BREAKING NEWS
Search

ਅਮਰੀਕਾ ਨਾਲ ਪੰਗੇ ਲੈਣ ਵਾਲੇ ਕਿਮ ਜੋਂਗ ਬਾਰੇ ਆਈ ਮਾੜੀ ਖਬਰ ਕਹਿੰਦੇ ਜਦੋਂ ਉਸਦਾ ਓਪਰੇਸ਼ਨ ਹੋਇਆ ਤਾ

ਕਿਮ ਜੋਂਗ ਬਾਰੇ ਆਈ ਮਾੜੀ ਖਬਰ

ਅਮਰੀਕਾ ਦਾ ਸਭ ਤੋਂ ਵੱਡਾ ਦੁਸ਼ਮਣ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ-ਉਨ ਗੰ ਭੀ ਰ ਬਿਮਾਰ ਹੈ ਤੇ ਉਸ ਦੀ ਹਾਲਤ ਬੇਹੱਦ ਗੰਭੀਰ ਹੈ। ਅਮਰੀਕੀ ਮੀਡੀਆ ‘ਚ ਕਿਮ ਜੋਂਗ ਉਨ ਦੇ ਦਿਮਾਗ ਦੀ ਮੌਤ ਬਾਰੇ ਅਟਕਲਾਂ ਵੀ ਤੇਜ਼ ਹੋ ਗਈਆਂ ਹਨ। ਮੰਗਲਵਾਰ ਨੂੰ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਨੂੰ ਖੁਫੀਆ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਸਰਜਰੀ ਤੋਂ ਬਾਅਦ ਗੰ ਭੀ ਰ — ਖ਼ ਤ ਰੇ ‘ਚ ਹਨ।ਦੱਸਿਆ ਜਾ ਰਿਹਾ ਹੈ ਕੇ ਜਦੋਂ ਉਸਦਾ ਓਪਰੇਸ਼ਨ ਹੋਇਆ ਤਾ ਅਚਾਨਕ ਹੀ ਉਸਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਉਸ ਦਾ ਕਾਰਡਿਓਵਸਕੁਲਰ ਕਰਕੇ ਇਲਾਜ ਚੱਲ ਰਿਹਾ ਸੀ। ਰਿਪੋਰਟ ਮੁਤਾਬਕ ਕਿਮ ਜੋਂਗ ਉਨ ਦੀ ਸਰਜਰੀ ਕੀਤੀ ਗਈ ਸੀ, ਪਰ ਇਸ ਤੋਂ ਬਾਅਦ ਉਸ ਦੀ ਹਾਲਤ ਹੋਰ ਵੀ ਬ ਦ ਤ ਰ ਹੋ ਗਈ ਹੈ। ਖ਼ਬਰਾਂ ਮੁਤਾਬਕ ਤਾਨਾਸ਼ਾਹ ਕਿਮ ਜੋਂਗ ਉਨ ਦਾ ਪਯੋਂਗਯਾਂਗ ਤੋਂ ਬਾਹਰ ਹਯਾਂਗਸਾਨ ਦੇ ਵਿਲਾ ‘ਚ ਇਲਾਜ ਚੱਲ ਰਿਹਾ ਹੈ। ਕਿਮ ਜੋਂਗ ਨੂੰ ਲੈ ਕੇ ਕਿਆਸ ਉਦੋਂ ਤੇਜ਼ ਹੋਏ ਜਦੋਂ ਉਹ 15 ਅਪਰੈਲ ਨੂੰ ਦੇਸ਼ ਦੇ ਸਥਾਪਨਾ ਦਿਵਸ ਤੇ ਆਪਣੇ ਮਰਹੂਮ ਦਾਦਾ ਜੀ ਦੇ 108ਵੇਂ ਜਨਮ ਦਿਨ ਮੌਕੇ ਦਿਖਾਈ ਨਹੀਂ ਦਿੱਤੇ।

ਸੀਐਨਐਨ ਮੁਤਾਬਕ, ਕਿਮ ਜੋਂਗ ਦੀ ਸਿਹਤ ਬਾਰੇ ਉੱਤਰੀ ਕੋਰੀਆ ਦੇ ਮੀਡੀਆ ਵਿੱਚ ਅਜੇ ਤੱਕ ਕੁਝ ਪ੍ਰਕਾਸ਼ਤ ਨਹੀਂ ਹੋਇਆ ਹੈ। ਇਸ ਦਾ ਕਾਰਨ ਇਹ ਹੈ ਕਿ ਉਥੋਂ ਦਾ ਮੀਡੀਆ ਪੂਰੀ ਤਰ੍ਹਾਂ ਸਰਕਾਰ ਦੇ ਕਬਜ਼ੇ ‘ਚ ਹੈ। ਇਹੀ ਕਾਰਨ ਹੈ ਕਿ ਇੱਥੋਂ ਜਲਦੀ ਜਾਣਕਾਰੀ ਪ੍ਰਾਪਤ ਕਰਨਾ ਮੁਸ਼ਕਲ ਹੈ।

ਆਖਰੀ ਵਾਰ 11 ਅਪਰੈਲ ਨੂੰ ਵੇਖਿਆ ਗਿਆ ਸੀ:
ਦੱਸਿਆ ਜਾ ਰਿਹਾ ਹੈ ਕਿ ਕਿਮ ਜੋਂਗ ਉਨ ਨੂੰ ਆਖਰੀ ਵਾਰ 11 ਅਪਰੈਲ ਨੂੰ ਜਨਤਕ ਤੌਰ ‘ਤੇ ਵੇਖਿਆ ਗਿਆ ਸੀ। ਜਿਸ ਵਿੱਚ ਉਸਨੇ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਤੇ ਕੋਰੋਨਵਾਇਰਸ ਸਬੰਧੀ ਸਖ਼ਤ ਜਾਂਚ ਦੇ ਆਦੇਸ਼ ਦਿੱਤੇ। ਇੰਨਾ ਹੀ ਨਹੀਂ, ਉਹ 14 ਅਪਰੈਲ ਨੂੰ ਮਿਜ਼ਾਈਲ ਟੈਸਟ ਦੇ ਪ੍ਰੋਗਰਾਮ ਤੋਂ ਵੀ ਗੈਰਹਾਜ਼ਰ ਰਿਹਾ। ਦੱਸ ਦੇਈਏ ਕਿ 2011 ਦੇ ਅਖੀਰ ‘ਚ ਉਸ ਦੇ ਪਿਤਾ ਤੇ ਮਰਹੂਮ ਨੇਤਾ ਕਿਮ ਜੋਂਗ-ਆਈਲ ਦੀ ਮੌਤ ਤੋਂ ਬਾਅਦ, ਕਿਮ ਜੋਂਗ-ਉਨ ਨੇ ਉੱਤਰ ਕੋਰੀਆ ਦੀ ਸੱਤਾ ‘ਤੇ ਕਬਜ਼ਾ ਕਰ ਲਿਆ ਸੀ।



error: Content is protected !!