ਆਈ ਤਾਜਾ ਵੱਡੀ ਖਬਰ

ਜਿੱਥੇ ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ l ਇੱਕ ਡਾਕਟਰ ਹੀ ਹੁੰਦਾ ਹੈ ਜੋ ਕਿਸੇ ਦੀ ਜਾਨ ਨੂੰ ਬਚਾ ਸਕਦਾ ਹੈ l ਹੁਣ ਤੱਕ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿੱਥੇ ਡਾਕਟਰਾਂ ਦੇ ਵੱਲੋਂ ਮੁਸਤੈਦੀ ਦੇ ਨਾਲ ਕਿਸੇ ਦੀ ਜਾਨ ਬਚਾਈ ਗਈ ਹੋਵੇ l ਪਰ ਹੁਣ ਇੱਕ ਡਾਕਟਰ ਦਾ ਅਜਿਹਾ ਰੂਪ ਵੇਖਵਾਂਗੇ, ਜਿਸ ਬਾਰੇ ਸੁਣ ਕੇ ਸਾਰੇ ਹੀ ਹੈਰਾਨ ਹਨ l ਦਰਅਸਲ ਅਮਰੀਕਾ ਦੇ ਇੱਕ ਮਸ਼ਹੂਰ ਡਾਕਟਰ ਦੇ ਵੱਲੋਂ ਆਪਣੇ ਹੀ ਬੱਚੇ ਨੂੰ ਗੋਲੀ ਮਾਰ ਕੇ ਮੌਤ ਤੇ ਘਾਟ ਉਤਾਰ ਦਿੱਤਾ ਗਿਆ। ਫਿਰ ਉਸ ਵਲੋਂ ਇੱਕ ਅਜਿਹਾ ਖੌਫਨਾਕ ਕਦਮ ਚੁੱਕਿਆ ਗਿਆ। ਜਿਸ ਨੇ ਸਭ ਦੇ ਹੀ ਹੋਸ਼ ਉਡਾ ਕੇ ਰੱਖ ਦਿੱਤੇ ਹਨ।

ਦਰਅਸਲ ਅਮਰੀਕਾ ਵਿਖੇ ਨਿਊਯਾਰਕ ਸਿਟੀ ਦੀ ਇੱਕ ਪ੍ਰਮੁੱਖ ਕੈਂਸਰ ਡਾਕਟਰ ਨੇ ਬੀਤੇ ਦਿਨ ਆਪਣੇ ਘਰ ‘ਚ ਆਪਣੇ ਬੱਚੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਫਿਰ ਖੁਦਕੁਸ਼ੀ ਕਰ ਲਈ। ਇਹ ਵੱਡਾ ਹਾਦਸਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜਿਸ ਡਾਕਟਰ ਦੇ ਵੱਲੋਂ ਲੋਕਾਂ ਦੀ ਜਾਨ ਬਚਾਈ ਜਾਂਦੀ ਸੀ, ਡਾਕਟਰ ਦੇ ਵੱਲੋਂ ਅੱਜ ਆਪਣੇ ਬੱਚੇ ਦੀ ਜਾਨ ਲੈਣ ਤੋਂ ਬਾਅਦ ਆਪਣੀ ਜਾਨ ਖਤਮ ਕਰ ਲਈ l ਓਥੇ ਹੀ ਇਸ ਮਾਮਲੇ ਵਿੱਚ ਸਥਾਨਕ ਪੁਲਸ ਦਾ ਮੰਨਣਾ ਹੈ ਕਿ ਇਹ ਕਤਲ ਇਕ ਆਤਮਘਾਤੀ ਸੀ।

