BREAKING NEWS
Search

ਅਮਰੀਕਾ, UK ਤੇ ਸਪੇਨ ਵਰਗੇ ਮੁਲਕਾਂ ਦੀ ਸਿਟੀਜਨਸ਼ਿਪ ਲਈ ਕਿੰਨੀ ਰਕਮ ਲੱਗਦੀ – ਦੇਖੋ ਅਤੇ ਖਿੱਚੋ ਤਿਆਰੀਆਂ

ਪੰਜਾਹ ਸਾਲ ਪਹਿਲਾ ਕਿਸੇ ਦੇਸ ਵਲੋਂ ਦੋਹਰੀ ਨਾਗਰਿਕਤਾ ਦੇਣਾ ਆਮ ਗੱਲ ਨਹੀਂ ਸੀ ਪਰ ਹੁਣ ਕਈ ਮੁਲਕ ਦੋਹਰੀ ਨਾਗਰਿਕਤਾ ਦਿੰਦੇ ਹਨ। ਭਾਰਤ ਦੋਹਰੀ ਨਾਗਰਿਕਤਾ ਨਹੀਂ ਦਿੰਦਾ ਹੈ। ਜੇ ਕੋਈ ਭਾਰਤੀ ਨਾਗਰਿਕ ਕਿਸੇ ਹੋਰ ਮੁਲਕ ਦੀ ਨਾਗਰਿਕਤਾ ਲੈਂਦਾ ਹੈ ਯਾਨੀ ਪਾਸਪੋਰਟ ਹਾਸਿਲ ਕਰਦਾ ਹੈ ਤਾਂ ਉਸ ਨੂੰ ਆਪਣਾ ਭਾਰਤੀ ਪਾਸਪੋਰਟ ਛੱਡਣਾ ਪੈਂਦਾ ਹੈ। ਪਰ ਉਹ ਪਰਸਨ ਆਫ ਇੰਡੀਅਨ ਔਰੀਜਨ (PIO) ਬਣ ਸਕਦਾ ਹੈ ਅਤੇ ਭਾਰਤ ਦੀਆਂ ਚੋਣਾਂ ਵਿੱਚ ਵੋਟ ਪਾਉਣ ਤੇ ਚੋਣਾਂ ਚ ਖੜਨ ਤੋਂ ਇਲਾਵਾ ਉਸ ਨੂੰ ਭਾਰਤ ਨਾਗਰਿਕ ਦੇ ਸਾਰੇ ਅਧਿਕਾਰ ਮਿਲ ਜਾਂਦੇ ਹਨ।

ਦੁਨੀਆਂ ਵਿੱਚ ਅੱਧੇ ਤੋਂ ਵੱਧ ਦੇਸ ਨਿਵੇਸ਼ ਪ੍ਰੋਗਰਾਮ ਰਾਹੀਂ ਨਾਗਰਿਕਤਾ ਦਿੰਦੇ ਹਨ। ਸਵਿਜ਼ਰਲੈਂਡ ਦੇ ਇੱਕ ਮਾਹਿਰ ਵਕੀਲ ਕ੍ਰਿਸਚਨ ਕੇਲਿਨ ਮੁਤਾਬਕ ਇਹ ਹੁਣ ਗਲੋਬਲ ਇੰਡਸਟਰੀ ਬਣ ਗਈ ਹੈ। ਜਿਸ ਦਾ ਇੱਕ ਸਾਲ ਵਿੱਚ 25 ਅਰਬ ਡਾਲਰ ਦਾ ਕਾਰੋਬਾਰ ਹੈ।
ਕਿਹੜੇ ਮੁਲਕ ਦੀ ਸਿਟੀਜਨਸ਼ਿਪ ਕਿੰਨੇ ਤੋਂ ਸ਼ੁਰੂ?

