ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਵਿੱਚ ਇਸ ਸਮੇਂ ਕਲਯੁੱਗ ਦਾ ਸਮਾਂ ਆ ਚੁੱਕਿਆ ਹੈ , ਕਿਉਂਕਿ ਜਿਸ ਤਰ੍ਹਾਂ ਅਪਰਾਧ ਨਾਲ ਸਬੰਧਤ ਤਸਵੀਰਾਂ ਇਸ ਸਮੇਂ ਦੌਰਾਨ ਦੁਨੀਆਂ ਭਰ ਦੇ ਵੱਖ ਵੱਖ ਹਿੱਸਿਆਂ ਤੋਂ ਸਾਹਮਣੇ ਆ ਰਹੀਆਂ ਹਨ ਉਹ ਸਭ ਹੈਰਾਨ ਤੇ ਪ੍ਰੇਸ਼ਾਨ ਕਰ ਰਹੀਆਂ ਹਨ । ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਵੱਲੋਂ ਬਿਨਾਂ ਕਿਸੇ ਡਰ ਤੋ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ । ਕਾਨੂੰਨ ਵਿਵਸਥਾ ਨੂੰ ਛਿੱਕੇ ਟੰਗਦੇ ਇਹ ਅਪਰਾਧੀ ਨਜ਼ਰ ਆ ਰਹੇ ਹਨ । ਅਜਿਹਾ ਹੀ ਇਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਵਾਰ ਫਿਰ ਤੋਂ ਅਮਰੀਕਾ ਵਿਚ ਗੋਲੀਬਾਰੀ ਹੋਈ ਹੈ। ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ।
ਦਰਅਸਲ ਅਮਰੀਕਾ ਵਿੱਚ ਇੱਕ ਵਾਰ ਫਿਰ ਤੋਂ ਗੋਲਾਬਾਰੀ ਦੀ ਘਟਨਾ ਵਾਪਰੀ ਹੈ ਤੇ ਇਸ ਘਟਨਾ ‘ਚ ਉਲਾਹਮਾ ਦੇ ਤੁਲਸੀ ਸ਼ਹਿਰ ਵਿਚ ਚੱਲੀਆਂ ਗੋਲੀਆਂ ਦੌਰਾਨ 4 ਲੋਕ ਮਾਰੇ ਗਏ ਹਨ। ਇਸ ਪੂਰੀ ਘਟਨਾ ਨੂੰ ਲੈ ਕੇ ਪੁਲੀਸ ਨੂੰ ਦੱਸਿਆ ਹੈ ਕਿ ਗੋਲੀਆਂ ਚਲਾਉਣ ਵਾਲਾ ਵਿਅਕਤੀ ਵੀ ਮਾਰਿਆ ਗਿਆ ਹੈ ਤੇ ਪੁਲੀਸ ਨੇ ਆਪਣੀ ਜਾਰੀ ਕੀਤੇ ਇਕ ਬਿਆਨ ਵਿੱਚ ਦੱਸਿਆ ਹੈ ਕਿ ਅਸੀਂ ਪੁਸ਼ਟੀ ਕਰਦੇ ਹਾਂ ਕਿ ਇਸ ਪੂਰੀ ਘਟਨਾ ਦੌਰਾਨ ਚਾਰ ਲੋਕ ਮਾਰੇ ਗਏ ਹਨ , ਜਿਸ ਵਿੱਚ ਹਮਲਾ ਕਰਨ ਵਾਲਾ ਵਿਅਕਤੀ ਵੀ ਸ਼ਾਮਿਲ ਹੈ ।
ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਗੋਲੀਬਾਰੀ ਦੀ ਘਟਨਾ ਸੇਂਟ ਫਰਾਂਸਿਸ ਹਸਪਤਾਲ ਕੈਂਪਸ ਵਿਚ ਹੋਈ ਹੈ ਤੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਹੈ ਕਿ ਇਕ ਰਾਈਫਲ ਲੈ ਕੇ ਨਾਲ ਮੈਡੀਕਲ ਬਿਲਡਿੰਗ ਜਿਸ ਵਿਚ ਸੇਂਟ ਫਰਾਂਸਿਸ ਹਸਪਤਾਲ ਕੈਂਪਸ ਵਿਚ ਫਿਨਸੀਆਂ ਉਹਦੇ ਦਫ਼ਤਰ ਵਿੱਚ ਦਾਖ਼ਲ ਹੋ ਗਿਆ । ਜਿਸ ਤੋਂ ਬਾਅਦ ਉਸਦੇ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਜਿਸ ਦੇ ਚੱਲਦੇ ਮੌਕੇ ਤੇ ਮੌਜੂਦ ਤਿੰਨ ਲੋਕ ਅਤੇ ਖੁਦ ਹਮਲਾਵਰ ਵੀ ਮਾਰਿਆ ਗਿਆ । ਫਿਲਹਾਲ ਪੁਲਸ ਵਲੋਂ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ।
ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਗੋਲਾਬਾਰੀ ਦੀਆਂ ਘਟਨਾਵਾਂ ਵਿੱਚ ਹਰ ਰੋਜ਼ ਹੀ ਇਜਾਫਾ ਹੁੰਦਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਇਕ ਖਬਰ ਸਾਹਮਣੇ ਆਈ ਸੀ ਕਿ ਅਮਰੀਕਾ ਦੀ ਵਿੱਚ ਇੱਕ ਵਿੱਚ ਸ਼ਰ੍ਹੇਆਮ ਗੋਲੀਆਂ ਚਲਾਈਆਂ ਗਈਆਂ ਸੀ ਤੇ ਗੋਲੀਆਂ ਚੱਲਣ ਦੇ ਨਾਲ ਇਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਸੀ ਜਦ ਕਿ ਕਈ ਜ਼ਖ਼ਮੀ ਹੋਏ ਸਨ ।

ਤਾਜਾ ਜਾਣਕਾਰੀ