ਡਾਕਟਰ ਕ੍ਰਿਸਟਲ ਕੈਸੇਟਾ ਮਾਉਂਟ ਸਿਨਾਈ ਹਸਪਤਾਲ ਵਿੱਚ ਇੱਕ ਹੇਮਾਟੋਲੋਜੀ-ਆਨਕੋਲੋਜੀ ਮਾਹਰ ਸੀ, ਜਿਸ ਨੇ ਪਹਿਲਾਂ ਆਪਣੇ ਬੱਚੇ ਨੂੰ ਗੋਲੀ ਮਾਰੀ ਤੇ ਫਿਰ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਫਿਲਹਾਲ ਬੱਚੇ ਦੀ ਉਮਰ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਮਿਲੀ ਕਿ ਬੱਚੇ ਦੀ ਉਮਰ ਕੀ ਸੀ l

ਇੱਕ ਵੈੱਬਸਾਈਟ ਤੇ ਲਿਖੀ ਉਸ ਦੀ ਜੀਵਨੀ ਅਨੁਸਾਰ ਕੈਸੇਟਾ ਨੇ ਅਲਬਾਨੀ ਮੈਡੀਕਲ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ, ਜਿੱਥੇ ਉਸ ਨੂੰ ਮਰੀਜ਼ਾਂ ਨਾਲ ਨਜਿੱਠਣ ਵੇਲੇ ਸ਼ਲਾਘਾਯੋਗ ਕਾਰਗੁਜਾਰੀ ਅਤੇ ਹਮਦਰਦੀ ਲਈ ਇੱਕ ਪੁਰਸਕਾਰ ਵੀ ਦਿੱਤਾ ਗਿਆ ਸੀ। ਡਾ. ਕੈਸੇਟਾ ਛਾਤੀ ਦੇ ਕੈਂਸਰ ਖੋਜ ਵਿੱਚ ਇਕ ਮਾਹਰ ਡਾਕਟਰ ਸੀ। ਪਰ ਉਸ ਵੱਲੋਂ ਚੁੱਕੇ ਕੇ ਇਸ ਖੌਫਨਾਕ ਕਦਮ ਨੇ ਸਭ ਕੁਝ ਖਤਮ ਕਰਕੇ ਰੱਖ ਦਿੱਤਾ ਹਾਲੇ ਤੱਕ ਮੌਤ ਦੇ ਕਾਰਨਾਂ ਦੀ ਅਸਲ ਵਜਾਹ ਸਾਹਮਣੇ ਨਹੀਂ ਆ ਸਕੀ l


ਤਾਜਾ ਜਾਣਕਾਰੀ
ਅਮਰੀਕਾ ਦੀ ਮਸ਼ਹੂਰ ਡਾਕਟਰ ਨੇ ਪਹਿਲਾਂ ਆਪਣੇ ਬੱਚੇ ਨੂੰ ਮਾਰੀ ਗੋਲੀ ਫਿਰ ਚੁੱਕ ਲਿਆ ਖੌਫਨਾਕ ਕਦਮ
ByadminAugust 8, 2023Comments Off on ਅਮਰੀਕਾ ਦੀ ਮਸ਼ਹੂਰ ਡਾਕਟਰ ਨੇ ਪਹਿਲਾਂ ਆਪਣੇ ਬੱਚੇ ਨੂੰ ਮਾਰੀ ਗੋਲੀ ਫਿਰ ਚੁੱਕ ਲਿਆ ਖੌਫਨਾਕ ਕਦਮ
Previous Postਕਨੇਡਾ ਜਾਣ ਵਾਲ਼ੇ ਪੰਜਾਬੀਆਂ ਲਈ ਆਈ ਮਾੜੀ ਖਬਰ – ਇਸ ਫੈਸਲੇ ਕਾਰਨ ਵੱਧ ਗਈਆਂ ਮੁਸ਼ਕਲਾਂ
Next Postਪੰਜਾਬ : ਨਸ਼ੇੜੀ ਪੁੱਤਾਂ ਨੇ ਪਿਤਾ ਦਾ ਕੁੱਟ ਕੁੱਟ ਕੀਤਾ ਕਤਲ , ਪੁਲਿਸ ਨੇ ਕੀਤਾ ਮਾਮਲਾ ਦਰਜ਼