ਇਹ ਪੜ੍ਹਾਈ ਕਰਨ ਲਈ ਕੈਨੇਡਾ ਆਏ ਸਨ ਤੇ ਵਿੰਡਸਰ ਦੇ ਕਾਲਜ ‘ਚ ਪੜ੍ਹ ਰਹੇ ਸਨ। ਰਿਪੋਰਟਾਂ ਮੁਤਾਬਕ ਜੋਵਨ ਸਿੰਘ ਨਾਂ ਦੇ ਨੌਜਵਾਨ ਸਮੇਤ ਇਕ ਹੋਰ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਹੁਣ ਹਾਦਸੇ ਤੋਂ ਬਾਅਦ ਦੀ ਵੀਡੀਓ ਸਾਹਮਣੇ ਆਈ ਹੈ।
ਉਹਨਾਂ ਦੀ ਮੌਤ ਦਾ ਅਸਲ ਕਾਰਨ ਇਹ ਸੀ ਕੇ ਦੱਸਿਆ ਗਿਆ ਹੈ ਕਿ ਇਨ੍ਹਾਂ ਨੌਜਵਾਨਾਂ ਦੀ ਗੱਡੀ 200 ਦੀ ਸਪੀਡ ‘ਤੇ ਜਾ ਰਹੀ ਸੀ। ਕਾਰ ਉਲਟਬਾਜ਼ੀਆਂ ਖਾਂਦੀ ਹੋਈ ਡਿੱਗੀ ਤੇ ਇਸ ਤਰਾਂ ਹੋ ਗਿਆ। ਅਗਲੀ ਸੀਟ ‘ਤੇ ਬੈਠੇ 2 ਨੌਜਵਾਨਾਂ ਨੇ ਸੀਟ ਬੈਲਟ ਬੰਨ੍ਹੀ ਹੋਈ ਸੀ, ਜਿਸ ਕਾਰਨ ਉਨ੍ਹਾਂ ਦੀ ਜ਼ਿੰਦਗੀ ਬਚ ਗਈ। ਫਿਲਹਾਲ ਇਸ ਸਬੰਧੀ ਸਥਾਨਕ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