ਐਂਟੀਗੁਆ ਅਤੇ ਬਰਬੁਡਾ- 100,000 ਡਾਲਰ , ਸੈਂਟ ਕਿਟਸ ਅਤੇ ਨੇਵਿਸ- 150,000 ਡਾਲਰ ,ਮੌਂਟੇਂਗਰੋ- 274, 000 ਡਾਲਰ ,ਪੁਰਤਗਾਲ- 384,000 ਡਾਲਰ,ਸਪੇਨ- 550,000 ਡਾਲਰ ,ਬੁਲਗਾਰੀਆ- 560,000 ਡਾਲਰ ,ਮਾਲਟਾ- 10 ਲੱਖ ਡਾਲਰ , ਅਮਰੀਕਾ- ਅਮਰੀਕਾ 900,000 ਡਾਲਰ ਦਾ ਨਿਵੇਸ਼ ਜੋ 10 ਨੌਕਰੀਆਂ ਪੈਦਾ ਕਰੇ ,ਯੂਕੇ- 25 ਲੱਖ ਡਾਲਰ

‘ਬਿਨਾਂ ਵੀਜ਼ਾ ਯੂਰਪ ਘੁੰਮ ਸਕਦੇ ਹੋ’
ਕਈ ਲੋਕ ਅਜਿਹੇ ਹਨ, ਜਿਹੜੇ ਇਸ ਤਰਕ ਦਾ ਸਮਰਥਨ ਕਰਦੇ ਹਨ ਪਰ ਕਈ ਲੋਕਾਂ ਲਈ ਪਾਸਪੋਰਟ ਪਛਾਣ ਨਾਲ ਜੁੜਿਆ ਹੋਇਆ ਹੈ, ਜੋ ਇਸ ਨੂੰ ਇੱਕ ਵਸਤੂ ਸਮਝਦੇ ਹਨ, ਉਨ੍ਹਾਂ ਨੂੰ ਇਹ ਸਹੀ ਨਹੀਂ ਲਗਦਾ। ਅਸੀਂ ਵੈਨੁਆਟੋ ਦੇਸ ਦੀ ਨਾਗਰਿਕਤਾ ਲੈਣ ਦੀ ਪ੍ਰਕਿਰਿਆ ਵਿੱਚੋਂ ਲੰਘੇ, ਇਸ ਦੇਸ ਨੇ ਚਾਰ ਸਾਲ ਪਹਿਲਾਂ ਹੀ ਆਪਣੀ ਨਵੀਂ ਨਾਗਰਿਕਤਾ ਯੋਜਨਾ ਸ਼ੁਰੂ ਕੀਤੀ ਸੀ। ਪਾਸਪੋਰਟ ਹੁਣ ਸਰਕਾਰ ਦੀ ਆਮਦਨ ਦਾ ਸਭ ਤੋਂ ਵੱਡਾ ਸਰੋਤ ਬਣ ਰਹੇ ਹਨ। ਦਰਅਸਲ ਵੈਨੁਆਟੋ ਦੇਸ ਦਾ ਪਾਸਪੋਰਟ ਰੱਖਣ ‘ਤੇ ਬਿਨਾਂ ਵੀਜ਼ਾ ਪੂਰਾ ਯੂਰਪ ਵਿੱਚ ਘੁੰਮਿਆ ਜਾ ਸਕਦਾ ਹੈ। ਵੈਨੁਆਟੋ ਦਾ ਪਾਸਪੋਰਟ ਹਾਸਲ ਕਰਨ ਵਾਲੇ ਜ਼ਿਆਦਾਤਰ ਵਿਦੇਸ਼ੀ ਕਦੇ ਉੱਥੇ ਪੈਰ ਵੀ ਨਹੀਂ ਰੱਖਦੇ। ਇਸ ਦੇ ਬਾਵਜੂਦ ਉਹ ਦਫਤਰਾਂ ਵਿੱਚ ਆਪਣੀ ਨਾਗਰਿਕਤਾ ਲਈ ਅਰਜ਼ੀ ਦਿੰਦੇ ਹਨ।

