ਆਈ ਤਾਜ਼ਾ ਵੱਡੀ ਖਬਰ
ਕੁਦਰਤ ਤੇ ਮਨੁੱਖ ਦਾ ਰਿਸ਼ਤਾ ਸਭ ਤੋਂ ਵੱਖਰਾ ਤੇ ਅਣਮੋਲ ਹੁੰਦਾ ਹੈ । ਕੁਦਰਤ ਹਮੇਸ਼ਾਂ ਆਪਣੀ ਝੋਲੀ ਵਿੱਚੋਂ ਮਨੁੱਖ ਨੂੰ ਨਵੀਂਆਂ ਨਵੀਂਆਂ ਦਾਤਾਂ ਨੂੰ ਬਖ਼ਸ਼ ਦਿੰਦੀ ਰਹਿੰਦੀ ਹੈ । ਕੁਦਰਤ ਦੇ ਵੱਖੋ ਵੱਖਰੇ ਰੰਗ ਹੁੰਦੇ ਹਨ। ਕਈ ਵਾਰ ਕੁਦਰਤ ਕੁਝ ਅਜਿਹੇ ਨਜ਼ਾਰੇ ਮਨੁੱਖ ਦੀ ਝੋਲੀ ਪਾਉਂਦੇ ਹਨ ਜਿਨ੍ਹਾਂ ਨਜ਼ਾਰਿਆਂ ਨੂੰ ਵੇਖ ਕੇ ਸਭ ਦਾ ਹੀ ਮਨ ਖ਼ੁਸ਼ ਹੋ ਜਾਂਦਾ ਹੈ । ਅਜਿਹਾ ਹੀ ਇਕ ਵੱਖਰਾ ਨਜ਼ਾਰਾ ਵੇਖਣ ਨੂੰ ਮਿਲਿਆ ਹੈ ਜਿਥੇ ਅਸਮਾਨ ਵਿੱਚ ਬੱਦਲਾਂ ਵਿਚਾਲੇ ਨਿਕਲੀ ਰੌਸ਼ਨੀ ਇੱਕ ਔਲਿਕਕ ਨਜ਼ਾਰਾ ਪੇਸ਼ ਕਰ ਰਹੀ ਸੀ। ਜਿਨਾਹ ਖ਼ੂਬਸੂਰਤ ਨਜ਼ਾਰਿਆਂ ਨੂੰ ਵੇਖ ਕੇ ਹਰ ਸ਼ਖ਼ਸ ਦੇ ਮੂੰਹ ਵਿੱਚੋਂ ਇੱਕੋ ਹੀ ਸ਼ਬਦ ਨਿਕਲ ਰਹੇ ਸਨ ‘ਵਾਹ ਕੁਦਰਤ ਤੇਰੇ ਕਿਆ ਨਜ਼ਾਰੇ’।
ਅਜਿਹਾ ਲੱਗ ਰਿਹਾ ਸੀ ਜਿਵੇਂ ਅਸਮਾਨ ਵਿੱਚੋਂ ਕੋਈ ਰੂਹਾਨੀਅਤ ਭਰੀ ਅਲੌਕਿਕ ਰੌਸ਼ਨੀ ਧਰਤੀ ‘ਤੇ ਰਹਿ ਰਹੇ ਇਨਸਾਨਾਂ ਨੂੰ ਆਪਣੇ ਰੰਗਾਂ ਵਿੱਚ ਰੰਗਣਾ ਚਾਹ ਰਹੀ ਹੈ। ਕੁਦਰਤ ਦੇ ਇਨ੍ਹਾਂ ਖ਼ੂਬਸੂਰਤ ਨਜ਼ਾਰਿਆਂ ਨੂੰ ਲੋਕਾਂ ਦੇ ਵੱਲੋਂ ਆਪਣੇ ਆਪਣੇ ਮੋਬਾਇਲ ਫੋਨ ਤੇ ਕੈਮਰਿਆਂ ਵਿਚ ਕੈਦ ਕੀਤਾ ਗਿਆ ਤੇ ਕੈਦ ਕੀਤੀਆਂ ਗਈਆਂ ਤਸਵੀਰਾਂ ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਰੰਗ-ਬਿਰੰਗੀ ਚਮਕੀਲੀ ਰੌਸ਼ਨੀ ਰੌਸ਼ਨੀ ਤੇ ਬਦਲਾਂ ਵਿੱਚ ਫੈਲਦੀ ਇਸ ਦੀ ਚਮਕ ਹਰ ਕਿਸੇ ਨੂੰ ਆਪਣੇ ਵੱਲ ਖਿੱਚ ਰਹੀ ਸੀ।
ਜ਼ਿਕਰਯੋਗ ਹੈ ਕਿ ਕੁਦਰਤ ਦੇ ਨਜ਼ਾਰਿਆਂ ਨੇ ਸਭ ਦਾ ਮਨ ਮੋਹ ਲਿਆ ਸਮੇਂ ਸਮੇਂ ਤੇ ਕੁਦਰਤ ਵੱਲੋਂ ਅਜਿਹੇ ਵੱਖੋ ਵੱਖਰੇ ਕਰਿਸ਼ਮੇ ਵਿਖਾਏ ਜਾਂਦੇ ਹਨ , ਜਿਨ੍ਹਾਂ ਨੂੰ ਵੇਖ ਕੇ ਮਨੁੱਖ ਦੀ ਰੂਹ ਤਕ ਸਕੂਲ ਪ੍ਰਾਪਤ ਹੁੰਦਾ ਹੈ । ਪਰ ਜਦੋਂ ਮਨੁੱਖ ਕੁਦਰਤ ਦੇ ਨਾਲ ਖਿਲਵਾੜ ਕਰਦਾ ਹੈ ਤਾਂ ਮਨੁੱਖ ਨੂੰ ਇਸ ਦਾ ਖਮਿਆਜ਼ਾ ਵੀ ਭੁਗਤਣਾ ਪੈਂਦਾ ਹੈ , ਜਿਸ ਕਾਰਨ ਕਈ ਪ੍ਰਕਾਰ ਦੀਆਂ ਕੁਦਰਤੀ ਆਪਦਾ ਵੀ ਵਾਪਰਦੀਆਂ ਹਨ ।
ਇਸ ਲਈ ਹਰ ਇੱਕ ਮਨੁੱਖ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਜੇਕਰ ਅਸੀਂ ਕੁਦਰਤ ਕੋਲੋਂ ਕੁਝ ਲੈ ਰਹੇ ਹਾਂ ਤਾਂ ਸਾਨੂੰ ਕੁਦਰਤ ਦਾ ਵੀ ਭਲਾ ਕਰਨਾ ਚਾਹੀਦਾ ਹੈ ।
ਤਾਜਾ ਜਾਣਕਾਰੀ