=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਅਮਰੀਕੀ ਪ੍ਰੋਫੈਸਰ ਨੇ 100 ਦਿਨ ਪਾਣੀ ਚ ਰਹੇ ਕੇ ਬਣਾਇਆ ਵਿਸ਼ਵ ਰਿਕਾਰਡ, ਸੁੰਗੜ ਗਿਆ ਸ਼ਰੀਰ

ਆਈ ਤਾਜਾ ਵੱਡੀ ਖਬਰ 

ਇਸ ਵਿਅਕਤੀ ਨੇ ਲਗਾਤਾਰ 100 ਦਿਨ ਪਾਣੀ ‘ਚ ਰਹੇ ਕੇ ਬਣਾਇਆ ਵਿਸ਼ਵ ਰਿਕਾਰਡ। ਇਸ ਰਿਕਾਰਡ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਗਏ ਹੋਵੋਗੇ। ਪਰ ਇਹ ਸੱਚ ਹੈ, ਜਾਣਕਾਰੀ ਦੇ ਅਨੁਸਾਰ ਇੱਕ ਅਮਰੀਕੀ ਪ੍ਰੋਫੈਸਰ ਨੇ 100 ਦਿਨ ਪਾਣੀ ‘ਚ ਰਹਿ ਕੇ ਵਿਸ਼ਵ ਰਿਕਾਰਡ ਬਣਾ ਦਿੱਤਾ ਪਰ ਹੁਣ ਉਸ ਦਾ ਸਰੀਰ ਸੁੰਗੜ ਗਿਆ। ਦੱਸ ਦਈਏ ਕਿ ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਪ੍ਰੋਫੈਸਰ ਨੇ ਹੈਰਾਨ ਕਰਨ ਵਾਲਾ ਇਹ ਵਿਸ਼ਵ ਪੱਧਰੀ ਰਿਕਾਰਡ ਬਣਾਇਆ ਹੈ। ਜਾਣਕਾਰੀ ਦੇ ਅਨੁਸਾਰ ਇਹ ਅਮਰੀਕੀ ਪ੍ਰੋਫੈਸਰ ਨੇ ਲਗਾਤਾਰ 100 ਦਿਨ ਪਾਣੀ ਦੇ ਹੇਠਾਂ ਰਹਿਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਜਾਣਕਾਰੀ ਦੇ ਅਨੁਸਾਰ ਯੂ.ਐੱਸ ਨੇਵੀ ਦੇ ਸਾਬਕਾ ਗੋਤਾਖੋਰ ਅਤੇ ਬਾਇਓਮੈਡੀਕਲ ਇੰਜਨੀਅਰਿੰਗ ਦੇ ਮਾਹਿਰ ਜੋਸੇਫ ਡਿਟੂਰੀ ਨੇ ਇਹ ਵਿਸ਼ਵ ਪੱਧਰੀ ਰਿਕਾਰਡ ਬਣਾਇਆ ਹੈ। ਜਾਣਕਾਰੀ ਦੇ ਮੁਤਾਬਿਕ ਜੋਸੇਫ ਡਿਟੂਰੀ ਨੇ 1 ਮਾਰਚ ਤੋਂ ਫਲੋਰੀਡਾ ਦੇ ਲਾਰਗੋ ਸਿਟੀ ਵਿੱਚ ਸਮੁੰਦਰ ਵਿੱਚ ਰਹਿਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿੱਚ ਡਿਟੂਰੀ ਨੇ ਫ਼ੈਸਲਾ ਕੀਤਾ ਸੀ ਕਿ ਉਹ 10 ਦਿਨ ਪਾਣੀ ਦੇ ਹੇਠਾਂ ਰਹੇਗਾ ਪਰ ਬਾਅਦ ਵਿਚ ਉਸ ਨੇ ਆਪਣਾ ਫੈਸਲਾ ਬਦਲ ਲਿਆ ਤੇ ਫਿਰ ਉਸਨੇ 100 ਦਿਨ ਰਹਿਣ ਦਾ ਫ਼ੈਸਲਾ ਲਿਆ।

ਅਖੀਰ ਉਸ ਨੇ ਆਪਣੀ ਚੁਣੌਤੀ ਪੂਰੀ ਕਰ ਲਈ। ਉਨ੍ਹਾਂ ਨੇ 100 ਦਿਨਾਂ ਦਾ ਆਪਣਾ ਇਹ ਤਜਰਬਾ ਸੋਸ਼ਲ ਮੀਡੀਆ ਦੀ ਮਦਦ ਨਾਲ ਲੋਕਾਂ ਨਾਲ ਸਾਂਝਾ ਕੀਤਾ। ਸੋਸ਼ਲ ਮੀਡੀਆ ‘ਤੇ ਡਿਟੂਰੀ ਨੇ ਲਿਖਿਆ ਕਿ “100 ਦਿਨਾਂ ਲਈ ਸਮੁੰਦਰ ਦੇ ਹੇਠਾਂ ਰਹਿਣਾ: ਹਮੇਸ਼ਾ ਕੁਝ ਨਵਾਂ ਖੋਜਣ ਲਈ ਨਿੱਜੀ ਅਤੇ ਪੇਸ਼ੇਵਰ ਖੋਜਾਂ ਦਾ ਨਤੀਜਾ ਹੁੰਦਾ ਹੈ। ਇਸ ਅਨੁਭਵ ਨੇ ਮੈਨੂੰ ਬਹੁਤ ਬਦਲ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਮੈਂ ਖੋਜੀਆਂ ਅਤੇ ਉੱਦਮੀਆਂ ਦੀ ਇਕ ਨਵੀਂ ਪੀੜ੍ਹੀ ਨੂੰ ਸਾਰੀਆਂ ਹੱਦਾਂ ਪਾਰ ਕਰਨ ਅਤੇ ਆਪਣੇ ਲਈ ਨਵੀਨਤਾ ਕਰਨ ਲਈ ਪ੍ਰੇਰਿਤ ਕੀਤਾ ਹੈ।” ਦੱਸ ਦਈਏ ਕਿ ਡਿਟੂਰੀ ਨੇ ਦੋ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇਹ ਪੋਸਟ ਸ਼ੇਅਰ ਕੀਤੀ ਸੀ। ਪੋਸਟ ਕੀਤੇ ਜਾਣ ਤੋਂ ਬਾਅਦ ਇਸ ਨੂੰ 2500 ਤੋਂ ਵੱਧ ਵਾਰ ਲਾਈਕ ਕੀਤਾ ਜਾ ਚੁੱਕਾ ਹੈ ਅਤੇ ਕਈ ਲੋਕਾਂ ਨੇ ਪੋਸਟ ‘ਤੇ ਕੁਮੈਂਟ ਵੀ ਕੀਤੇ ਹਨ।

