BREAKING NEWS
Search

ਅਮਰੀਕਾ ਤੋਂ ਇੰਡੀਆ 68 ਸਾਲ ਪੁਰਾਣ 28 ਰੁਪਈਆਂ ਦਾ ਕਰਜ ਮੋੜਨ ਆਇਆ ਵਿਅਕਤੀ – ਸਾਰੇ ਪਾਸੇ ਹੋ ਰਹੀ ਚਰਚਾ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਜ਼ਮਾਨੇ ਵਿੱਚ ਜਿੱਥੇ ਲੋਕਾਂ ਵੱਲੋਂ ਧੋਖਾਧੜੀ ਅਤੇ ਚੋਰੀ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੀ ਕੁਝ ਰਿਸ਼ਤਿਆਂ ਨੂੰ ਖਰਾਬ ਕਰ ਲਿਆ ਜਾਂਦਾ ਹੈ। ਉਥੇ ਹੀ ਪੁਰਾਣੇ ਸਮੇਂ ਵਿੱਚ ਜਿੱਥੇ ਲੋਕਾਂ ਦਾ ਲੈਣ-ਦੇਣ ਬਣਿਆ ਹੋਇਆ ਸੀ ਉਥੇ ਹੀ ਆਪਸੀ ਰਿਸ਼ਤਿਆਂ ਵਿਚ ਪਿਆਰ ਤੇ ਸਾਂਝ ਵੀ ਵੇਖੀ ਜਾਂਦੀ ਸੀ ਜਿਸ ਦੀਆਂ ਮਿਸਾਲ ਕਈ ਲੋਕਾਂ ਵੱਲੋਂ ਅੱਜ ਵੀ ਦਿੱਤੀਆ ਜਾਦੀਆ ਹਨ। ਜਿੱਥੇ ਲੋਕਾਂ ਵੱਲੋਂ ਜ਼ਰੂਰਤ ਪੈਣ ਤੇ ਲਏ ਗਏ ਪੈਸਿਆਂ ਨੂੰ ਉਸ ਸਮੇਂ ਤੱਕ ਬੋਝ ਸਮਝਿਆ ਜਾਂਦਾ ਸੀ ਜਦੋਂ ਤਕ ਉਸ ਉਧਾਰ ਨੂੰ ਚੁਕਾ ਨਹੀਂ ਦਿੱਤਾ ਜਾਂਦਾ ਸੀ। ਕਿਉਂਕਿ ਲੋਕਾਂ ਦੇ ਮਨ ਵਿਚ ਇਕ ਡਰ ਹੁੰਦਾ ਸੀ ਕਿ ਇਸ ਕਾਰਨ ਉਨ੍ਹਾਂ ਦੇ ਆਪਸੀ ਰਿਸ਼ਤੇ ਖਰਾਬ ਹੋ ਜਾਣਗੇ।

ਹੁਣ 68 ਸਾਲ ਪੁਰਾਣਾ 28 ਰੁਪਏ ਦਾ ਕਰਜ਼ਾ ਮੋੜਨ ਵਾਸਤੇ ਵਿਅਕਤੀ ਅਮਰੀਕਾ ਤੋਂ ਇੰਡੀਆ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੇ ਨੇਵਲ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਨੇਵਲ ਕਮਾਂਡਰ ਬੀ ਐਸ ਉਪਲ ਆਪਣਾ ਕਰਜਾ ਉਤਾਰਨ ਲਈ ਅਮਰੀਕਾ ਤੋਂ ਭਾਰਤ ਵਾਪਸ ਆਏ ਹਨ ਜਿਥੇ ਉਨ੍ਹਾਂ ਵੱਲੋਂ 28 ਰੁਪਏ ਦਾ ਕਰਜ਼ਾ ਹੁਣ 68 ਸਾਲ ਬਾਅਦ ਉਤਾਰਿਆ ਗਿਆ। ਇਸ ਅਫ਼ਸਰ ਵੱਲੋਂ ਭਾਰਤ-ਪਾਕਿਸਤਾਨ ਯੁੱਧ ਦੇ ਸਮੇਂ ਪਾਕਿਸਤਾਨ ਦੇ ਜਹਾਜ਼ ਨੂੰ ਡੁਬੋ ਦਿਤਾ ਗਿਆ ਸੀ ਅਤੇ ਆਪਣੇ ਸਾਰੇ ਜਵਾਨ ਸੁਰੱਖਿਅਤ ਬਾਹਰ ਲਿਆਂਦਾ ਗਿਆ ਸੀ। ਜਿਸ ਕਾਰਨ ਭਾਰਤੀ ਫੌਜ ਵਿੱਚ ਉਨ੍ਹਾਂ ਦੀ ਬਹਾਦਰੀ ਨੂੰ ਦੇਖਦੇ ਹੋਏ ਜਲ ਸੈਨਾ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਜਿੱਥੇ ਆਪਣੀ ਨੌਕਰੀ ਤੋਂ ਰਿਟਾਇਰ ਹੋਣ ਉਪਰੰਤ ਉਹ ਆਪਣੇ ਬੇਟੇ ਨਾਲ ਅਮਰੀਕਾ ਚਲੇ ਗਏ ਸਨ।

