BREAKING NEWS
Search

ਅਮਰੀਕਾ ਚ ਵਾਪਰਿਆ ਕੁਦਰਤ ਦਾ ਕਹਿਰ 50 ਲੋਕਾਂ ਦੀ ਹੋਈ ਮੌਤ , ਮਚੀ ਹਾਹਾਕਾਰ ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਪੂਰੀ ਦੁਨੀਆ ਦੇ ਵਿਚ ਕੋਰੋਨਾ ਮਹਾਂਮਾਰੀ ਆਪਣਾ ਕਹਿਰ ਵਿਖਾਉਂਦੀ ਹੋਈ ਨਜ਼ਰ ਆ ਰਹੀ ਹੈ , ਕਿਉਂਕਿ ਹੁਣ ਇਸ ਮਹਾਂਮਾਰੀ ਦੇ ਨਵੇਂ ਵੈਰੀਐਂਟ ਦੇ ਆਉਣ ਦੇ ਚੱਲਦੇ ਲੋਕਾਂ ਦੇ ਵਿਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਇਸ ਵੇਰੀਐਂਟ ਤੋਂ ਬਚਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ । ਬਹੁਤ ਸਾਰੇ ਦੇਸ਼ਾਂ ਦੇ ਵਿਚ ਇਸ ਵੇਰੀਐਂਟ ਦੇ ਮਾਮਲੇ ਸਾਹਮਣੇ ਆ ਗਏ ਹਨ, ਜਿਨ੍ਹਾਂ ਤੋਂ ਬਚਾਅ ਲਈ ਜਿੱਥੇ ਸਰਕਾਰਾਂ ਉਪਰਾਲੇ ਕਰ ਰਹੀਆਂ ਹਨ ਉਥੇ ਹੀ ਲੋਕ ਵੀ ਕਾਫ਼ੀ ਸਤਰਕ ਨਜ਼ਰ ਆ ਰਹੇ ਹਨ ।

ਅਜੇ ਕੋਰੋਨਾ ਵਰਗੇ ਕੁਦਰਤ ਦਾ ਕਹਿਰ ਦਾ ਪ੍ਰਕੋਪ ਘਟਿਆ ਨਹੀਂ ਕਿ ਇਸੇ ਵਿਚਕਾਰ ਹੁਣ ਕੁਦਰਤ ਨੇ ਆਪਣਾ ਹੋਰ ਕਹਿ ਵਿਖਾਉਂਦੇ ਹੋਏ ਕਈ ਕੀਮਤੀ ਜਾਨਾਂ ਲੈ ਲਈਆਂ ਹਨ । ਦਰਅਸਲ ਅਮਰੀਕਾ ‘ਚ ਆਏ ਬਵੰਡਰ ਦੇ ਕਾਰਨ 50 ਤੋ ਵੱਧ ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ਜਾਣਕਾਰੀ ਸੂਬੇ ਦੇ ਗਵਰਨਰ ਦੇ ਵੱਲੋਂ ਦਿੱਤੀ ਗਈ ਹੈ ਤੇ ਉਨ੍ਹਾਂ ਦੱਸਿਆ ਹੈ ਕਿ ਇਸ ਕੁਦਰਤੀ ਆਪਦਾ ਪ੍ਰਬੰਧਨ ਕਾਰਨ ਵੱਧ ਨੁਕਸਾਨ ਦਾ ਕੇਂਦਰਕੇਂਦਰ ਗ੍ਰੇਵਜ਼ ਕਾਉਂਟੀ ਰਿਹਾ ਹੈ ।

ਉਨ੍ਹਾਂ ਦੱਸਿਆ ਕਿ ਇਹ ਬਵੰਡਰ ਇਨ੍ਹਾਂ ਭਿਆਨਕ ਸੀ ਕਿ ਇਸ ਵਿੱਚ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ । ਬਹੁਤ ਸਾਰਾ ਮਾਲੀ ਨੁਕਸਾਨ ਵੀ ਹੋਇਆ ਹੈ । ਉਨ੍ਹਾਂ ਦੱਸਿਆ ਕਿ ਇਸ ਬਵੰਡਰ ਦੇ ਕਾਰਨ ਫੈਕਟਰੀ ਦੀ ਛੱਤ ਡਿੱਗ ਪਈ । ਇਹ ਇੱਕ ਵੱਡਾ ਹਾਦਸਾ ਹੈ ਇਸ ਬਵੰਡਰ ਕਾਰਨ ਕਈ ਇਮਾਰਤਾਂ ਇਸ ਨਾਲ ਕਾਫ਼ੀ ਪ੍ਰਭਾਵਿਤ ਹੋਈਆਂ ।

ਇਸ ਕੁਦਰਤੀ ਆਫਤਾਂ ਦੇ ਕਾਰਨ ਚਾਰੇ ਪਾਸੇ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉੱਥੇ ਹੀ ਮਿਸੂਰੀ ਵਿੱਚ ਸੇਂਟ ਚਾਂਸਲਰ ਅਤੇ ਸੇਂਟ ਲੂਈਸ ਕਾਊਂਟੀ ਨੇ ਕੁਝ ਹਿੱਸਿਆਂ ਦੇ ਵਿੱਚ ਸੱਤਰ ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੂਚਨਾ ਕੀਤੀ ਹੈ । ਮਸੂਰੀ ਦੇ ਨੇੜੇ ਤੇੜੇ ਇਸ ਤੂਫਾਨ ਦੇ ਕਾਰਨ ਕਈ ਘਰਾਂ ਦਾ ਬਹੁਤ ਸਾਰਾ ਨੁਕਸਾਨ ਹੋਇਆ ਹੈ ਤੇ ਕਈ ਘਰ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਤ ਹੋਏ ਹਨ । ਬੇਹੱਦ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਕਿ ਜਿੱਥੇ ਕੁਦਰਤੀ ਆਫ਼ਤਾਂ ਨੇ ਇਕ ਵਾਰ ਫਿਰ ਤੋਂ ਆਪਣਾ ਕਹਿਰ ਵਿਖਾਉਂਦੇ ਹੋਏ ਪੰਜਾਹ ਲੋਕਾਂ ਦੀ ਮੌਤ ਲੈ ਲਈ ।



error: Content is protected !!