ਆਈ ਤਾਜਾ ਵੱਡੀ ਖਬਰ
ਮਿਡਲੈਂਡ: ਅਮਰੀਕਾ ਦੇ ਮਿਸ਼ੀਗਨ ‘ਚ ਹੜ੍ਹਾਂ (Floods in Michigan) ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਇੱਥੇ ਐਮਰਜੈਂਸੀ ਲਾਗੂ (Emergency) ਕਰਨ ਦਾ ਐਲਾਨ ਕੀਤਾ ਹੈ। ਟਰੰਪ ਨੇ ਕੇਂਦਰੀ ਮਿਸ਼ੀਗਨ ਵਿੱਚ ਆਏ ਹੜ੍ਹਾਂ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ (Home ministry) ਤੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੂੰ ਰਾਹਤ ਕਾਰਜਾਂ ਦਾ ਤਾਲਮੇਲ ਕਰਨ ਦਾ ਅਧਿਕਾਰ ਦਿੰਦਿਆਂ ਐਮਰਜੈਂਸੀ ਦੇ ਐਲਾਨਨਾਮੇ ‘ਤੇ ਦਸਤਖਤ ਕੀਤੇ।
ਦੱਸ ਦਈਏ ਕਿ ਹੜ੍ਹ ਕਾਰਨ ਕਈ ਲੋਕਾਂ ਨੂੰ ਸੁਰੱਖਿਅਤ ਕੈਂਪਾਂ ਵਿੱਚ ਲਿਜਾਇਆ ਗਿਆ। ਇਨ੍ਹਾਂ ਕੈਂਪਾਂ ਦੇ ਮੈਨੇਜਰ, ਜੈਰੀ ਵਾਸੇਰਮੈਨ ਨੇ ਕਿਹਾ ਕਿ ਜ਼ਿਆਦਾਤਰ ਬਜ਼ੁਰਗ ਇੱਥੇ ਹਨ। ਉਸ ਨੇ ਅੱਗੇ ਕਿਹਾ ਕਿ ਮਿਡਲੈਂਡ ਹਾਈ ਸਕੂਲ ਦੇ ਜਿੰਮ ਵਿੱਚ ਆਏ ਲੋਕਾਂ ‘ਚ 90 ਪ੍ਰਤੀਸ਼ਤ ਬਜ਼ੁਰਗ ਹਨ। ਇਨ੍ਹਾਂ ਕੈਂਪਾਂ ‘ਚ ਲੋਕਾਂ ਦੀ ਉਮਰ ਤੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਵਧੇਰੇ ਸਾਵਧਾਨੀ ਵਰਤੀ ਗਈ।
ਸ਼ਹਿਰ ਦੀ ਬੁਲਾਰਾ ਸੇਲੀਨਾ ਤਿਸਡੇਲ ਨੇ ਕਿਹਾ ਕਿ ਮਿਡਲੈਂਡ ਵਿੱਚ ਬਹੁਤ ਸਾਰੇ ਲੋਕਾਂ ਨੂੰ ਬੁੱਧਵਾਰ ਤੇ ਵੀਰਵਾਰ ਦੀ ਰਾਤ ਕੈਂਪਾਂ ਵਿੱਚ ਬਿਤਾਉਣੀ ਪਈ। ਅਸਥਾਈ ਪਨਾਹ ਵਾਲੀਆਂ ਥਾਂਵਾਂ ‘ਤੇ ਖ਼ਰਚ ਕਰਨਾ ਪਿਆ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਪਾਣੀ ਦਾ ਪੱਧਰ ਘੱਟ ਜਾਣ ਤੋਂ ਬਾਅਦ ਲੋਕ ਆਪਣੇ ਘਰਾਂ ਨੂੰ ਪਰਤ ਸਕੇ।
ਇਸ ਦੌਰਾਨ ਵਿਗਿਆਨੀ ਅਤੇ ਵਾਤਾਵਰਣ ਦੇ ਕਾਰਕੁਨਾਂ ਦਾ ਕਹਿਣਾ ਹੈ ਕਿ ਕੇਂਦਰੀ ਮਿਸ਼ੀਗਨ ਵਿਚ ਡਾਓ ਕੈਮੀਕਲ ਕੰਪਨੀ ਤੋਂ ਨਿਕਲੀ ਡਾਈਆਕਸਿਨ ਨਾਲ ਦੂਸ਼ਿਤ ਦੋ ਦਰਿਆਵਾਂ ਅਤੇ ਉਨ੍ਹਾਂ ਦੇ ਨੇੜਲੇ ਖੇਤਰਾਂ ਨੂੰ ਸਾਫ ਕਰਨ ਦਾ ਕੰਮ ਚੱਲ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਖਦਸ਼ਾ ਜ਼ਾਹਰ ਕੀਤਾ ਕਿ ਹੜ੍ਹ ਦਾ ਪਾਣੀ ਫਿਰ ਤੋਂ ਇੱਥੇ ਦਾਖਲ ਹੋ ਸਕਦਾ ਹੈ।
ਮਿਸ਼ੀਗਨ ਵਿੱਚ ਲਗਾਤਾਰ ਹੋ ਰਹੀ ਬਾਰਸ਼ ਅਤੇ ਦੋ ਡੈਮਾਂ ਦੇ ਟੁੱਟਣ ਕਾਰਨ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੜ੍ਹ ਗਿਆ ਤੇ ਮਿਡਲਲੈਂਡ ਵਿੱਚ 11,000 ਲੋਕਾਂ ਨੂੰ ਬੇਘਰ ਹੋ ਗਏ।
ਤਾਜਾ ਜਾਣਕਾਰੀ