ਆਈ ਤਾਜਾ ਵੱਡੀ ਖਬਰ
ਅਮਰੀਕਾ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਮੰਨਿਆ ਜਾਂਦਾ l ਇਸ ਦੇਸ਼ ਦੇ ਕੋਲ ਹਰੇਕ ਪਰਿਸਥਿਤੀ ਦੇ ਨਾਲ ਨਜਿੱਠਣ ਦੇ ਲਈ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਇਹੀ ਕਾਰਨ ਹੈ ਕਿ ਵੱਡੀ ਗਿਣਤੀ ਦੇ ਵਿੱਚ ਭਾਰਤੀ ਨੌਜਵਾਨ ਅਮਰੀਕਾ ਵਿੱਚ ਜਾ ਕੇ ਸੈਟਲ ਹੋਣਾ ਚਾਹੁੰਦੇ ਹਨ l ਜਿਸ ਦੌਰਾਨ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ l ਇਸ ਦੇ ਵਿਚਾਲੇ ਅਮਰੀਕਾ ਤੋਂ ਇੱਕ ਵੱਡੀ ਰਾਹਤ ਦੇਣ ਵਾਲੀ ਖਬਰ ਸਾਹਮਣੇ ਆਈ l
ਇੱਥੇ ਲਾਪਤਾ ਭਾਰਤੀ ਵਿਦਿਆਰਥੀ ਦੀ ਸੁਰੱਖਿਆ ਦੇ ਨਾਲ ਜੁੜੀ ਹੋਈ ਇਹ ਖਬਰ ਹੈ ਕਿ ਇੱਥੇ ਕੈਲੀਫੋਰਨੀਆ ਸੂਬੇ ਵਿੱਚ ਪਿਛਲੇ ਹਫ਼ਤੇ ਲਾਪਤਾ ਹੋਈ 23 ਸਾਲਾ ਭਾਰਤੀ ਵਿਦਿਆਰਥਣ ਨੂੰ ਲੱਭ ਲਿਆ ਗਿਆ, ਇਨਾ ਹੀ ਨਹੀਂ ਸਗੋਂ ਉਹ ਸੁਰੱਖਿਅਤ ਹੈ। ਜਿਸਦੀ ਪੁਲਸ ਨੇ ਜਾਣਕਾਰੀ ਦਿੱਤੀ ਹੈ ।
ਦੱਸਦਈਏ ਕਿ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਸੈਨ ਬਰਨਾਰਡੀਨੋ ਦੀ ਵਿਦਿਆਰਥਣ ਨਿਤਿਸ਼ਾ ਕੰਦੂਲਾ 28 ਮਈ ਨੂੰ ਲਾਸ ਏਂਜਲਸ ਵਿੱਚ ਲਾਪਤਾ ਹੋ ਗਈ ਸੀ। ਉੱਥੇ ਹੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਦੱਸਿਆ ਗਿਆ ਹੈ ਕਿ ਉਹ ਮਿਲ ਗਈ ਹੈ ਅਤੇ ਸੁਰੱਖਿਅਤ ਹੈ। 28 ਮਈ, 2024 ਨੂੰ ਲਾਸ ਏਂਜਲਸ ਵਿੱਚ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ, ਨੂੰ ਲੱਭ ਲਿਆ ਗਿਆ ਤੇ ਉਹ ਸੁਰੱਖਿਅਤ ਹੈ l
ਗੁਟੀਰੇਜ਼ ਨੇ ਕੋਈ ਹੋਰ ਜਾਣਕਾਰੀ ਦਿੱਤੇ ਬਿਨਾਂ ਇਹ ਗੱਲ ਕਹੀ। ਪੁਲਸ ਨੇ ਕਥਿਤ ਤੌਰ ‘ਤੇ ਹੈਦਰਾਬਾਦ ਦੀ ਰਹਿਣ ਵਾਲੀ ਨਿਤੀਸ਼ਾ ਨੂੰ ਲੱਭਣ ਲਈ ਲੋਕਾਂ ਦੀ ਮਦਦ ਮੰਗੀ ਸੀ, ਲੋਕਾਂ ਨੂੰ ਉਸ ਦੇ ਠਿਕਾਣੇ ਬਾਰੇ ਜਾਣਕਾਰੀ ਦੇਣ ਲਈ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਸੀ।ਹਾਲਾਂਕਿ ਲਗਾਤਾਰ ਇਸ ਕੁੜੀ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਸਨ। ਇਸੇ ਵਿਚਾਲੇ ਹੁਣ ਇੱਕ ਅਹਿਮ ਖਬਰ ਪ੍ਰਾਪਤ ਹੋਈ ਹੈ ਕਿ ਇਸ ਕੁੜੀ ਨੂੰ ਸੁਰੱਖਿਤ ਲੱਭ ਲਿਆ ਗਿਆ ਹੈ ਤੇ ਇਹ ਮਾਮਲਾ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦਾ ਪਿਆ ਹੈ l
ਤਾਜਾ ਜਾਣਕਾਰੀ