ਸਿਟੀਜ਼ਨਸ਼ਿਪ ਦਾ ਬਾਜ਼ਾਰ ਹਾਂਗ ਕਾਂਗ
ਹਾਂਗਕਾਂਗ ਦੁਨੀਆਂ ਦੇ ਵੱਡੇ ਸਿਟੀਜ਼ਨਸ਼ਿਪ ਬਾਜ਼ਾਰਾਂ ਵਿੱਚੋਂ ਇੱਕ ਹਨ। ਹਾਂਗਕਾਂਗ ਏਅਰਪੋਰਟ ਦੇ ਕੈਫੇ ਵਿੱਚ ਅਸੀਂ ਸਿਟੀਜ਼ਨਸ਼ਿਪ ਏਜੰਟ ਐੱਮਜੇ ਨੂੰ ਮਿਲੇ, ਜੋ ਕਿ ਇੱਕ ਨਿੱਜੀ ਕਾਰੋਬਾਰੀ ਹੈ ਉਸ ਨੇ ਚੀਨ ਵਿੱਚ ਰਹਿ ਰਹੇ ਬਹੁਤ ਸਾਰੇ ਲੋਕਾਂ ਦੀ ਦੂਜੇ ਜਾਂ ਤੀਜੇ ਪਾਸਪੋਰਟ ਬਣਵਾਉਣ ਵਿੱਚ ਮਦਦ ਕੀਤੀ। ਉਨ੍ਹਾਂ ਦੇ ਗਾਹਕਾਂ ਦਾ ਕਹਿਣਾ ਹੈ, “ਉਹ ਚੀਨ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਉਹ ਯੂਰਪ ਵਿੱਚ ਆਪਣਾ ਬੈਂਕ ਖਾਤਾ ਖੁਲਵਾਉਣਾ ਚਾਹੁੰਦੇ ਹਨ ਤਾਂ ਜੋ ਜਾਇਦਾਦ ਖਰੀਦ ਸਕਣ ਜਾਂ ਫਿਰ ਕੋਈ ਨਵਾਂ ਕਾਰੋਬਾਰ ਸ਼ੁਰੂ ਕਰ ਸਕਣ।” ਨਾਗਰਿਕਤਾ ਹਾਸਲ ਕਰਨ ਲਈ ਵਿਸ਼ਵ ਪੱਧਰ ‘ਤੇ ਮੁ ਕਾ ਬ ਲਾ ਚੱਲ ਰਿਹਾ ਹੈ।

ਕਈ ਛੋਟੇ ਅਤੇ ਆਈਲੈਂਡ ਮੁਲਕਾਂ ਲਈ ਪਾਸਪੋਰਟ ਦੀ ਕੀਮਤ 150,000 ਡਾਲਰ ਦੇ ਕਰੀਬ ਹੈ। ਵੈਨੁਆਟੋ ਦਾ ਪਾਸਪੋਰਟ ਹਾਸਲ ਕਰਨ ਲਈ ਵੀ ਐਨਾ ਹੀ ਪੈਸਾ ਲਗਦਾ ਹੈ। ਐੱਮਜੇ ਅੱਗੇ ਦੱਸਦੇ ਹਨ, “ਵੈਨੁਆਟੋ ਦਾ ਪਾਸਪੋਰਟ ਬਹੁਤ ਹੀ ਛੇਤੀ ਮਿਲ ਹੋ ਜਾਂਦਾ ਹੈ। ਇਹ ਤੁਹਾਨੂੰ ਸਿਰਫ਼ 30 ਦਿਨਾਂ ਦੇ ਅੰਦਰ ਮਿਲ ਸਕਦਾ ਹੈ।” ਪਰ ਕੇਲਿਨ ਦਾ ਕਹਿਣਾ ਹੈ ਕਿ ਵੈਨੁਆਟੋ ਦਾ ਅਕਸ ਵਾਲਾ ਹੈ। ਨਤੀਜੇ ਵਜੋਂ ਹੈਨਲੇਅ ਐਂਡ ਪਾਰਟਨਰਜ਼ ਅਤੇ ਹੋਰ ਕੰਪਨੀਆਂ ਵੈਨੁਆਟੋ ਸਿਟੀਜ਼ਨਸ਼ਿਪ ਪ੍ਰੋਗਰਾਮ ਨਾਲ ਸਾਂਝ ਨਹੀਂ ਰਖਦੇ।

