ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਨੌਜਵਾਨਾਂ ਦਾ ਰੁਝਾਨ ਲਗਾਤਾਰ ਵਿਦੇਸ਼ਾਂ ਦੇ ਵੱਲ ਵਧ ਰਿਹਾ ਹੈ। ਨੌਜਵਾਨ ਪੰਜਾਬ ਦੀ ਧਰਤੀ ਨੂੰ ਛੱਡ ਕੇ ਵਿਦੇਸ਼ੀ ਧਰਤੀ ਦੇ ਵੱਲ ਰੁੱਖ ਕਰ ਰਹੇ ਹਨ । ਤਾਂ ਜੋ ਉਹ ਵਿਦੇਸ਼ੀ ਧਰਤੀ ਤੇ ਜਾ ਕੇ ਮਿਹਨਤ ਮਜ਼ਦੂਰੀ ਕਰਕੇ ਰੋਜ਼ੀ-ਰੋਟੀ ਕਮਾ ਸਕੇ । ਤਾਂ ਜੋ ਉਹ ਆਪਣੇ ਪਰਿਵਾਰ ਨੂੰ ਚੰਗਾ ਭੱਵਿਖ ਦੇ ਸਕੇ। ਇਸੇ ਸੁਪਨੇ ਨੂੰ ਲੈ ਕੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਲਗਾਤਾਰ ਰੁੱਖ ਕਰ ਰਹੇ ਹਨ। ਜਿਥੇ ਜਾ ਕੇ ਕਈ ਵਾਰ ਨੌਜਵਾਨਾਂ ਦੇ ਨਾਲ ਕੁਝ ਅਜਿਹੀਆਂ ਅਸੁਖਵਾਈਆਂ ਘਟਨਾਵਾਂ ਵਾਪਰ ਜਾਂਦੀਆਂ ਹੈ, ਕਈ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਕਿ ਵਿਦੇਸ਼ੀ ਧਰਤੀ ਤੇ ਮਿਹਨਤ ਮਜ਼ਦੂਰੀ ਕਰਦਿਆਂ ਪੰਜਾਬੀ ਨੌਜਵਾਨਾਂ ਦੀ ਮੌਤ ਤੱਕ ਹੋ ਜਾਂਦੀ ਹੈ।

ਜਿਸ ਕਾਰਨ ਪਿੱਛੇ ਰਹਿੰਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪੇਂਦਾ ਹੈ ।ਅਜਿਹੀ ਮੰਦਭਾਗੀ ਅਤੇ ਦੁਖਦਾਈ ਖਬਰ ਸਾਹਮਣੇ ਆਈ ਹੈ ਜਲੰਧਰ ਦੇ ਗੁਰਾਇਆ ਤੋਂ ਜਿਥੇ ਦਾ ਇੱਕ ਪੰਜਾਬੀ ਵਿਅਕਤੀ ਵਿਦੇਸ਼ੀ ਧਰਤੀ ਅਮਰੀਕਾ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਈ ਗਿਆ ਸੀ ਕਿ ਜਿਥੇ ਉਸਦੀ ਮਿਹਨਤ ਮਜ਼ਦੂਰੀ ਕਰਦਿਆਂ ਦੀ ਮੌਤ ਹੋ ਗਈ। ਉਸ ਨੌਜਵਾਨ ਦੇ ਨਾਲ ਅਜਿਹਾ ਭਿਆਨਕ ਹਾਦਸਾ ਵਾਪਰਿਆਂ ਜਿਸ ਵਿੱਚ ਇਸ ਪੰਜਾਬੀ ਵਿਅਕਤੀ ਦੀ ਮੌਤ ਹੋ ਗਈ । ਦਰਅਸਲ ਮ੍ਰਿਤਕ ਸਿੰਘ ਸ਼ੇਰਾ ਜਿਹਨਾਂ ਦੀ ਉਮਰ 53 ਦੀ ਸੀ ਜਿਹਨਾਂ ਨਾਲ ਅਮਰੀਕਾ ‘ਚ ਅਜਿਹਾ ਹਾਦਸਾ ਵਾਪਰ ਗਿਆ ਕਿ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ।

ਦੱਸਦਿਆ ਕਿ ਅਮਰੀਕੀ ਦੇ ਸ਼ਹਿਰ ਫ੍ਰਿਜ਼ਨੋ ਚ ਉਹ ਸੜਕ ਤੇ ਆਪਣਾ ਟਰੱਕ ਲੈ ਕੇ ਜਾ ਰਹੇ ਸੀ ਕਿ ਰਾਸਤੇ ਦੇ ਵਿੱਚ ਹੀ ਉਹਨਾਂ ਦਾ ਟਰੱਕ ਖਰਾਬ ਹੋ ਗਿਆ ਜਿਸਦੇ ਚਲਦੇ ਓਹਨਾ ਆਪਣਾ ਟਰੱਕ ਸੜਕ ਕਿਨਾਰੇ ਹੀ ਖੜ੍ਹਾ ਕਰ ਦਿੱਤਾ । ਟਰੱਕ ਖੜਾ ਕਰਕੇ ਉਹ ਉਸਨੂੰ ਠੀਕ ਕਰਨ ਲੱਗ ਪਏ। ਜਿਸ ਦੌਰਾਨ ਪਿੱਛੋਂ ਆ ਰਹੇ ਟੋ-ਟਰੱਕ ਨੇ ਉਹਨਾ ਨੂੰ ਟੱਕਰ ਮਾਰ ਦਿੱਤੀ।

ਟੱਕਰ ਲੱਗਣ ਦੇ ਕਾਰਨ ਉਹ ਕੰਧ ਅਤੇ ਆਪਣੇ ਹੀ ਟਰੱਕ ਦੇ ਵਿਚਕਾਰ ਫਸ ਕੇ ਰਹਿ ਗਏ । ਅਤੇ ਤੜਫ਼ -ਤੜਫ਼ ਕੇ ਉਹਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਖਬਰ ਜਦੋ ਪਰਿਵਾਰ ਅਤੇ ਉਹਨਾਂ ਦੇ ਪਿੰਡ ਦੇ ਵਿੱਚ ਪਤਾ ਲੱਗੀ ਤਾਂ ਜਿਥੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਓਥੇ ਹੀ ਇਲਾਕੇ ਦੇ ਵਿੱਚ ਵੀ ਸੋਗ ਦੀ ਲਹਿਰ ਹੈ।


ਤਾਜਾ ਜਾਣਕਾਰੀ
ਅਮਰੀਕਾ ਤੋਂ ਪੰਜਾਬ ਲਈ ਆਈ ਇਹ ਮਾੜੀ ਖਬਰ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
ByadminAugust 12, 2021Comments Off on ਅਮਰੀਕਾ ਤੋਂ ਪੰਜਾਬ ਲਈ ਆਈ ਇਹ ਮਾੜੀ ਖਬਰ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
Previous Postਪੰਜਾਬ ਚ ਇਥੇ ਪੁਲਸ ਨੇ ਅਚਾਨਕ ਕਰਤਾ ਸਾਰਾ ਇਲਾਕਾ ਸੀਲ – ਅਚਾਨਕ ਹੋਈ ਕਾਰਵਾਈ ਨਾਲ ਲੋਕ ਰਹਿ ਗਏ ਹੈਰਾਨ
Next Postਇਹਨਾਂ ਅੰਤਰਾਸ਼ਟਰੀ ਯਾਤਰੀਆਂ ਲਈ ਹੁਣ ਇਸ ਦੇਸ਼ ਚ ਹੋ ਗਿਆ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