BREAKING NEWS
Search

ਅਮਰੀਕਾ ਚ ਪੰਜਾਬੀ ਨੌਜਵਾਨ ਖਿਡਾਰੀ ਸਣੇ 3 ਨੌਜਵਾਨਾਂ ਦੀ ਕਾਰ ਚ ਜਿਉਂਦੇ ਸੜਨ ਕਾਰਨ ਹੋਈ ਮੌਤ, ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ  

ਰੋਜ਼ੀ ਰੋਟੀ ਦੀ ਖਾਤਰ ਜਿੱਥੇ ਬਹੁਤ ਸਾਰੇ ਪਰਵਾਰ ਵਿਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ ਅਤੇ ਉੱਥੇ ਰਹਿੰਦਿਆਂ ਉਨ੍ਹਾਂ ਨੂੰ ਕਾਫੀ ਲੰਮਾ ਅਰਸਾ ਬੀਤ ਚੁੱਕਾ ਹੈ। ਵਿਦੇਸ਼ਾਂ ਵਿੱਚ ਰਹਿਣ ਵਾਲੇ ਇਨ੍ਹਾਂ ਪਰਿਵਾਰਾਂ ਵੱਲੋਂ ਜਿੱਥੇ ਕਾਫੀ ਲੰਮੇ ਸਮੇਂ ਤੋਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਇੱਕ ਵੱਖਰਾ ਰੁਤਬਾ ਹਾਸਲ ਕੀਤਾ ਗਿਆ ਹੈ। ਜਿੱਥੇ ਉਨ੍ਹਾਂ ਪਰਿਵਾਰਾਂ ਵੱਲੋਂ ਆਪਣੇ ਬੱਚਿਆਂ ਦਾ ਬੇਹਤਰੀਨ ਪਾਲਣ ਪੋਸ਼ਣ ਕੀਤਾ ਜਾਂਦਾ ਹੈ ਉਥੇ ਹੀ ਵਧੀਆ ਰੁਜ਼ਗਾਰ ਵੀ ਪੈਦਾ ਕੀਤੇ ਗਏ ਹਨ। ਜਿਸ ਕਾਰਨ ਪੰਜਾਬੀਆਂ ਦਾ ਸਿਰ ਫ਼ਖਰ ਨਾਲ ਉੱਚਾ ਹੋ ਜਾਂਦਾ ਹੈ ਪਰ ਵਾਪਰਨ ਵਾਲੀਆਂ ਦੁਖਦਾਈ ਘਟਨਾਵਾਂ ਦੇ ਚਲਦਿਆਂ ਹੋਇਆਂ ਉਨ੍ਹਾਂ ਪਰਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਹੁਣ ਅਮਰੀਕਾ ਵਿੱਚ ਪੰਜਾਬੀ ਨੌਜਵਾਨ ਖ਼ਿਡਾਰੀ ਸਮੇਤ ਤਿੰਨ ਨੌਜਵਾਨਾਂ ਦੀ ਕਾਰ ਵਿੱਚ ਜਿਊਦੇ ਸੜਨ ਕਾਰਨ ਮੌਤ ਹੋਈ ਹੈ ਜਿਸ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲ੍ਹਾ ਜਲੰਧਰ ਅਧੀਨ ਆਉਂਦੇ ਪਿੰਡ ਨਿੱਝਰਾਂ ਦੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਪ੍ਰਸਿੱਧ ਸਬਜੀਆਂ ਦੇ ਕਾਰੋਬਾਰੀ ਜਸਵੀਰ ਸਿੰਘ ਜੱਸੀ ਦੇ ਪਰਿਵਾਰ ਉਪਰ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ। ਜਦੋਂ ਇੱਕ ਸੜਕ ਹਾਦਸੇ ਵਿੱਚ ਉਨ੍ਹਾਂ ਦੇ 22 ਸਾਲਾ ਪੁੱਤਰ ਦੀ ਮੌਤ ਹੋ ਗਈ।

ਦੱਸਿਆ ਗਿਆ ਹੈ ਕਿ 22 ਸਾਲਾ ਨੌਜਵਾਨ ਫਰਜੰਦ ਪੁਨੀਤ ਨਿੱਝਰ ਪੁੱਤਰ ਜਸਵੀਰ ਸਿੰਘ ਜੱਸੀ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਖਿਡਾਰੀ ਹੋਣ ਦੇ ਨਾਤੇ ਜਿੱਥੇ ਕਿਧਰੇ ਜਾਂਦੇ ਹੋਏ ਰਸਤੇ ਵਿਚ ਜਿੱਥੇ ਕਾਰ ਬੇਕਾਬੂ ਹੋ ਕੇ ਇੱਕ ਦਰੱਖਤ ਨਾਲ ਟਕਰਾ ਗਈ ਜਿਸ ਕਾਰਨ ਕਾਰ ਨੂੰ ਭਿਆਨਕ ਅੱਗ ਲੱਗ ਗਈ ਅਤੇ ਨੌਜਵਾਨਾਂ ਦੀ ਕਾਰ ਵਿੱਚ ਸੜ ਕੇ ਮੌਤ ਹੋ ਗਈ। ਇਹ ਪੰਜਾਬੀ ਪਰਿਵਾਰ ਜਿੱਥੇ ਅਮਰੀਕਾ ਵਿਚ ਨਿਊਯਾਰਕ ਟੈਕਸਿਸ ਦੇ ਨਿਊਜਰਸੀ ਵਿੱਚ ਕਾਫੀ ਲੰਮੇ ਸਮੇਂ ਤੋਂ ਰਹਿ ਰਿਹਾ ਹੈ ਅਤੇ ਸਬਜ਼ੀਆਂ ਦਾ ਵਪਾਰ ਕਰ ਰਿਹਾ ਹੈ।

ਉੱਥੇ ਹੀ ਉਹਨਾਂ ਦਾ 22 ਸਾਲਾ ਪੁੱਤਰ 6 ਫੁੱਟ ਦੇ ਕੱਦ ਵਾਲਾ ਮਾਪਿਆਂ ਦਾ ਇਕਲੌਤਾ ਪੁੱਤਰ ਆਪਣੇ ਦੋ ਦੋਸਤਾਂ ਦੇ ਨਾਲ ਟੂਰਨਾਮੈਂਟ ਖੇਡਣ ਵਾਸਤੇ ਨਿਊਜਰਸੀ ਇਲਾਕੇ ਵਿਚ ਆਇਆ ਹੋਇਆ ਸੀ। ਉੱਥੇ ਹੀ ਇਹ ਹਾਦਸਾ ਵਾਪਰ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਜਿਥੇ ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਉੱਥੇ ਹੀ ਇਹ ਨੌਜਵਾਨ ਬਾਸਕਿੱਟਬਾਲ ਦੇ ਖਿਡਾਰੀ ਸਨ।



error: Content is protected !!