BREAKING NEWS
Search

ਅਮਿਤਾਭ ਬਚਨ ਅਤੇ ਅਭਿਸ਼ੇਕ ਦੀ ਸਿਹਤ ’ਚ ਆਈ ਤਬਦੀਲੀ, ਡਾਕਟਰਾਂ ਨੇ ਦਿੱਤੀ ਇਹ ਸਲਾਹ

ਡਾਕਟਰਾਂ ਨੇ ਦਿੱਤੀ ਇਹ ਸਲਾਹ

ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਤੇ ਧੀ ਆਰਾਧਿਆ ਬੱਚਨ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੀ ਸਿਹਤ ਦੀ ਹਰ ਅਪਡੇਟ ਚਾਹੁੰਦੇ ਹਨ। ਦੱਸ ਦਈਏ ਕਿ ਹਾਲੇ ਅਭਿਸ਼ੇਕ ਤੇ ਅਮਿਤਾਭ ਬੱਚਨ ਹਸਪਤਾਲ ’ਚ ਹੀ ਹਨ। ਉਥੇ ਐਸ਼ਵਰਿਆ ਰਾਏ ਬੱਚਨ ਨੇ ਧੀ ਆਰਾਧਿਆ ਨਾਲ ਘਰ ’ਚ ਸੈਲਫ ਕੁਆਰੰਟੀਨ ਕੀਤਾ ਹੋਇਆ ਹੈ।

ਹੁਣ ਬਿੱਗ ਬੀ ਤੇ ਅਭਿਸ਼ੇਕ ਦੀ ਸਿਹਤ ਨੂੰ ਲੈ ਕੇ ਅਪਡੇਟ ਆਈ ਹੈ। ਖ਼ਬਰ ਹੈ ਕਿ ਬਿੱਗ ਬੀ ਤੇ ਅਮਿਤਾਭ ਬੱਚਨ ਘੱਟੋ-ਘੱਟ 7 ਦਿਨ ਤੱਕ ਹਸਪਤਾਲ ’ਚ ਹੀ ਰਹਿਣਗੇ। ਪੀ. ਟੀ. ਆਈ. ਦੀ ਰਿਪੋਰਟ ਮੁਤਾਬਕ, ਬਿੱਗ ਬੀ ਤੇ ਅਭਿਸ਼ੇਕ ਦੀ ਸਿਹਤ ਪਹਿਲਾਂ ਨਾਲੋਂ ਕਾਫ਼ੀ ਵਧੀਆ ਦੱਸੀ ਜਾ ਰਹੀ ਹੈ। ਦੋਵਾਂ ਦੀ ਹਾਲਤ ’ਚ ਤੇਜੀ ਨਾਲ ਸੁਧਾਰ ਹੋ ਰਿਹਾ ਹੈ। ਦਵਾਈਆਂ ਦਾ ਅਸਰ ਵੀ ਹੋ ਰਿਹਾ ਹੈ ਪਰ ਫ਼ਿਰ ਵੀ ਉਨ੍ਹਾਂ ਨੂੰ ਇਲਾਜ਼ ਲਈ ਘੱਟੋ-ਘੱਟ 7 ਦਿਨ ਹਸਪਤਾਲ ’ਚ ਹੀ ਰਹਿਣਾ ਪਵੇਗਾ।

ਬਿੱਗ ਬੀ ਦੇ ਚਾਰੇ ਬੰਗਲੇ- ਜਲਸਾ, ਜਨਕ, ਵਤਸਾ ਤੇ ਪ੍ਰਤੀਸ਼ਾ ਸਾਰਿਆਂ ਨੂੰ ਬੀ. ਐੱਮ. ਸੀ. ਨੇ ਸੀਲ ਕਰ ਦਿੱਤਾ ਹੈ। ਬਾਹਰ ਕੰਟੇਨਮੈਂਟ ਜ਼ੋਨ ਦਾ ਬੋਰਡ ਲਾ ਦਿੱਤਾ ਹੈ। ਇਕ ਨਿਊਜ਼ ਪੋਰਟਲ ਮੁਤਾਬਕ ਅਮਿਤਾਭ ਬੱਚਨ ਦੇ 26 ਸਟਾਫ਼ ਦਾ ਵੀ ਕੋਰੋਨਾ ਟੈਸਟ ਹੋਇਆ। ਦੱਸਿਆ ਜਾ ਰਿਹਾ ਹੈ ਕਿ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਮਹਾਨਾਇਕ ਅਮਿਤਾਭ ਬੱਚਨ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ। ਪੂਰਾ ਦੇਸ਼ ਉਨ੍ਹਾਂ ਦੇ ਛੇਤੀ ਠੀਕ ਹੋਣ ਦੀਆਂ ਦੁਆਵਾਂ ਕਰ ਰਿਹਾ ਹੈ ਕਿਉਂਕਿ ਉਮਰ ਦੇ ਇਸ ਪੜਾਅ ‘ਚ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਇਸ ਗੱਲ ਨੂੰ ਧਿਆਨ ‘ਚ ਰੱਖਦੇ ਹੋਏ ਡਾਕਟਰ ਉਨ੍ਹਾਂ ਦੀ ਸਿਹਤ ਦਾ ਖ਼ਾਸ ਖ਼ਿਆਲ ਰੱਖ ਰਹੇ ਹਨ, ਖ਼ਾਸ ਕਰਕੇ ਉਨ੍ਹਾਂ ਦੀ ਖ਼ੁਰਾਕ ਦਾ ਤਾਂ ਜੋ ਉਹ ਜਲਦੀ ਠੀਕ ਹੋਣ। ਕੋਰੋਨਾ ਆਫ਼ਤ ਨੂੰ ਦੇਖਦੇ ਹੋਏ ਡਾਈਟੀਸ਼ੀਅਨ ਵੀ ਇਸ ਤਰ੍ਹਾਂ ਦੀ ਡਾਈਟ ਪਲਾਨ ਕਰਦੇ ਹਨ, ਜਿਸ ਨਾਲ ਕੋਰੋਨਾ ਨਾਲ ਲੜਨ ‘ਚ ਮਦਦ ਮਿਲ ਸਕੇ, ਜਲਦ ਪਚਾਉਣ ਵਾਲੀ ਅਤੇ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਾਲੀ ਹੋਵੇ।

ਰੋਗ ਨਾਲ ਲੜਨ ਲਈ ਸਰੀਰ ਨੂੰ ਵਿਟਾਮਿਨਸ ਦੀ ਬਹੁਤ ਜ਼ਰੂਰਤ ਹੁੰਦੀ ਹੈ। ਅਜਿਹੇ ਹਲਾਤਾਂ ‘ਚ ਭੋਜਨ ‘ਚ ਵਿਟਾਮਿਨਾਂ ਦਾ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ। ਕੋਸਾ ਪਾਣੀ, ਤਾਜ਼ਾ ਸਬਜ਼ੀਆਂ, ਖਿਚੜੀ ਅਤੇ ਹਲਕੀਆਂ ਦਾਲਾਂ ਕੋਵਿਡ 19 ਦੇ ਮਰੀਜ਼ਾਂ ਨੂੰ ਊਰਜਾ ਦਿੰਦੀਆਂ ਹਨ। ਥਕਾਵਟ ਵੀ ਦੂਰ ਕਰਦੀਆਂ ਹਨ ਅਤੇ ਸਫੇਦ ਰਕਤ ਕੋਸ਼ਿਕਾਵਾਂ ਨੂੰ ਵਧਾਉਣ ‘ਚ ਮਦਦ ਕਰਦੀਆਂ ਹਨ।



error: Content is protected !!