BREAKING NEWS
Search

ਅਮਰੀਕਾ ਚ ਭਾਰਤੀ ਕੁੜੀ ਨੂੰ ਘਰ ਚ ਸੁਤਿਆਂ ਹੋਇਆ ਇਸ ਤਰਾਂ ਦਿੱਤੀ ਗਈ ਦਰਦਨਾਕ ਮੌਤ ਦੇਖ ਪੁਲਸ ਵੀ ਪਈ ਸੋਚੀਂ

ਆਈ ਤਾਜ਼ਾ ਵੱਡੀ ਖਬਰ 

ਜਦੋਂ ਇਨਸਾਨ ਦੀ ਮੌਤ ਆਉਂਦੀ ਹੈ ਤਾਂ ਉਹ ਸਭ ਦਰਵਾਜ਼ੇ ਟੱਪ ਕੇ ਇਨਸਾਨ ਨੂੰ ਆਪਣਾ ਸ਼ਿਕਾਰ ਬਣਾ ਲੈਂਦੀ ਹੈ। ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਜਿੱਥੇ ਲੋਕਾਂ ਦੀ ਅਜੀਬ ਤਰੀਕੇ ਨਾਲ ਮੌਤ ਹੁੰਦੀ ਹੈ ਅਤੇ ਜਿਸ ਉਪਰ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਭਾਰਤ ਦੇ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਵਿਦੇਸ਼ ਜਾ ਕੇ ਪੜ੍ਹਾਈ ਕੀਤੀ ਜਾਂਦੀ ਹੈ ਅਤੇ ਉਥੇ ਹੀ ਆਪਣਾ ਰੁਜਗਾਰ ਸ਼ੁਰੂ ਕੀਤਾ ਜਾਂਦਾ ਹੈ। ਕਈ ਪਰਵਾਰਾਂ ਵੱਲੋਂ ਵਿਦੇਸ਼ਾਂ ਦੀ ਧਰਤੀ ਨੂੰ ਹੀ ਆਪਣਾ ਰੈਣ ਬਸੇਰਾ ਬਣਾ ਲਿਆ ਗਿਆ ਹੈ। ਅਜਿਹੇ ਪਰਵਾਰਾਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ , ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ।

ਇਨ੍ਹਾਂ ਘਟਨਾਵਾਂ ਦੇ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਹੁਣ ਅਮਰੀਕਾ ਵਿਚ ਭਾਰਤੀ ਮੂਲ ਦੀ ਇੱਕ ਨੌਜਵਾਨ ਕੁੜੀ ਦੀ ਸੁੱਤਿਆਂ ਹੋਇਆ ਇਸ ਤਰਾਂ ਮੌਤ ਹੋਈ ਹੈ ਕੇ ਪੁਲਸ ਵੀ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਦੇ ਸੂਬੇ ਅਲਬਾਮਾ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਭਾਰਤੀ ਮੂਲ ਦੀ ਲੜਕੀ ਉੱਚੀ ਇਮਾਰਤ ਵਿੱਚ ਰਹਿ ਰਹੀ ਸੀ।

ਉੱਥੇ ਹੀ ਉਸਦੇ ਘਰ ਤੋਂ ਉਪਰ ਵਾਲੇ ਘਰ ਵਿੱਚ ਰਹਿਣ ਵਾਲੇ ਕਿਸੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ, ਜੋ ਛੱਤ ਨੂੰ ਚੀਰਦੀ ਹੋਈ ਸੁੱਤੀ ਹੋਈ ਕੁੜੀ ਦੇ ਸਿਰ ਵਿੱਚ ਆ ਕੇ ਲੱਗ ਗਈ। ਜਿਸ ਕਾਰਨ ਲੜਕੀ ਦੀ ਮੌਤ ਹੋ ਗਈ ਹੈ। ਪੁਲਿਸ ਵੱਲੋਂ ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਮੌਕੇ ਤੇ ਪਹੁੰਚ ਕੇ ਇਸ ਸਾਰੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਨਾਲ ਜਿਥੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਉਥੇ ਇਸ ਗੱਲ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਇਹ ਗੋਲੀ ਉਪਰ ਰਹਿਣ ਵਾਲੇ ਵਿਅਕਤੀ ਵੱਲੋਂ ਜਾਣ-ਬੁੱਝ ਕੇ ਚਲਾਈ ਗਈ ਹੈ, ਜਾਂ ਅਚਾਨਕ ਚਲ ਗਈ ਹੈ। ਪੁਲਸ ਵੱਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

ਇਸ ਘਟਨਾ ਦਾ ਸ਼ਿਕਾਰ ਹੋਣ ਵਾਲੀ 19 ਸਾਲਾ ਭਾਰਤੀ ਮੂਲ ਦੀ ਇਸ ਲੜਕੀ ਦੀ ਪਹਿਚਾਣ ਕੇਰਲ ਦੇ ਰਹਿਣ ਵਾਲੇ ਪਰਵਾਰ ਵਿਚੋਂ ਹੋਈ ਹੈ। ਇਸ ਮ੍ਰਿਤਕ ਲੜਕੀ ਦਾ ਨਾਮ ਮੈਰੀ ਸੂਜ਼ਨ ਮੈਥਿਊਜ਼ ਦੱਸਿਆ ਗਿਆ ਹੈ। ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



error: Content is protected !!