BREAKING NEWS
Search

ਅਮਰੀਕਾ ਤੋਂ ਆਈ ਵੱਡੀ ਖਬਰ, ਇਸ ਕਾਰਨ ਏਨੇ ਭਾਰਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ, ਕੈਨੇਡਾ ਬਾਰਡਰ ਤੋਂ ਕਰ ਰਹੇ ਸੀ ਇਹ ਕੰਮ

ਆਈ ਤਾਜ਼ਾ ਵੱਡੀ ਖਬਰ 

ਅਜੋਕੇ ਸਮੇਂ ਵਿਚ ਜਿੱਥੇ ਹਰ ਇਕ ਭਾਰਤੀ ਨਾਗਰਿਕ ਚਾਹੁੰਦਾ ਹੈ ਕਿ ਉਹ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਵਿੱਚ ਚਲਾ ਜਾਵੇ ਜਿੱਥੇ ਜਾ ਕੇ ਉਹ ਸੈਟਲ ਹੋ ਜਾਵੇ । ਜਿਸ ਦੇ ਚੱਲਦੇ ਭਾਰਤੀ ਨਾਗਰਿਕ ਵੱਖੋ ਵੱਖਰੇ ਤਰੀਕਿਆਂ ਨਾਲ ਵਿਦੇਸ਼ੀ ਧਰਤੀ ਤੇ ਜਾਂਦੇ ਹਨ ਤੇ ਉੱਥੇ ਜਾ ਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਦਿਨ ਰਾਤ ਮਿਹਨਤ ਕਰਦੇ ਹਨ । ਇਸੇ ਲੜੀ ਤਹਿਤ ਹੁਣ ਖ਼ਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ , ਜਿੱਥੇ ਇਕ ਵੱਡੇ ਕਾਰਨ ਹੁਣ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਕੈਨੇਡਾ ਤੋਂ ਅਮਰੀਕਾ ਵਿਚ ਤਸਕਰੀ ਕਰਨ ਦੀ ਅਸਫ਼ਲ ਕੋਸ਼ਿਸ਼ ਦੌਰਾਨ ਪੁਲੀਸ ਵੱਲੋਂ ਛੇ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।

ਅਮਰੀਕੀ ਸਰਹੱਦੀ ਅਧਿਕਾਰੀਆਂ ਵਲੋ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਉਮਰ ਉਨੀ ਸਾਲ ਤੋਂ ਇੱਕੀ ਸਾਲ ਦੇ ਵਿਚਕਾਰ ਹੈ । ਉੱਥੇ ਹੀ ਇਸ ਘਟਨਾ ਨੂੰ ਲੈ ਕੇ ਯੂ ਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦੇ ਵੱਲੋਂ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੇਂਟ ਰੇਗਿਸ ਮੋਹੌਕ ਕਬਾਇਲੀ ਪੁਲਸ ਵਿਭਾਗ, ਅਕਵੇਸਾਨੇ ਮੋਹੌਕ ਪੁਲਸ ਸਰਵਿਸ ਅਤੇ ਹੋਗਨਸਬਰਗ-ਅਕਵੇਸਾਸਨੇ ਵਾਲੰਟੀਅਰ ਫਾਇਰ ਡਿਪਾਰਟਮੈਂਟ, ਮਾਸੇਨਾ ਨੇ ਬਾਰਡਰ ਏਜੰਟਾਂ ਦੀ ਮੱਦਦ ਨਾਲ ਸਵੇਰੇ ਤੜਕੇ ਤਸਕਰੀ ਦੀ ਇਕ ਅਸਫਲ ਕੋਸ਼ਿਸ਼ ਦੇ ਸਬੰਧ ਵਿੱਚ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਉਨੀ ਸਾਲ ਤੋਂ ਲੈ ਕੇ ਇੱਕੀ ਸਾਲ ਦੀ ਉਮਰ ਦੇ ਭਾਰਤੀ ਛੇ ਨਾਗਰਿਕ ਹਨ , ਜਿਨ੍ਹਾਂ ਤੇ ਅਮਰੀਕੀ ਕਾਨੂੰਨ ਦੀ ਉਲੰਘਣਾ ਕਰ ਕੇ ਏਲੀਅਨ ਦੁਆਰਾ ਗਲਤ ਪ੍ਰਵੇਸ਼ ਦਾ ਦੋਸ਼ ਹੈ । ਇਸ ਤੋਂ ਇਲਾਵਾ ਸੱਤਵਾਂ ਵਿਅਕਤੀ ਅਮਰੀਕਾ ਰਾਹੀਂ ਨਾਗਰਿਕ ਹੈ ਜਿੱਥੇ ਕਿ ਏਲੀਅਨ ਤਸਕਰੀ ਦਾ ਦੋਸ਼ ਲੱਗਿਆ ਹੈ ਜੋ ਕਿ ਇਕ ਬੇਹੱਦ ਘੋਰ ਅਪਰਾਧ ਹੈ ਅਤੇ ਹਰੇਕ ਉਲੰਘਣਾ ਲਈ ਜੁਰਮਾਨਾ ਨਾਲ ਹੀ ਦਸ ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ।

ਜ਼ਿਕਰਯੋਗ ਹੈ ਕਿ ਕੈਨੇਡਾ ਤੋਂ ਅਮਰੀਕਾ ਵਿਚ ਤਸਕਰੀ ਕਰਨ ਦੀ ਅਸਫ਼ਲ ਕੋਸ਼ਿਸ਼ ਦੌਰਾਨ ਡੁੱਬਦੀ ਕਿਸ਼ਤੀ ਤੇ ਫੜੇ ਗਏ ਇਨ੍ਹਾਂ ਲੋਕਾਂ ਖ਼ਿਲਾਫ਼ ਹੁਣ ਪੁਲੀਸ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ।



error: Content is protected !!