BREAKING NEWS
Search

ਅਮਰੀਕਾ ਚ ਪੰਜਾਬੀ ਨੌਜਵਾਨ ਨੇ ਹਾਸਿਲ ਕੀਤਾ ਅਜਿਹਾ ਮੁਕਾਮ, ਪੂਰੇ ਪੰਜਾਬੀ ਭਾਈਚਾਰੇ ਦਾ ਨਾਮ ਕਰਤਾ ਰੋਸ਼ਨ

ਆਈ ਤਾਜ਼ਾ ਵੱਡੀ ਖਬਰ 

ਪੰਜਾਬੀ ਭਾਈਚਾਰੇ ਨੇ ਜਿੱਥੇ ਤੱਕ ਵੀ ਆਪਣੀ ਪਹੁੰਚ ਬਣਾਈ ਹੈ ਉਥੇ ਜਾ ਕੇ ਹਮੇਸ਼ਾਂ ਹੀ ਵੱਡੀਆਂ ਮੱਲਾਂ ਜ਼ਰੂਰ ਮਾਰੀਆਂ ਹਨ। ਪੰਜਾਬ ਤੋਂ ਇਲਾਵਾ ਪੰਜਾਬੀ ਲੋਕ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚ ਗਏ ਹਨ ਅਤੇ ਇਹ ਸਾਰਾ ਕੁਝ ਉਨ੍ਹਾਂ ਨੇ ਆਪਣੀ ਮਿਹਨਤ ਦੇ ਦਮ ‘ਤੇ ਹੀ ਕੀਤਾ ਹੈ। ਭਾਵੇਂ ਕੋਈ ਵੀ ਦੇਸ਼ ਹੋਵੇ ਪੰਜਾਬੀ ਮਿਹਨਤ ਦੇ ਜ਼ਰੀਏ ਵੱਡੇ ਤੋਂ ਵੱਡਾ ਮੁਕਾਮ ਹਾਸਲ ਕਰ ਹੀ ਲੈਂਦੇ ਹਨ। ਇਸ ਵੇਲੇ ਇਕ ਵੱਡੀ ਖੁਸ਼ਖਬਰੀ ਅਮਰੀਕਾ ਵੱਸਦੇ ਪੰਜਾਬੀ ਭਾਈਚਾਰੇ ਦੇ ਨਾਲ ਨਾਲ ਸਮੂਹ ਪੰਜਾਬੀ ਭਾਈਚਾਰੇ ਲਈ ਹੈ ਜਿੱਥੇ ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿਖੇ ਲਵਜੋਤ ਸਿੰਘ ਮਹਿਰੈਕ ਕੰਬੋਜ ਨੇ ਯੂਨਾਈਟਿਡ ਸਟੇਟ ਨੇਵੀ ਅਕੈਡਮੀ ਦੇ ਵਿਚ ਸਿਲੈਕਟ ਹੋ ਕੇ ਪੰਜਾਬੀਅਤ ਦਾ ਸਿਰ ਫ਼ਖਰ ਨਾਲ ਉੱਚਾ ਕੀਤਾ ਹੈ।