ਸਿਟੀਜ਼ਨਸ਼ਿਪ ਏਜੰਟ ਐੱਮਜੇ ਮੁਤਾਬਕ ਵੈਨੁਆਟੋ ਦਾ ਪਾਸਪੋਰਟ 30 ਦਿਨਾਂ ਵਿੱਚ ਮਿਲ ਜਾਂਦਾ ਹੈ
ਹਾਲਾਂਕਿ, ਇਸ ਨਾਲ ਚੀਨ ਦੀ ਦਿਲਚਸਪੀ ਨਹੀਂ ਘੱਟ ਸਕੀ। ਕੁਝ ਸਾਲ ਪਹਿਲਾਂ ਹਾਂਗਕਾਂਗ ਦੇ ਟੀਵੀ ਚੈਨਲਾਂ ਨੇ ਵੈਨੁਆਟੋ ਦੀ ਨਾਗਰਿਕਤਾ ਦਾ ਇਸ਼ਤਿਹਾਰ ਵੀ ਚਲਾਇਆ ਸੀ।

ਵੈਨੁਆਟੋ ਦੀ ਨਾਗਰਿਕਤਾ
ਤਾਂ ਅਸਲ ਵਿੱਚ ਵੈਨੁਆਟੋ ਦੀ ਨਾਗਰਿਕਤਾ ਮਿਲਣ ਤੋਂ ਬਾਅਦ ਚੀਨ ਦੇ ਕਿੰਨੇ ਗਾਹਕ ਉੱਥੇ ਜਾਂਦੇ ਹਨ? ਐੱਮਜੇ ਦਾ ਅੰਦਾਜ਼ਾ ਹੈ ਕਿ 10 ਵਿੱਚੋਂ ਇੱਕ ਹੈ ਜੋ ਉੱਥੇ ਜਾਂਦਾ ਹੈ। ਪੋਰਟ ਵਿਲਾ ਵੈਨੁਆਟੋ ਦੀ ਰਾਜਧਾਨੀ ਹੈ ਅਤੇ ਭਿੰਨਤਾਵਾਂ ਦਾ ਸ਼ਹਿਰ ਹੈ। ਇੱਥੋਂ ਦੀਆਂ ਸੜਕਾਂ ‘ਤੇ ਅਕਸਰ ਪਾਣੀ ਭਰ ਜਾਂਦਾ ਹੈ ਤੇ ਟੋਏ ਪੈ ਜਾਂਦੇ ਹਨ। ਟ੍ਰੈਫਿਕ ਲਾਈਟਾਂ ਦਾ ਵੀ ਇੰਤਜ਼ਾਮ ਨਹੀਂ ਹੈ ਹਾਲ ਹੀ ਵਿੱਚ ਇਸ ਨੂੰ ਪਾਰਦਰਸ਼ਿਤਾ ਦੇ ਮੁੱਦਿਆਂ ਨੂੰ ਲੈ ਕੇ ਯੂਰਪੀ ਸੰਘ ਦੇ ਦੇਸਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਦੇਸ ਦੇ ਲੋਕ ਜਿਨ੍ਹਾਂ ਨੂੰ ਨੀ ਵੈਨੁਆਟੋ ਨਾਲ ਜਾਣਿਆ ਜਾਂਦਾ ਹੈ- 1980 ਵਿੱਚ ਜਦੋਂ ਦੇਸ ਨੇ ਆਜ਼ਾਦੀ ਹਾਸਲ ਕੀਤੀ ਤਾਂ ਇਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ਨਾਗਰਿਕ ਵਜੋਂ ਮਾਨਤਾ ਦਿੱਤੀ ਗਈ ਸੀ। 40 ਸਾਲ ਪਹਿਲਾਂ ਹੈ ਇਹ ਬਿਨਾਂ ਸਟੇਟ ਤੋਂ ਹੀ ਸਨ।

