ਆਈ ਤਾਜਾ ਵੱਡੀ ਖਬਰ
ਜਿੱਥੇ ਇੱਕ ਪਾਸੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਉੱਪਰ ਲਗਾਏ ਦੋਸ਼ਾਂ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਕਾਫ਼ੀ ਤਣਾਅ ਵੱਧ ਚੁੱਕਿਆ ਹੈ, ਉੱਥੇ ਹੀ ਇਸ ਦਾ ਪ੍ਰਭਾਵ ਕਿਤੇ ਨਾ ਕਿਤੇ ਹੋਰਾ ਦੇਸ਼ਾਂ ਦੇ ਵਿੱਚ ਵੀ ਨਜ਼ਰ ਆਉਂਦਾ ਪਿਆ ਹੈ, ਜਿਸ ਦੇ ਚਲਦੇ ਕਈ ਦੇਸ਼ਾਂ ਦੇ ਵੱਲੋਂ ਹੁਣ ਪੰਜਾਬੀਆਂ ਦੇ ਲਈ ਗਾਈਡਲਾਈਨਜ ਵੀ ਜਾਰੀ ਕੀਤੀਆਂ ਗਈਆਂ ਹਨ। ਉਥੇ ਹੀ ਜੇਕਰ ਗੱਲ ਕੀਤੀ ਜਾਵੇ ਅਮਰੀਕਾ ਦੀ ਤਾਂ, ਅਮਰੀਕਾ ਦੇ ਵੱਲੋਂ ਵੀ ਇਸ ਮਾਮਲੇ ਤੋਂ ਬਾਅਦ ਆਪਣੀ ਪ੍ਰਤੀਕਰੀਆ ਦਿੱਤੀ ਗਈ, ਜਿਸ ਤੋਂ ਬਾਅਦ ਅਮਰੀਕਾ ਦੇ ਚਰਚੇ ਵੀ ਭਾਰਤ ਵਿੱਚ ਤੇਜ਼ੀ ਦੇ ਨਾਲ ਛਿੜਨੇ ਸ਼ੁਰੂ ਹੋ ਗਏ l
ਇਸੇ ਵਿਚਾਲੇ ਹੁਣ ਅਮਰੀਕਾ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਚੁੱਕੀ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਕੁਝ ਅਜਿਹਾ ਹੋ ਚੁੱਕਿਆ ਹੈ ਜਿਸ ਦੇ ਚਲਦੇ ਡੋਨਾਲਡ ਟਰੰਪ ਮੁਸ਼ਕਿਲਾਂ ਦੇ ਵਿੱਚ ਫਸਦੇ ਹੋਏ ਨਜ਼ਰ ਆਉਂਦੇ ਪਏ ਹਨ। ਦਰਅਸਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ਼ ਦਰਜ ਧੋਖਾਧੜੀ ਦੇ ਮਾਮਲੇ ਦੀ ਅਦਾਲਤ ਚ ਸੁਣਵਾਈ ਹੋਈ । ਜਿਸਦੇ ਚੱਲਦੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਨੇ ਕਿਹਾ ਕਿ ਟਰੰਪ ਨੇ ਰੀਅਲ ਅਸਟੇਟ ਦਾ ਕਾਰੋਬਾਰ ਕਰਦੇ ਹੋਏ ਕਈ ਸਾਲਾਂ ਤੱਕ ਧੋਖਾਧੜੀ ਕੀਤੀ । ਜਿਸ ਕਾਰਨ ਉਹ ਕਾਫੀ ਮਸ਼ਹੂਰ ਹੋ ਗਿਆ । ਇਸ ਕਾਰਨ ਉਹ ਅਮਰੀਕਾ ਦੇ ਰਾਸ਼ਟਰਪਤੀ ਵੀ ਬਣੇ ।
ਇਸ ਸੁਣਵਾਈ ਤੋਂ ਬਾਅਦ ਹੁਣ ਡੋਨਾਲਡ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਹਨ, ਕਈ ਪ੍ਰਕਾਰ ਦੀਆਂ ਖ਼ਬਰਾਂ ਉਸ ਨਾਲ ਜੁੜੀਆਂ ਕਈ ਚੈਨਲਾਂ ਉੱਪਰ ਸੁਰਖੀਆਂ ਬਣੀਆਂ ਹੋਈਆਂ ਹਨ l ਇਸ ਮਾਮਲੇ ਤੇ ਸੁਣਵਾਈ ਕਰਦਿਆਂ ਹੋਇਆ ਅਦਾਲਤ ਨੇ ਕਿਹਾ ਕਿ ਸਬੂਤਾਂ ਦੇ ਆਧਾਰ ‘ਤੇ ਇਹ ਕਿਹਾ ਜਾ ਸਕਦਾ ਹੈ ਕਿ ਸਾਬਕਾ ਰਾਸ਼ਟਰਪਤੀ ਟਰੰਪ ਤੇ ਉਨ੍ਹਾਂ ਦੀ ਕੰਪਨੀ ਨੇ ਆਪਣੀਆਂ ਜਾਇਦਾਦਾਂ ਦੀਆਂ ਕੀਮਤਾਂ ਵੱਡੇ ਪੈਮਾਨੇ ‘ਤੇ ਕਈ ਗੁਣਾ ਵਧਾ ਚੜ੍ਹਾ ਦੱਸੀਆਂ ਤੇ ਸੌਦੇ ਕੀਤੇ।
ਅਦਾਲਤ ਨੇ ਕਿਹਾ ਕਿ ਟਰੰਪ ਨੇ ਬੈਂਕਾਂ, ਬੀਮਾ ਕੰਪਨੀਆਂ ਅਤੇ ਹੋਰ ਲੋਕਾਂ ਨਾਲ ਧੋਖਾ ਕੀਤਾ ਹੈ । ਨਾਲ ਹੀ ਕਿਹਾ ਕਿ ਉਹ ਟਰੰਪ ਸਮੂਹ ਦੇ ਸੰਚਾਲਨ ਦੀ ਨਿਗਰਾਨੀ ਲਈ ਇੱਕ ਸੁਤੰਤਰ ਮਾਨੀਟਰ ਨੂੰ ਨਿਯੁਕਤ ਕਰਨਾ ਜਾਰੀ ਰੱਖਣਗੇ । ਇਸ ਦੇ ਨਾਲ ਹੀ ਟਰੰਪ ਦੀ ਵਕੀਲ ਅਤੇ ਬੁਲਾਰੇ ਅਲੀਨਾ ਹੱਬਾ ਨੇ ਕਿਹਾ ਕਿ ਉਹ ਇਸ ਫ਼ੈਸਲੇ ਖਿਲਾਫ਼ ਅਪੀਲ ਕਰੇਗੀ। ਜਿਸ ਕਾਰਨ ਹੁਣ ਇੱਕ ਵਾਰ ਫਿਰ ਤੋਂ ਟਰੰਪ ਦੇ ਚਰਚੇ ਤੇਜ਼ ਹੋ ਚੁੱਕੇ ਹਨ l
Home ਤਾਜਾ ਜਾਣਕਾਰੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਆਈ ਵੱਡੀ ਮਾੜੀ ਖਬਰ , ਇਹਨਾਂ ਕੇਸਾਂ ਚ ਦੋਸ਼ੀ ਹੋਏ ਸਾਬਿਤ
ਤਾਜਾ ਜਾਣਕਾਰੀ