ਪਰ ਉਨ੍ਹਾਂ ਦੇ ਮਨ ਉਪਰ ਇਕ ਬੋਝ ਹਮੇਸ਼ਾਂ ਰਿਹਾ ਕਿ ਉਨ੍ਹਾਂ ਵੱਲੋਂ 28 ਰੁਪਏ ਦਾ ਕਰਜ਼ਾ ਨਹੀਂ ਦਿੱਤਾ ਗਿਆ। ਜੋ ਉਤਾਰਨ ਵਾਸਤੇ ਬੀਤੇ ਦਿਨੀਂ ਉਹ ਹਰਿਆਣਾ ਦੇ ਹਿਸਾਰ ਵਿਖੇ ਆਏ ਹਨ। ਜਿੱਥੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਗੱਲਾਂ ਹਮੇਸ਼ਾ ਯਾਦ ਆਉਂਦੀਆਂ ਰਹਿੰਦੀਆਂ ਸਨ 28 ਰੁਪਏ ਵਾਪਸ ਕਰਨੇ ਅਤੇ ਦੂਜਾ ਉਨ੍ਹਾਂ ਨੂੰ ਆਪਣਾ ਹਰਜੀਰਾਮ ਹਿੰਦੂ ਹਾਈ ਸਕੂਲ, ਜਿੱਥੋਂ ਉਨ੍ਹਾਂ ਵੱਲੋਂ ਦਸਵੀਂ ਤੱਕ ਦੀ ਪੜਾਈ ਕੀਤੀ ਗਈ ਸੀ। ਉਨ੍ਹਾਂ ਵੱਲੋਂ ਹਿਸਾਰ ਪਹੁੰਚਣ ਤੇ ਮੋਤੀ ਬਜਾਰ ਸਥਿਤ ਦਿੱਲੀ ਵਾਲਾ ਹਲਵਾਈ ਦੇ ਕੋਲ ਪਹੁੰਚੇ ਸਨ।

ਜਿਥੇ ਉਨ੍ਹਾਂ ਦੁਕਾਨ ਦੇ ਮਾਲਕ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਉਸ ਦੇ ਦਾਦਾ ਸ਼ੰਬੂ ਦਿਆਲ ਬਾਂਸਲ ਤੋਂ 1954 ਵਿੱਚ 28 ਰੁਪਏ ਉਧਾਰ ਲਏ ਗਏ ਸਨ। ਅਤੇ ਉਹ ਉਨ੍ਹਾਂ ਦੀ ਦੁਕਾਨ ਤੇ ਹੀ ਪੇੜੇ ਪਾ ਕੇ ਲੱਸੀ ਪੀਂਦੇ ਸਨ। ਹੁਣ ਉਨ੍ਹਾਂ ਵੱਲੋਂ ਆਪਣਾ ਕਰਜਾ ਉਤਾਰਦੇ ਹੋਏ 10 ਹਜ਼ਾਰ ਰੁਪਏ ਦਿੱਤੇ ਗਏ ਹਨ ਜੋ ਦੁਕਾਨਦਾਰ ਵੱਲੋਂ ਨਹੀਂ ਲਏ ਜਾ ਰਹੇ ਸਨ। ਉਥੇ ਹੀ ਉਨ੍ਹਾਂ ਵੱਲੋਂ ਆਪਣੇ ਸਕੂਲ ਦਾ ਦੌਰਾ ਵੀ ਕੀਤਾ ਗਿਆ ਜੋ ਕਿ ਬੰਦ ਸੀ।



error: Content is protected !!