ਸਾਬਕਾ ਪ੍ਰਧਾਨ ਮੰਤਰੀ ਬਾਰਾਕ ਸੋਪ ਮੁਤਾਬਕ ਨਾਗਰਿਤਾ ਵੇਚਣਾ ‘ਵਿਸ਼ਵਾਸਘਾਤ’ ਵਾਂਗ ਹੈ
ਸਾਬਕਾ ਪ੍ਰਧਾਨ ਮੰਤਰੀ ਬਾਰਾਕ ਸੋਪ ਕਹਿੰਦੇ ਹਨ, “ਮੇਰੇ ਕੋਲ 1980 ਤੱਕ ਪਾਸਪੋਰਟ ਨਹੀਂ ਸੀ। ਮੈਨੂੰ ਇਕ ਕਾਗ਼ਜ਼ ਦੇ ਨਾਲ ਯਾਤਰਾ ਕਰਨੀ ਪਈ ਜੋ ਮੈਨੂੰ ਬਰਤਾਨੀਆ ਅਤੇ ਫਰਾਂਸ ਨੇ ਦਿੱਤਾ। ਇਹ ਬੇ ਇੱ ਜ਼ ਤ ਕਰਨ ਵਾਲਾ ਸੀ।” “ਵੈਨੁਆਟੋ ਲਈ ਆਪਣੀ ਨਾਗਰਿਤਾ ਵੇਚਣਾ ‘ਵਿ ਸ਼ ਵਾ ਸ ਘਾ ਤ’ ਵਾਂਗ ਹੈ। ਇਸ ਨਾਲ ਚੀਨੀ ਨਿਵੇਸ਼ ਨੂੰ ਹੁੰਗਾਰਾ ਮਿਲਿਆ ਹੈ। ਚੀਨ ਕੋਲ ਸਾਡੇ ਨਾਲੋਂ ਕਿਤੇ ਵੱਧ ਪੈਸਾ ਹੈ।” ਚੀਨ ਦੇ ਨਿਵੇਸ਼ ਦੀ ਸੋਪ ਵਰਗੇ ਕਈ ਲੋਕਾਂ ਵਲੋਂ ਨਿਖੇਧੀ ਕੀਤੀ ਜਾ ਰਹੀ ਹੈ, ਉਨ੍ਹਾਂ ਦੀ ਸ਼ਿਕਾਇਤ ਹੈ ਕਿ ਚੀਨੀ ਕੰਪਨੀਆਂ ਸਾਰਾ ਪੈਸਾ ਆਪਣੇ ਕੋਲ ਰੱਖਦੀਆਂ ਹਨ ਅਤੇ ਉਹ ਸਿਰਫ਼ ਰੁਜ਼ਗਾਰ ਵੀ ਚੀਨ ਦੇ ਕਾਮਿਆਂ ਨੂੰ ਦਿੰਦੀਆਂ ਹਨ।

ਵੈਨੁਆਟੋ ਦੀ ਮਰਦਾਂ ਵਾਲੀ ਸਰਕਾਰ, ਦੁਨੀਆਂ ਦੇ ਸਿਰਫ਼ ਤਿੰਨ ਦੇਸਾਂ ਵਿੱਚੋਂ ਇੱਕ ਹੈ ਜਿੱਥੇ ਔਰਤਾਂ ਨੂੰ ਪੂਰੀ ਤਰ੍ਹਾਂ ਨਾਲ ਸਿਆਸਤ ਤੋਂ ਬਾਹਰ ਰੱਖਿਆ ਗਿਆ ਹੈ। ਉਥੋਂ ਦੀ ਸਰਕਾਰ ਸਾਡੇ ਨਾਲ ਆਪਣੀ ਨਾਗਰਿਕਤਾ ਯੋਜਨਾ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਸੀ ਪਰ ਅਸੀਂ ਸਰਕਾਰ ਵੱਲੋਂ ਨਿਯੁਕਤ ਨਾਗਰਿਕਤਾ ਏਜੰਟ ਬਿਲ ਬਾਨੀ ਨੂੰ ਲੱਭਿਆ ਅਤੇ ਉਨ੍ਹਾਂ ਨੇ ਇਸ ਮੁੱਦੇ ‘ਤੇ ਆਪਣਾ ਪੱਖ ਰੱਖਿਆ।

