ਹੁਣੇ ਆਈ ਤਾਜਾ ਵੱਡੀ ਖਬਰ
ਬਲਾਕ ਟਾਂਡਾ ਦੇ ਪਿੰਡ ਗਿਲਜੀਆਂ ਦੇ ਦੋ ਵਿਅਕਤੀਆਂ ਦੀ ਕੋਰੋਨਾ ਵਾਇਰਸ ਨਾਲ ਅਮਰੀਕਾ ‘ਚ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਮ੍ਰਿਤਕ ਵਿਅਕਤੀਆਂ ਦੀ ਪਛਾਣ ਬਲਕਾਰ ਸਿੰਘ, ਪੁੱਤਰ ਕਰਮ ਸਿੰਘ ਅਤੇ ਮਨਜੀਤ ਸਿੰਘ ਖਾਲਸਾ ਦੇ ਰੂਪ ‘ਚ ਹੋਈ ਹੈ। ਜਾਣਕਾਰੀ ਮੁਤਾਬਕ ਟੈਕਸੀ ਚਾਲਕ ਬਲਕਾਰ ਸਿੰਘ ਬੀਤੇ ਦਿਨ ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਕਾਰਨ ਮੌਤ ਦਾ ਸ਼ਿਕਾਰ ਹੋ ਗਿਆ, ਜਦੋਂ ਕਿ ਪਹਿਲਾਂ ਹੀ ਕੈਂਸਰ ਦੀ ਬਿਮਾਰੀ ਨਾਲ ਗ੍ਰਸਤ ਮਨਜੀਤ ਸਿੰਘ ਖਾਲਸਾ ਨੂੰ ਜਦੋਂ ਕੁਝ ਦਿਨ ਪਹਿਲਾ ਹਸਪਤਾਲ
‘ਚ ਭਰਤੀ ਕਰਵਾਇਆ ਗਿਆ ਤਾਂ ਉਸ ‘ਚ ਵਾਇਰਸ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਉਸ ਦੀ ਵੀ ਮੌਤ ਹੋ ਗਈ। ਇਸ ਦੁੱਖਦ ਖਬਰ ਨਾਲ ਪਿੰਡ ਗਿਲਜੀਆਂ ‘ਚ ਦੁੱਖ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਪਿੰਡ ਗਿਲਜੀਆਂ ਦੇ ਹਰੇਕ ਘਰ ‘ਚੋਂ ਇਕ ਤੇ ਇਸ ਤੋਂ ਜਿਆਦਾ ਮੈਂਬਰ ਵਿਦੇਸ਼ਾਂ ‘ਚ ਹਨ ਅਤੇ ਇਨ੍ਹਾਂ ‘ਚੋਂ ਸੈਂਕੜੇ ਲੋਕ ਅਮਰੀਕਾ ‘ਚ ਸੈਟਲ ਹਨ। ਪਰਦੇਸ ਵੱਸੇ ਆਪਣੇ ਜੀਆਂ ਨੂੰ ਲੈ ਕੇ ਲੋਕ ਇਸ ਸਮੇਂ ਬਹੁਤ ਪਰੇਸ਼ਾਨ ਹਨ।
ਅਮਰੀਕਾ ‘ਚ 24 ਘੰਟੇ ‘ਚ ਰਿਕਾਰਡ 1169 ਮੌਤਾਂ
ਸਿਰਫ ਅਮਰੀਕਾ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹਜ਼ਾਰ ਦਾ ਆਂਕੜਾ ਪਾਰ ਕਰ ਗਈ ਹੈ। ਅਮਰੀਕਾ ‘ਚ ਕੋਵਿਡ-19 ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਇੱਥੇ ਪਿਛਲੇ 24 ਘੰਟਿਆਂ ‘ਚ ਰਿਕਾਰਡ 1189 ਮੌਤਾਂ ਹੋਈਆਂ ਹਨ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 6075 ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੋਰੋਨਾ ਰਿਪਰੋਟ ਦੂਜੀ ਵਾਰ ਨੈਗੇਟਿਵ ਪਾਈ ਗਈ ਹੈ।
ਭਾਰਤ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 2000 ਤੋਂ ਪਾਰ, 69 ਮੌਤਾਂ
ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਭਾਰਤ ‘ਚ ਹੁਣ ਤੱਕ ਵਾਇਰਸ ਕਾਰਨ ਮਾਮਲਿਆਂ ਦੀ ਗਿਣਤੀ ਵੱਧ ਕੇ 2000 ਤੋਂ ਪਾਰ ਪਹੁੰਚ ਗਈ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਦਿੱਲੀ ਦੇ ਨਿਜ਼ਾਮੁਦੀਨ ਸਥਿਤ ਮਰਕਜ਼ ‘ਚ ਤਬਲੀਗੀ ਜਮਾਤ ‘ਚ ਸ਼ਾਮਲ ਕਾਫੀ ਲੋਕ ਕੋਰੋਨਾ ਵਾਇਰਸ ਨਾਲ ਇੰਫੈਕਟਿਡ ਪਾਏ ਜਾਣ ਕਾਰਨ ਮਰੀਜ਼ਾਂ ਦੀ ਗਿਣਤੀ ‘ਚ ਪਿਛਲੇ ਤਿੰਨ ਦਿਨਾਂ ਤੋਂ ਕਾਫੀ ਵਾਧਾ ਦੇਖਿਆ ਗਿਆ ਹੈ। ਅੱਜ ਭਾਵ ਸ਼ੁੱਕਰਵਾਰ ਨੂੰ ਮਿਲੇ ਆਂਕਿੜਆਂ ਮੁਤਾਬਕ 2511 ਕੋਰੋਨਾ ਇੰਫੈਕਟਿਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ,
ਜਦੋਂ ਕਿ 69 ਮੌਤਾਂ ਹੋ ਚੁੱਕੀਆਂ ਹੈ। ਇਸ ਦੇ ਨਾਲ ਹੀ 188 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਦੱਸਿਆ ਜਾਂਦਾ ਹੈ ਕਿ ਨਿਜ਼ਾਮੁਦੀਨ ਸਥਿਤ ਮਰਕਜ਼ ‘ਚ ਤਬਲੀਗੀ ਜਮਾਤ ‘ਚ ਸ਼ਾਮਲ ਲੋਕਾਂ ਦੇ 108 ਇੰਫੈਕਟਿਡ ਮਾਮਲੇ ਸਿਰਫ ਦਿੱਲੀ ‘ਚੋਂ ਸਾਹਮਣੇ ਆਉਣ ਨਾਲ ਇਸ ਮਹਾਮਾਰੀ ਨਾਲ ਪੀੜਤਾਂ ਦਾ ਆਂਕੜਾ 293 ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ‘ਚ ਮਰੀਜ਼ਾਂ ਦੀ ਗਿਣਤੀ 400 ਤੋਂ ਪਾਰ ਪਹੁੰਚ ਗਈ ਹੈ।
ਤਾਜਾ ਜਾਣਕਾਰੀ