BREAKING NEWS
Search

ਅਮਰੀਕਾ ਚ 8 ਸਾਲਾਂ ਬੱਚੇ ਨੇ ਖੇਡ ਖੇਡ ਚ ਪਿਤਾ ਦੀ ਰਾਈਫਲ ਨਾਲ ਬੱਚੀ ਨੂੰ ਮਾਰੀ ਗੋਲੀ, ਹੋਈ ਮੌਤ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਜਿਥੇ ਲਗਾਤਾਰ ਗੋਲੀ ਚੱਲਣ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਉੱਥੇ ਹੀ ਕੁਝ ਲੋਕਾਂ ਵੱਲੋਂ ਲੁੱਟ-ਖੋਹ ਦੇ ਦੌਰਾਨ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਕੁਝ ਲੋਕਾਂ ਵੱਲੋਂ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਇਕ ਦੂਸਰੇ ਉਪਰ ਗੋਲੀਆਂ ਚਲਾ ਦਿੱਤੇ ਜਾਣ ਤੇ ਸਾਹਮਣੇ ਆਉਣ ਵਾਲੀਆਂ ਖਬਰਾਂ ਆਮ ਹੋ ਗਈਆਂ ਹਨ। ਇਕ ਤੋਂ ਬਾਅਦ ਇਕ ਅਜਿਹੀਆਂ ਰੌਂਗਟੇ ਖੜੇ ਕਰਨ ਵਾਲੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਜਿੱਥੇ ਗੋਲੀ ਚਲਾਉਣ ਦੀਆਂ ਘਟਨਾਵਾਂ ਦੇ ਵਿਚ ਬੱਚੇ ਵੀ ਸ਼ਾਮਲ ਹੁੰਦੇ ਹਨ।

ਹੁਣ ਅਮਰੀਕਾ ਵਿੱਚ 8 ਸਾਲਾ ਬੱਚੇ ਵੱਲੋਂ ਖੇਡ ਖੇਡ ਵਿੱਚ ਪਿਤਾ ਦੀ ਰਾਇਫਲ ਨਾਲ ਇਕ ਬੱਚੀ ਨੂੰ ਗੋਲੀ ਮਾਰ ਦਿੱਤੀ ਗਈ ਹੈ ਜਿਸ ਕਾਰਨ ਬੱਚੇ ਦੀ ਮੌਤ ਹੋਣ ਦੀ ਤਾਜਾ ਖਬਰ ਸਾਹਮਣੇ ਆਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਫਲੋਰੀਡਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਅੱਠ ਸਾਲਾਂ ਦੇ ਲੜਕੇ ਵੱਲੋਂ ਆਪਣੇ ਪਿਤਾ ਦੀ ਕਮਰੇ ਵਿੱਚ ਅਲਮਾਰੀ ਚ ਲੁਕੋ ਕੇ ਰਖੀ ਗਈ ਰਾਈਫਲ ਨਾਲ ਖੇਡ ਖੇਡ ਵਿੱਚ ਹੀ ਇਕ ਲੜਕੀ ਨੂੰ ਗੋਲੀ ਮਾਰ ਦਿੱਤੀ ਗਈ ਜਿਸ ਕਾਰਨ ਲੜਕੀ ਦੀ ਮੌਤ ਹੋ ਗਈ।

ਇਹ ਘਟਨਾ ਫਲੋਰੀਡਾ ਦੇ ਇਕ ਮੋਟਲ ਵਿਚ ਵਾਪਰੀ ਹੈ, ਜਿੱਥੇ ਇਸ ਹਾਦਸੇ ਵਿਚ ਇਕ ਲੜਕੀ ਗੰਭੀਰ ਰੂਪ ਨਾਲ ਜ਼ਖਮੀ ਵੀ ਹੋਈ ਹੈ। ਜੋ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਜਲਦੀ ਠੀਕ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਜਾਂਚ ਕਰਦੇ ਹੋਏ ਅਧਿਕਾਰੀਆਂ ਵੱਲੋਂ ਆਖਿਆ ਗਿਆ ਹੈ ਕਿ ਜਿਥੇ ਇਹ ਘਟਨਾ ਬੀਤੇ ਹਫਤੇ ਵਾਪਰੀ ਸੀ ਉਥੇ ਹੀ ਇਸ ਘਟਨਾ ਤੋਂ ਬਾਅਦ ਲੜਕੀ ਦੇ ਪਿਤਾ ਵੱਲੋਂ ਸਬੂਤਾਂ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਉਸ ਬੰਦੂਕ ਅਤੇ ਕਮਰੇ ਵਿਚ ਪਈ ਡਰੱਗਜ਼ ਨੂੰ ਲੁਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।

ਦੱਸਿਆ ਗਿਆ ਹੈ ਕਿ ਜਿੱਥੇ ਬੱਚੇ ਦੇ ਪਿਤਾ ਵੱਲੋਂ ਮੋਟਲ ਦੇ ਹੀ ਕਮਰੇ ਵਿਚ ਇਹ ਬੰਦੂਕ ਅਲਮਾਰੀ ਚ ਲੁਕੋ ਕੇ ਰਖੀ ਗਈ ਸੀ, ਉਥੇ ਹੀ ਉਸ ਦੇ ਬਾਹਰ ਜਾਣ ਤੋਂ ਬਾਅਦ ਉਸ ਦੇ ਪੁੱਤਰ ਵੱਲੋਂ ਇਸ ਨੂੰ ਚੁੱਕਿਆ ਗਿਆ ਸੀ। ਜਿਹਨਾਂ ਲੜਕੀਆਂ ਉਪਰ ਬੱਚੇ ਵੱਲੋਂ ਗੋਲੀ ਚਲਾਈ ਗਈ ਸੀ ਉਹ ਦੋਵੇਂ ਲੜਕੀਆਂ ਉਸਦੇ ਪਿਤਾ ਦੀ ਪ੍ਰੇਮਿਕਾ ਦੀਆਂ ਦੱਸੀਆਂ ਗਈਆਂ ਹਨ।



error: Content is protected !!