ਕਰੋਨਾ ਪੀੜਤ ਬਚਨ ਬਾਰੇ ਹੁਣ ਆਈ ਇਹ ਖਬਰ

ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਇਸ ਸਮੇਂ ਮੁੰਬਈ ਦੇ ਨਾਨਾਵਟੀ ਹਸਪਤਾਲ ‘ਚ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਲੜ ਰਹੇ ਹਨ। ਅਮਿਤਾਭ ਕਰੀਬ 13 ਦਿਨ ਤੋਂ ਹਸਪਤਾਲ ‘ਚ ਦਾਖਲ ਹਨ। ਉਨ੍ਹਾਂ ਦੇ ਫੈਨਸ ਲਗਾਤਾਰ ਉਨ੍ਹਾਂ ਦੀ ਸਲਾਮਤੀ ਦੀ ਦੁਆ ਮੰਗ ਰਹੇ ਹਨ। ਇਸੇ ਵਿਚ ਉਨ੍ਹਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇਕ ਨਿਊਜ਼ ਵਾਇਰਲ ਹੋ ਰਹੀ ਹੈ ਕਿ ਬਿੱਗ ਬੀ ਦਾ ਕੋਰੋਨਾ ਵਾਇਰਸ ਟੈਸਟ ਨੈਗੇਟਿਵ ਆਇਆ ਹੈ ਤੇ ਜਲਦ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਜਾਵੇਗਾ।

ਬਿੱਗ ਬੀ ਨੇ ਖੁਦ ਟਵੀਟ ਕਰ ਕੇ ਇਨ੍ਹਾਂ ਸਾਰੀਆਂ ਖਬਰਾਂ ਨੂੰ ਝੂਠਾ ਕਰਾਰ ਦਿੱਤਾ ਹੈ। ਬਿਗ ਬੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਸੰਸਥਾਨ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਇਹ ਖਬਰ ਗਲਤ, ਗੈਰ-ਜ਼ਿੰਮੇਦਾਰ, ਫਰਜ਼ੀ ਤੇ ਝੂਠੀ ਹੈ। ਤੁਹਾਨੂੰ ਦੱਸ ਦਈਏ ਕਿ ਅਮਿਤਾਭ ਨੂੰ 11 ਜੁਲਾਈ ਨੂੰ ਮੁੰਬਈ ਦੇ ਨਾਨਾਵਟੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਅਮਿਤਾਭ ਦੇ ਬਾਅਦ ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਤੇ ਆਰਾਧਿਆ ਬੱਚਨ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਅਮਿਤਾਭ ਦੇ ਇਲਾਵਾ ਬਾਕੀ ਤਿੰਨੋਂ ਵੀ ਨਾਨਾਵਟੀ ਹਸਪਤਾਲ ‘ਚ ਹੀ ਦਾਖਲ ਹੈ। ਹਾਲਾਂਕਿ ਸਾਰਿਆਂ ਦੀ ਤਬੀਅਤ ਪਹਿਲਾਂ ਤੋਂ ਕਾਫੀ ਵਧੀਆ ਹੈ।

ਬਿੱਗ ਬੀ ਨੇ ਖੁਦ ਦਿੱਤੀ ਸੀ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ
ਅਮਿਤਾਭ ਬੱਚਨ ਨੇ ਖੁਦ ਆਪਣੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਅਮਿਤਾਭ ਨੇ ਟਵੀਟ ਕਰ ਕੇ ਲਿਖਿਆ ਸੀ, ਮੇਰਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਮੈਨੂੰ ਹਸਪਤਾਲ ਸ਼ਿਫਟ ਕਰ ਦਿੱਤਾ ਗਿਆ ਹੈ। ਹਸਪਤਾਲ ਅਥਾਰਟੀਜ਼ ਨੂੰ ਸੂਚਿਤ ਕਰ ਰਿਹਾ ਹੈ। ਪਰਿਵਾਰ ਤੇ ਬਾਕੀ ਸਟਾਫ ਦੇ ਟੈਸਟ ਕਰਵਾਏ ਜਾ ਰਹੇ ਹਨ। ਰਿਪੋਰਟਸ ਆਉਣ ਦਾ ਇੰਤਜ਼ਾਰ ਹੈ। ਬੀਤੇ 10 ਦਿਨਾਂ ‘ਚ ਜੋ ਲੋਕ ਮੈਨੂੰ ਮਿਲੇ ਹਨ, ਉਨ੍ਹਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਵੀ ਆਪਣਾ ਕੋਰੋਨਾ ਟੈਸਟ ਕਰਵਾ ਲੈਣ। ਅਮਿਤਾਭ ਦੇ ਇਲਾਵਾ ਅਭਿਸ਼ੇਕ ਬੱਚਨ ਨੇ ਵੀ ਖੁਦ ਟਵੀਟ ਕਰ ਕੇ ਆਪਣੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ।


ਤਾਜਾ ਜਾਣਕਾਰੀ
ਅਮਿਤਾਬ ਦੇ ਪ੍ਰਸ਼ੰਸ਼ਕਾਂ ਨੂੰ ਲਗਾ ਝਟਕਾ – ਕਰੋਨਾ ਪੀੜਤ ਬਚਨ ਬਾਰੇ ਹੁਣ ਆਈ ਇਹ ਖਬਰ
ByadminJuly 23, 2020Comments Off on ਅਮਿਤਾਬ ਦੇ ਪ੍ਰਸ਼ੰਸ਼ਕਾਂ ਨੂੰ ਲਗਾ ਝਟਕਾ – ਕਰੋਨਾ ਪੀੜਤ ਬਚਨ ਬਾਰੇ ਹੁਣ ਆਈ ਇਹ ਖਬਰ
Previous Postਜਹਾਜ ਚ ਸਫ਼ਰ ਕਰਨ ਵਾਲਿਆਂ ਲਈ ਹੋ ਗਿਆ ਇਹ ਵੱਡਾ ਐਲਾਨ - ਸਾਰੇ ਪਾਸੇ ਛਾਈ ਖੁਸ਼ੀ
Next Post56 ਸਾਲ ਦੀ ਨੰਬਰਦਾਰਨੀ ਨੇ ਕੀਤੀ +2 - ਅਗੇ ਕੀ ਬਣਨਾ ਹੈ ਦੇਖਕੇ ਹੈਰਾਨ ਰਹਿ ਜਾਵੋਂਗੇ (ਵੀਡੀਓ )