ਸਰਕਾਰ ਵੱਲੋਂ ਨਿਯੁਕਤ ਨਾਗਰਿਕਤਾ ਏਜੰਟ ਬਿਲ ਬਾਨੀ ਦਾ ਕਹਿਣਾ ਹੈ ਕਿ ਨਾਗਰਿਕਤਾ ਯੋਜਨਾ ਵੈਨਆਟੂ ਲਈ ਰੋਜ਼ਗਾਰ ਦਾ ਜ਼ਰੀਆ ਹੈ
ਉਨ੍ਹਾਂ ਨੇ ਕਿਹਾ, “ਸਾਨੰ ਵੈਨੁਆਟੋ ਨੂੰ ਗਲੋਬਲ ਪੱਧਰ ‘ਤੇ ਦੇਖਣਾ ਚਾਹੀਦਾ ਹੈ। ਦੂਜੇ ਦੇਸ ਆਪਣੇ ਰੁਜ਼ਗਾਰ ਵਜੋਂ ਪਾਸਪੋਰਟ ਵੇਚਦੇ ਹਨ, ਸਾਡੇ ਕੋਲ ਕੋਈ ਕੁਦਰਤੀ ਸਰੋਤ ਨਹੀਂ ਹੈ। ਇਸ ਨਾਲ ਵੈਨੁਆਟੋ ਵਿੱਚ ਵਧੇਰੇ ਆਮਦਨੀ ਹੁੰਦੀ ਹੈ।” ਪਰ ਸਾਲ 2015 ਵਿੱਚ ਪੇਂਡੂ ਇਲਾਕਿਆਂ ਲਈ ਆਰੰਭੀ ਗਈ ਨੀਤੀ ‘ਚ ਰਹੀ ਹੈ। ਐਨੀ ਪਕੋਆ ਨੇ ਸਾਨੂੰ ਪੇਂਡੂ ਇਲਾਕੇ ਦਿਖਾਏ ਜੋ ਲੋਹੇ ਦੀਆਂ ਟੀਨਾਂ ਦੇ ਬਣੇ ਹੋਏ ਸਨ। ਇਹ ਸਿਰਫ਼ ਰਾਜਧਾਨੀ ਤੋਂ 10 ਮਿੰਟ ਡਰਾਈਵ ਦੀ ਦੂਰੀ ‘ਤੇ ਸੀ ਪਰ ਇੰਝ ਲਗਦਾ ਸੀ ਜਿਵੇਂ ਦੁਨੀਆਂ ਤੋਂ ਪਰੇ ਹੈ।

ਐਨੀ ਦਾ ਕਹਿਣਾ ਹੈ, “ਸਥਾਨਕ ਲੋਕਾਂ ਨੂੰ ਪਾਸਪੋਰਟਾਂ ਦੀ ਵਿਕਰੀ ਹੋਣ ਵਾਲੀ ਆਮਦਨ ਦਾ ਕੋਈ ਲਾਭ ਨਹੀਂ ਹੋ ਰਿਹਾ ਜਦੋਂ ਕਿ ਉਨ੍ਹਾਂ ਨਾਲ ਸਾਲ 2015 ਦੇ ਪਾਮ ਤੂਫਾਨ ਤੋਂ ਬਾਅਦ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਲਈ ਨਵੇਂ ਘਰ ਤੇ ਨਵੀਂਆਂ ਇਮਾਰਤਾਂ ਬਣਾਈਆਂ ਜਾਣਗੀਆਂ।” “ਸਾਡੇ ਪੁਰਖੇ ਆਜ਼ਾਦੀ ਲਈ ਗਏ। ਹੁਣ ਵੀ ਲੋਕ ਮੇਰੇ ਵਾਂਗ ਉਹੀ ਹਰਾ ਪਾਸਪੋਰਟ ਵਰਤਣਗੇ? ਉਹ ਵੀ ਡੇਢ ਲੱਖ ਲਈ? ਕਿੱਥੇ ਹਨ ਪੈਸੇ? ਮੈਨੂੰ ਲਗਦਾ ਹੈ ਕਿ ਇਹ ਸਭ ਬੰਦ ਹੋ ਜਾਣਾ ਚਾਹੀਦਾ ਹੈ।”



error: Content is protected !!