ਇੱਕ ਯੂਜ਼ਰ ਨੇ ਲਿਖਿਆ ਕਿ “ਵਧਾਈਆਂ! ਅਧਿਐਨ ਵਿਗਿਆਨ ਲਈ ਬਹੁਤ ਸਾਰੇ ਜਵਾਬ ਅਤੇ ਹੋਰ ਬਹੁਤ ਸਾਰੇ ਸਵਾਲਾਂ ਦੇ ਨਾਲ ਆਇਆ ਹੈ!” ਇੱਕ ਹੋਰ ਯੂਜ਼ਰ ਨੇ ਲਿਖਿਆ ਕਿ “ਤੁਹਾਨੂੰ ਅਤੇ ਪ੍ਰੋਜੈਕਟ ਵਿੱਚ ਸ਼ਾਮਲ ਹਰ ਕਿਸੇ ਨੂੰ ਵਧਾਈ। ਤੁਸੀਂ ਇੱਕ ਪ੍ਰੇਰਣਾ ਹੋ। ਇੱਥੇ ਤੁਹਾਡੇ ਲਈ ਜ਼ਮੀਨ ‘ਤੇ ਜ਼ਿੰਦਗੀ ਨੂੰ ਸੁਚਾਰੂ ਢੰਗ ਨਾਲ ਅਨੁਕੂਲ ਬਣਾਉਣਾ ਹੈ।” “ਵਾਹ! ਤੁਸੀਂ ਕਮਾਲ ਹੋ।” ਜਦੋਂ ਉਹ 100 ਦਿਨਾਂ ਬਾਅਦ ਪਾਣੀ ਵਿੱਚੋਂ ਬਾਹਰ ਆਇਆ ਤਾਂ ਸ਼ਹਿਰ ਦੇ ਲੋਕਾਂ ਨੇ ਉਸ ਦਾ ਸਵਾਗਤ ਕੀਤਾ।

ਜਾਣਕਾਰੀ ਦੇ ਮੁਤਾਬਿਕ ਇਨ੍ਹਾਂ 100 ਦਿਨਾਂ ਤੱਕ ਪਾਣੀ ਦੇ ਹੇਠਾਂ ਰਹਿਣ ਤੋਂ ਬਾਅਦ ਜਦੋਂ ਡਿਟੂਰੀ ਦੀ ਲੰਬਾਈ ਮਾਪੀ ਗਈ ਤਾਂ ਉਹ ਸੁੰਗੜ ਗਏ ਹਨ। ਕਿਹਾ ਕਿ ਮੈ ਇਹ ਸਮਝਣਾ ਚਾਹੁੰਦਾ ਸੀ ਕਿ ਪਾਣੀ ਦਾ ਲੰਬੇ ਸਮੇਂ ਤੱਕ ਸੰਪਰਕ ਮਨੁੱਖੀ ਸਰੀਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਪਾਣੀ ਦੇ ਹੇਠਾਂ ਰਹਿਣ ਨਾਲ ਮਨੁੱਖ ਦੀ ਉਮਰ ਵਧਣ ਦੀ ਪ੍ਰਕਿਰਿਆ ਹੌਲੀ ਹੋ ਸਕਦੀ ਹੈ? ਇੰਨਾ ਲੰਬਾ ਸਮਾਂ ਪਾਣੀ ਹੇਠ ਰਹਿਣ ਕਾਰਨ ਪ੍ਰੋਫ਼ੈਸਰ ਡਿਟੂਰੀ ਦੀ ਲੰਬਾਈ ਅੱਧਾ ਇੰਚ ਘਟ ਗਈ। ਉਸਦਾ ਕੋਲੈਸਟ੍ਰੋਲ 72 ਪੁਆਇੰਟ ਘਟ ਗਿਆ। ਉਹ ਕਹਿੰਦਾ ਹੈ ਕਿ ਉਸ ਵੱਲੋਂ 100 ਦਿਨਾਂ ਤੋਂ ਵੱਧ ਇਕੱਠੇ ਕੀਤੇ ਡੇਟਾ ਦਾ ਅਧਿਐਨ ਕਰਨ ਵਿੱਚ ਘੱਟੋ ਘੱਟ 6 ਮਹੀਨੇ ਲੱਗਣਗੇ।




error: Content is protected !!