BREAKING NEWS
Search

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜਾਨ ਵਾਲ ਵਾਲ ਬਚੀ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਇਕ ਪਾਸੇ ਰੂਸ ਤੇ ਯੂਕਰੇਨ ਵਿੱਚ ਜੰਗ ਚੱਲ ਰਹੀ ਹੈ ਤੇ ਇਸ ਜੰਗ ਦੇ ਚੱਲਦੇ ਲਗਾਤਾਰ ਖ਼ਤਰਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ , ਹਰ ਰੋਜ਼ ਹੀ ਇਹਨਾਂ ਹਮਲਿਆਂ ਦੌਰਾਨ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ । ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਅਮਰੀਕਾ ਦੀ ਤਾਂ , ਅਮਰੀਕਾ ਵੀ ਇਸ ਜੰਗ ਦੌਰਾਨ ਯੂਕਰੇਨ ਦਾ ਸਾਥ ਦੇ ਰਿਹਾ ਹੈ ਤੇ ਇਸ ਦੇ ਚੱਲਦੇ ਅਮਰੀਕਾ ਨੇ ਰੂਸ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਾ ਦਿੱਤੀਆਂ ਹਨ । ਇਸ ਜੰਗ ਦੇ ਚਲਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਹੋਏ ਦਿਖਾਈ ਦੇ ਰਹੇ ਹਨ l ਪਰ ਦੂਜੇ ਪਾਸੇ ਡੋਨਾਲਡ ਟਰੰਪ ਜੋ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਹਨ ਉਨ੍ਹਾਂ ਵੱਲੋਂ ਲਗਾਤਾਰ ਰੂਸੀ ਰਾਸ਼ਟਰਪਤੀ ਪੁਤਿਨ ਦਾ ਸਮਰਥਨ ਕੀਤਾ ਜਾ ਰਿਹਾ ਹੈ ।

ਉਨ੍ਹਾਂ ਵੱਲੋਂ ਹੁਣ ਤੱਕ ਰੂਸ ਦੇ ਹੱਕ ਵਿੱਚ ਬਹੁਤ ਸਾਰੇ ਬਿਆਨ ਦਿੱਤੇ ਜਾ ਚੁੱਕੇ ਹਨ । ਇਸੇ ਵਿਚਕਾਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜੁੜੀ ਹੋਈ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਡੋਨਾਲਡ ਟਰੰਪ ਦੀ ਵਾਲ ਵਾਲ ਇਕ ਹਾਦਸੇ ਦੌਰਾਨ ਜਾਨ ਬਚੀ ਹੈ । ਦਰਅਸਲ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਜਹਾਜ਼ ਰਾਹੀਂ ਇੱਕ ਸਮਾਗਮ ਤੋਂ ਪਰਤ ਰਹੇ ਸਨ ਕਿ ਉਸੇ ਸਮੇਂ ਬੀਤੇ ਦਿਨ ਮੈਕਸੀਕੋ ਦੀ ਖਾੜੀ ਕੋਲ ਉਨ੍ਹਾਂ ਦੇ ਜਹਾਜ਼ ਦਾ ਇੰਜਣ ਖ਼ਰਾਬ ਹੋ ਗਿਆ , ਜਿਸ ਕਾਰਨ ਜਹਾਜ਼ ਨੂੰ ਨਿਊ ਨਿਊ ਓਰਲੀਅੰਸ ਦੀ ਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਇੰਜਣ ਖ਼ਰਾਬ ਹੋਣ ਦੀ ਘਟਨਾ ਸ਼ਨੀਵਾਰ ਰਾਤ ਗਿਆਰਾਂ ਵਜੇ ਦੀ ਹੈ । ਜਦ ਉਹ ਨਿਊ ਓਰਲੀਅੰਸ ਵਿੱਚ ਰਿਪਬਲਿਕਨ ਪਾਰਟੀ ਦੀ ਰਾਸ਼ਟਰੀ ਕਮੇਟੀ ਦੇ ਚੰਦਾ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰ ਕੇ ਵਾਪਸ ਆ ਰਹੇ ਸਨ , ਉਸੇ ਸਮੇਂ ਇਹ ਹਾਦਸਾ ਵਾਪਰ ਗਿਆ ।

ਪਰ ਪੂਰੇ ਹਾਦਸੇ ਦੌਰਾਨ ਇਕ ਚੰਗੀ ਖਬਰ ਇਹ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਇਆ l ਪਰ ਬੁੱਧਵਾਰ ਨੂੰ ਘਟਨਾ ਤੋਂ ਵਾਕਿਫ ਇਕ ਅਧਿਕਾਰੀ ਨੇ ਨਾ ਦੱਸਣ ਦੀ ਸ਼ਰਤ ਤੇ ਪੁਸ਼ਟੀ ਕੀਤੀ ਹੈ l ਪਰ ਡੋਨਾਲਡ ਟਰੰਪ ਵੱਲੋਂ ਅਜੇ ਤਕ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ।



error: Content is protected !!