BREAKING NEWS
Search

ਅਮ੍ਰਿਤਸਰ ਏਅਰਪੋਰਟ ਤੋਂ ਆਈ ਇਹ ਵੱਡੀ ਖਬਰ, ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਜਿੱਥੇ ਸਰਕਾਰ ਵੱਲੋਂ ਅਪਰਾਧਾਂ ਨੂੰ ਰੋਕਣ ਵਾਸਤੇ ਸਖਤ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਦੇਸ਼ ਅੰਦਰ ਅਪਰਾਧ ਨੂੰ ਖ਼ਤਮ ਕੀਤਾ ਜਾ ਸਕੇ। ਕਿਉਂਕਿ ਦੇਸ਼ ਅੰਦਰ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਚੋਰੀ ਠੱਗੀ ਅਤੇ ਲੁਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਸੋਨੇ ਦੀ ਸਮੱਗਲਿੰਗ ਵੀ ਕੀਤੀ ਜਾ ਰਹੀ ਹੈ। ਬਹੁਤ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਵੱਲੋਂ ਜਿੱਥੇ ਵਿਦੇਸ਼ ਤੋਂ ਭਾਰਤ ਆਉਂਦੇ ਸਮੇਂ ਇਹ ਸੋਨੇ ਦੀ ਸਮੱਗਲਿੰਗ ਕੀਤੀ ਜਾਂਦੀ ਹੈ ਉਥੇ ਹੀ ਉਹ ਹਵਾਈ ਅੱਡੇ ਤੇ ਪਹੁੰਚਣ ਦੌਰਾਨ ਹੀ ਕਸਟਮ ਅਧਿਕਾਰੀਆਂ ਦੇ ਸ਼ਿਕੰਜੇ ਵਿਚ ਫਸ ਜਾਂਦੇ ਹਨ। ਹਵਾਈ ਅੱਡੇ ਉੱਪਰ ਜਿੱਥੇ ਅਧਿਕਾਰੀਆਂ ਵੱਲੋਂ ਅਜਿਹੇ ਲੋਕਾਂ ਦੇ ਉੱਪਰ ਪੂਰੀ ਨਜ਼ਰ ਰੱਖੀ ਜਾਂਦੀ ਹੈ।

ਉਥੇ ਹੀ ਸੁਰੱਖਿਆ ਕਰਮਚਾਰੀ ਅਜਿਹੇ ਲੋਕਾਂ ਦੀ ਜਾਂਚ ਦੌਰਾਨ ਪੂਰੀ ਤਰ੍ਹਾਂ ਇਹਤਿਆਤ ਵਰਤ ਰਹੇ ਹਨ। ਅਜਿਹੀਆਂ ਘਟਨਾਵਾਂ ਤੇ ਚਲਦੇ ਹੋਏ ਜਿੱਥੇ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡਾ ਆਏ ਦਿਨ ਹੀ ਚਰਚਾ ਦੇ ਵਿੱਚ ਬਣਿਆ ਰਹਿੰਦਾ ਹੈ। ਜਿਥੇ ਵਿਦੇਸ਼ਾਂ ਤੋਂ ਆਉਣ ਵਾਲੇ ਬਹੁਤ ਸਾਰੇ ਯਾਤਰੀਆਂ ਦੇ ਕੋਲੋਂ ਸੋਨਾ ਬਰਾਮਦ ਕੀਤਾ ਜਾਂਦਾ ਹੈ। ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਖੂਫੀਆ ਜਾਣਕਾਰੀ ਦੇ ਅਧਾਰ ਤੇ ਹਵਾਈ ਅੱਡੇ ਤੇ ਪਹੁੰਚੇ 2 ਯਾਤਰੀਆਂ ਦੇ ਕੋਲੋਂ 6 ਕਿਲੋ 400 ਗ੍ਰਾਮ ਦੇ ਵਜ਼ਨ ਵਾਲਾ ਸੋਨਾ ਬਰਾਮਦ ਕੀਤਾ ਗਿਆ ਹੈ ਜੋ ਕਿ ਇਨ੍ਹਾਂ ਯਾਤਰੀਆਂ ਵੱਲੋਂ ਇੱਕ ਪੇਸਟ ਦੇ ਰੂਪ ਵਿੱਚ ਭਾਰਤ ਲਿਆਂਦਾ ਗਿਆ ਸੀ। ਦੱਸਿਆ ਗਿਆ ਹੈ ਕਿ ਇਹ ਦੋ ਵਿਅਕਤੀਆਂ ਨੂੰ ਅਧਿਕਾਰੀਆਂ ਵੱਲੋਂ ਉਸ ਸਮੇਂ ਹਿਰਾਸਤ ਵਿਚ ਲਿਆ ਗਿਆ ਹੈ ਜਦੋਂ ਇਹ ਸ਼ਾਰਜਾਹ ਤੋਂ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੇ ਸਨ।

ਇਹ ਸੋਨਾ ਪੱਗੜੀ ਦੀਆਂ ਪਰਤਾਂ ਦੇ ਵਿੱਚ ਲੁਕੋ ਕੇ ਰੱਖਿਆ ਗਿਆ ਸੀ, 24 ਕੈਰੇਟ ਦਾ ਇਹ ਸੋਨਾ ਜਿੱਥੇ ਅਧਿਕਾਰੀਆਂ ਵੱਲੋਂ ਬਰਾਮਦ ਕੀਤਾ ਗਿਆ ਹੈ, ਉੱਥੇ ਹੀ ਦੋਹਾਂ ਦੋਸ਼ੀਆਂ ਨੂੰ ਮੌਕੇ ਤੇ ਗ੍ਰਿਫਤਾਰ ਕਰਕੇ ਨਿਆਇਕ ਹਿਰਾਸਤ ਵਿੱਚ 14 ਦਿਨਾਂ ਲਈ ਭੇਜ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਕੱਪੜੇ ਤੋਂ ਬਿਨਾਂ ਇਸ ਦਾ ਭਾਰ ਤਿੰਨ ਕਿੱਲੋ 592.91 ਗਰਮ ਸੀ ਜਿਸ ਦੀ ਕੀਮਤ ਮਾਰਕੀਟ ਦੇ ਅਨੁਸਾਰ 1,87,90,919 ਰੁਪਏ ਦੱਸੀ ਗਈ ਹੈ। ਇਹ ਸਾਰੀ ਕਾਰਵਾਈ ਡੀ ਆਰ ਆਈ ਲੁਧਿਆਣਾ ਦੇ ਵਧੀਕ ਡਾਇਰੈਕਟਰ ਜਨਰਲ ਨਿਤਿਨ ਸੈਣੀ ਦੇ ਨਿਰਦੇਸ਼ਾਂ ਉਪਰ ਕੀਤੀ ਗਈ ਸੀ।



error: Content is protected !!