ਲਵਜੋਤ ਨੇ ਇਹ ਪ੍ਰਾਪਤੀ ਮਹਿਜ਼ 21 ਸਾਲ ਦੀ ਉਮਰ ਵਿਚ ਹਾਸਲ ਕਰ ਲਈ ਹੈ। ਦੱਸਿਆ ਜਾਂਦਾ ਹੈ ਕਿ ਤਕਰੀਬਨ ਹਰ ਅਮਰੀਕਨ ਦਾ ਸੁਪਨਾ ਹੁੰਦਾ ਹੈ ਕਿ ਉਹ ਯੂਨਾਈਟਿਡ ਸਟੇਟ ਨੇਵੀ ਅਕੈਡਮੀ ਵਿੱਚ ਜਾਵੇ ਪਰ ਕੋਈ ਮਿਹਨਤ ਅਤੇ ਹਿੰਮਤ ਵਾਲਾ ਹੀ ਇਸ ਸੁਪਨੇ ਨੂੰ ਸਾਕਾਰ ਕਰ ਸਕਦਾ ਹੈ। ਕਿਉਂਕਿ ਇਥੇ ਸਿਰਫ਼ ਉਹ ਨੌਜਵਾਨ ਹੀ ਪੁੱਜਦੇ ਹਨ ਜਿਨ੍ਹਾਂ ਅੰਦਰਲੀ ਕਾਬਲੀਅਤ ਬਹੁਤ ਉੱਚ ਦਰਜੇ ਦੀ ਹੁੰਦੀ ਹੈ। ਇਸ ਅਕੈਡਮੀ ਦੇ ਵਿੱਚੋਂ ਚੁਣੇ ਹੋਏ ਅਫ਼ਸਰ ਬਾਅਦ ਵਿਚ ਸਪੇਸ ਪ੍ਰੋਗਰਾਮ ਜਾਂ ਪ੍ਰਮਾਣੂ ਪ੍ਰੋਗਰਾਮ ਵਿਚ ਮੁੱਖ ਭੂਮਿਕਾ ਨਿਭਾਉਂਦੇ ਹਨ।

ਲਵਜੋਤ ਦੇ ਪਿਤਾ ਨਿਰਮਲ ਸਿੰਘ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਦਾ ਪਿਛੋਕੜ ਫਗਵਾੜਾ ਦੇ ਪਿੰਡ ਰਾਣੀਪੁਰ ਨਾਲ ਹੈ ਅਤੇ ਉਹ ਫਰਿਜ਼ਨੋ ਵਿਖੇ 1993 ਤੋਂ ਸਟੋਰਾਂ ਦਾ ਬਿਜ਼ਨੈੱਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਨਵਜੋਤ ਨੇ ਸੈਂਗਰ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਅਤੇ ਫਿਰ ਉਸ ਨੇ ਲੋਕਲ ਨੇਵੀ ਆਫਿਸ ਤੋਂ ਇਸ ਵਿਸ਼ੇ ਬਾਰੇ ਵਧੇਰੇ ਵਿੱਦਿਆ ਹਾਸਲ ਕੀਤੀ।

ਗ੍ਰੇਟ ਲੈਕਸ ਸ਼ਿਕਾਗੋ ਵਿਖੇ ਬੂਟ ਕੈਂਪ ਵਿੱਚ ਟ੍ਰੇਨਿੰਗ ਕਰਨ ਤੋਂ ਬਾਅਦ ਉਸ ਨੇ ਯੂ.ਐਸ.ਏ ਨੇਵੀ ਅਕੈਡਮੀ ਚਾਰਲਸਟਨ ਨਾਰਥ ਕੈਰੋਲਿਨ ਵਿਖੇ 7 ਮਹੀਨਿਆਂ ਦੀ ਖਾਸ ਟ੍ਰੇਨਿੰਗ ਹਾਸਲ ਕੀਤੀ ਅਤੇ ਫਿਰ ਉਸ ਦੀ ਮਿਹਨਤ ਰੰਗ ਲੈ ਕੇ ਆਈ ਅਤੇ ਲਵਜੋਤ ਯੂਨਾਈਟਿਡ ਸਟੇਟ ਨੇਵੀ ਅਕੈਡਮੀ ਅਨੋਪੋਲਸ ਮੈਰੀਲੈਂਡ ਵਿਖੇ ਸਿਲੈਕਟ ਹੋ ਗਿਆ। ਲਵਜੋਤ ਨੇ ਦੱਸਿਆ ਕਿ ਉਹ ਇੱਥੇ 4 ਸਾਲ ਸਖਤ ਮਿਹਨਤ ਕਰਨ ਤੋਂ ਬਾਅਦ ਨਿਊਕਲੀਅਰ ਸਬਮਰੀਨ ਦਾ ਕਮਾਂਡਰ ਬਣਨਾ ਚਾਹੁੰਦਾ ਹੈ।



error: Content is protected !!