BREAKING NEWS
Search

ਅਸਮਾਨੀ ਬਿਜਲੀ ਨੇ ਇਥੇ ਵਰਾਇਆ ਕਹਿਰ, 300 ਤੋਂ ਵੱਧ ਭੇਡਾਂ-ਬੱਕਰੀਆਂ ਦੀ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਕੁਦਰਤ ਤੋਂ ਵੱਡਾ ਕੋਈ ਵੀ ਨਹੀਂ, ਜਿਸ ਤਰਾਂ ਅਸੀਂ ਕੁਦਰਤ ਨਾਲ ਖਿਲਵਾੜ ਕਰਾਂਗੇ ਉਸ ਤਰਾਂ ਕੁਦਰਤ ਵੀ ਸਾਨੂੰ ਕਦੇ ਨਾ ਕਦੇ ਜ਼ਰੂਰ ਵਾਪਸ ਕਰਦੀ ਹੈ , ਅੱਜ ਕੁਦਰਤ ਦੇ ਕੇਹਰ ਨਾਲ ਜੁੜੀ ਇੱਕ ਅਜੇਹੀ ਖ਼ਬਰ ਦੱਸਾਂਗੇ ਜਿਸ ਬਾਰੇ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ , ਦਰਅਸਲ ਅਸਮਾਨੀ ਬਿਜਲੀ ਨੇ ਅਜਿਹਾ ਕਹਿਰ ਵਰਾਇਆ ਜਿਸ ਕਾਰਨ 300 ਤੋਂ ਵੱਧ ਭੇਡਾਂ-ਬੱਕਰੀਆਂ ਦੀ ਮੌਤ ਹੋ ਗਈ , ਦੱਸਦਿਆਂ ਕਿ ਇੱਕਦਮ ਮੌਸਮ ‘ਚ ਆਏ ਬਦਲਾਅ ਕਰਨ ਕਈ ਸੂਬਿਆਂ ਵਿਚ ਕਾਫੀ ਨੁਕਸਾਨ ਹੋ ਚੁੱਕਾ ਹੈ ।

ਕਿਸਾਨਾਂ ਦੀਆਂ ਫਸਲਾਂ ਬੁਰੀ ਤਰਾਂ ਨਾਲ ਨੁਕਸਾਨੀਆਂ ਜਾ ਚੁੱਕੀਆਂ ਹਨ , ਹੁਣ ਇਕ ਹੋਰ ਮਾਮਲਾ ਉੱਤਰਾਖੰਡ ‘ਤੋਂ ਆਹਮਣੇ ਆਇਆ ਜਿਥੇ ਸ਼ੁੱਕਰਵਾਰ ਨੂੰ ਬਦਲਦੇ ਮੌਸਮ ਦੇ ਵਿਚਕਾਰ ਬਿਜਲੀ ਨੇ ਤਬਾਹੀ ਮਚਾ ਦਿੱਤੀ । ਜ਼ਿਕਰਯੋਗ ਹੈ ਕਿ ਉੱਤਰਕਾਸ਼ੀ ਦੇ ਖੱਟੂ ਖਾਲ ਜੰਗਲ ‘ਚ ਬਿਜਲੀ ਡਿੱਗਣ ਕਾਰਨ 300 ਤੋਂ ਵੱਧ ਭੇਡਾਂ-ਬੱਕਰੀਆਂ ਦੀ ਮੌਤ ਹੋ ਗਈ । ਇਨ੍ਹਾਂ ਭੇਡਾਂ-ਬੱਕਰੀਆਂ ਦੀ ਮੌਤ ਬਿਜਲੀ ਦਾ ਕਰੰਟ ਲੱਗਣ ਕਾਰਨ ਹੋਈ ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਾਰਸੂ ਦਾ ਰਹਿਣ ਵਾਲਾ ਸੰਜੀਵ ਰਾਵਤ ਹੋਰ ਪਸ਼ੂ ਪਾਲਕਾਂ ਨਾਲ ਆਪਣੀਆਂ ਭੇਡਾਂ-ਬਕਰੀਆਂ ਨੂੰ ਰਿਸ਼ੀਕੇਸ਼ ਤੋਂ ਉੱਤਰਕਾਸ਼ੀ ਵੱਲ ਲੈ ਕੇ ਜਾ ਰਿਹਾ ਸੀ। ਇਸੇ ਵਿਚਾਲੇ ਅਚਾਨਕ ਭਾਰੀ ਬਰਸਾਤ ਕਾਰਨ ਜੰਗਲ ‘ਚ ਅਸਮਾਨੀ ਬਿਜਲੀ ਡਿੱਗ ਪਈ।

ਜਿਸ ਕਾਰਨ ਕਰੀਬ 350 ਛੋਟੀਆਂ-ਵੱਡੀਆਂ ਭੇਡਾਂ-ਬੱਕਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਵੱਡੀ ਤਬਾਹੀ ਦੇ ਕਾਰਨ ਹੁਣ ਪਸ਼ੂ ਪਾਲਕ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ , ਆਫਤ ਪ੍ਰਬੰਧਨ ਨੇ ਅਧਿਕਾਰਤ ਜਾਣਕਾਰੀ ਦਿੱਤੀ ਕਿ ਘਟਨਾ ਵਾਲੀ ਥਾਂ ‘ਤੇ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੂੰ ਰਿਪੋਰਟ ਭੇਜੀ ਜਾਵੇਗੀ। ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ l



error: Content is protected !!