ਪੰਜਾਬੀ ਟਰੱਕ ਡਰਾਈਵਰਾਂ ਦਾ ਹੋਇਆ ਮਾੜਾ ਹਾਲ
ਭਾਵੇਂ ਸਾਰੇ ਵਿਸ਼ਵ ਵਿੱਚ ਹੀ ਮੰਦੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ। ਪਰ ਅਮਰੀਕਾ ਵਿੱਚ ਟਰਾਂਸਪੋਰਟ ਦਾ ਧੰਦਾ ਖਤਮ ਹੁੰਦਾ ਜਾ ਰਿਹਾ ਹੈ। ਕਿੰਨੀਆਂ ਹੀ ਕੰਪਨੀਆਂ ਆਪਣੇ ਕਾਰੋਬਾਰ ਬੰਦ ਕਰਨ ਲਈ ਮਜਬੂਰ ਹੋ ਰਹੀਆਂ ਹਨ। ਇਸ ਕਾਰੋਬਾਰ ਤੇ ਲਗਾਇਆ ਹੋਇਆ ਨਾ ਪੈਸਾ ਵਿਅਰਥ ਜਾ ਰਿਹਾ ਹੈ। ਇਸ ਕਾਰੋਬਾਰ ਨਾਲ ਜ਼ਿਆਦਾ ਪ੍ਰਵਾਸੀ ਲੋਕ ਜੁੜੇ ਹੋਏ ਹਨ। ਜਿਨ੍ਹਾਂ ਵਿੱਚ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਵਿੱਚ ਸ਼ਾਮਿਲ ਹੈ। ਇਨ੍ਹਾਂ ਲੋਕਾਂ ਨੇ ਬੈਂਕਾਂ ਤੋਂ ਕਰਜ਼ਾ ਲੈ ਕੇ ਟਰੱਕਾਂ ਰਾਹੀਂ ਮਾਲ ਦੀ ਢੋਆ ਢੁਆਈ ਦਾ ਕੰਮ ਸ਼ੁਰੂ ਕਰ ਲਿਆ ਸੀ ਪਰ ਹੁਣ ਮੰਦੀ ਨੇ ਇਨ੍ਹਾਂ ਦਾ ਲੱਕ ਤੋੜ ਦਿੱਤਾ ਹੈ।
ਇਨ੍ਹਾਂ ਲੋਕਾਂ ਲਈ ਬੈਂਕਾਂ ਦੀਆਂ ਕਿਸ਼ਤਾਂ ਭਰਨੀਆਂ ਮੁਸ਼ਕਿਲ ਹੋ ਰਹੀਆਂ ਹਨ। ਜਿਹੜੇ ਲੋਕ ਟਰੱਕਾਂ ਦੇ ਕਾਰੋਬਾਰ ਵਿੱਚ ਨੌਕਰੀ ਕਰਦੇ ਸਨ। ਉਨ੍ਹਾਂ ਦੀ ਨੌਕਰੀ ਖੁਸ ਗਈ ਹੈ ਅਤੇ ਕਈਆਂ ਦੀ ਨੌਕਰੀ ਜਾਣ ਵਾਲੀ ਹੈ। ਉਨ੍ਹਾਂ ਲਈ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਔਖਾ ਹੋ ਗਿਆ ਹੈ। ਇਸ ਸਾਲ ਜੂਨ ਮਹੀਨੇ ਤੱਕ 640 ਕੰਪਨੀਆਂ ਜੋ ਇਸ ਕਾਰੋਬਾਰ ਨਾਲ ਜੁੜੀਆਂ ਹੋਈਆਂ ਸਨ, ਕੰਗਾਲ ਹੋ ਚੁੱਕੀਆਂ ਹਨ। ਇਸ ਸਤੰਬਰ ਮਹੀਨੇ ਵਿੱਚ ਹੀ 4200 ਟਰੱਕ ਡਰਾਈਵਰਾਂ ਦੀ ਨੌਕਰੀ ਚਲੀ ਗਈ ਹੈ।
ਜਿਸ ਕਾਰਨ ਇਨ੍ਹਾਂ ਦੇ ਪਰਿਵਾਰਾਂ ਲਈ ਮੁਸ਼ਕਿਲ ਬਣ ਗਈ ਹੈ। ਇਨ੍ਹਾਂ ਵਿੱਚ ਜ਼ਿਆਦਾ ਪੰਜਾਬੀ ਭਾਈਚਾਰੇ ਦੇ ਲੋਕ ਹਨ। ਇਹ ਲੋਕ ਦੱਸਦੇ ਹਨ ਤੇ ਉਨ੍ਹਾਂ ਨੇ ਅਜਿਹਾ ਹਾਲ ਪਿਛਲੇ ਵੀਹ ਸਾਲਾਂ ਵਿੱਚ ਨਹੀਂ ਦੇਖਿਆ। ਇੱਕ ਟਰੱਕ ਕੰਪਨੀ ਦੇ ਮਾਲਕ ਨੇ ਦੱਸਿਆ ਹੈ ਕਿ ਜਿਹੜਾ ਆਰਡਰ ਉਹ ਕਦੇ 4200 ਡਾਲਰ ਵਿੱਚ ਭੁਗਤਾਉਂਦੇ ਸਨ। ਉਹ ਹੁਣ ਮਜਬੂਰੀ ਵੱਸ 2200 ਡਾਲਰ ਵਿੱਚ ਭੁਗਤਾ ਰਹੇ ਹਨ। ਇਹ ਦੀ ਵੀ ਜਾਣਕਾਰੀ ਮਿਲੀ ਹੈ ਕਿ ਇਸ ਕਾਰੋਬਾਰ ਨਾਲ ਜੁੜੇ ਲੋਕ ਆਪਣੇ ਟਰੱਕ ਬੈਂਕਾਂ ਕੋਲ ਸਰੰਡਰ ਕਰਨ ਲਈ ਮਜਬੂਰ ਹੋ ਰਹੇ ਹਨ।
ਕੁੱਝ ਸਮਾਂ ਪਹਿਲਾਂ ਇਸ ਧੰਦੇ ਵਿੱਚ ਚੰਗਾ ਲਾਭ ਮਿਲਦਾ ਸੀ। ਜਿਸ ਕਰਕੇ ਪੰਜਾਬੀ ਲੋਕਾਂ ਨੇ ਕਰਜ਼ੇ ਲੈ ਕੇ ਧੜਾਧੜ ਟਰੱਕ ਖਰੀਦ ਲਏ ਪਰ ਹੁਣ ਉਹ ਕਿਸ਼ਤਾਂ ਮੋੜਨ ਦੀ ਸਥਿਤੀ ਵਿੱਚ ਵੀ ਨਹੀਂ ਰਹੇ। ਕਿਹਾ ਜਾਂਦਾ ਹੈ ਕਿ ਇਹ ਸਭ ਟਰੰਪ ਸਰਕਾਰ ਦੀਆਂ ਨੀਤੀਆਂ ਸਦਕਾ ਹੋਇਆ ਹੈ। ਕਿਉਂਕਿ ਸਰਕਾਰ ਨੇ ਬਾਹਰ ਤੋਂ ਆਉਣ ਵਾਲੀਆਂ ਵਸਤੂਆਂ ਤੇ 15 ਫ਼ੀਸਦੀ ਵਾਧੂ ਟੈਕਸ ਲਗਾ ਦਿੱਤਾ ਹੈ। ਜਿਸ ਦਾ ਖਮਿਆਜ਼ਾ ਇਨ੍ਹਾਂ ਟਰੱਕ ਕਾਰੋਬਾਰੀਆਂ ਨੂੰ ਭੁਗਤਣਾ ਪੈ ਰਿਹਾ ਹੈ।
Home ਤਾਜਾ ਜਾਣਕਾਰੀ ਅਮਰੀਕਾ ਚ ਪੰਜਾਬੀ ਟਰੱਕ ਡਰਾਈਵਰਾਂ ਦਾ ਹੋਇਆ ਮਾੜਾ ਹਾਲ, ਹੁਣ ਕਿਵੇਂ ਚੱਲੂ ਡਰਾਈਵਰਾਂ ਦਾ ਗੁਜਾਰਾ, ਪੜ੍ਹੋ ਪੂਰਾ ਮਾਮਲਾ
ਤਾਜਾ ਜਾਣਕਾਰੀ