BREAKING NEWS
Search

ਅਮਰੀਕਾ ਚ ਚੜਦੀ ਜਵਾਨੀ ਚ ਪੰਜਾਬੀ ਨੌਜਵਾਨ ਨੂੰ ਮਿਲੀ ਇਸ ਤਰਾਂ ਅਚਾਨਕ ਮੌਤ , ਪੰਜਾਬ ਚ ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ੀ ਧਰਤੀ ਵੱਲ ਨੂੰ ਰੁਖ ਕਰਦੇ ਹਨ । ਮਾਪਿਆਂ ਦੀਆਂ ਜ਼ਮੀਨਾਂ ਨੂੰ ਗਹਿਣੇ ਰੱਖ ਕੇ ਜਾਂ ਫਿਰ ਵੇਚ ਕੇ ਇਹ ਨੌਜਵਾਨ ਵਿਦੇਸ਼ੀ ਧਰਤੀਆਂ ਤੇ ਪਹੁੰਚਦੇ ਨੇ, ਜਿੱਥੇ ਜਾ ਕੇ ਮਿਹਨਤ ਮਜ਼ਦੂਰੀ ਕਰਨ ਦੇ ਲਈ ਪੰਜਾਬੀ ਨੌਜਵਾਨ ਦਿਨ ਰਾਤ ਇਕ ਕਰ ਦਿੰਦੇ ਹਨ । ਘਰ ਦੀਆਂ ਆਰਥਿਕ ਤੰਗੀਆਂ ਨੂੰ ਦੂਰ ਕਰਨ ਲਈ ਅਤੇ ਆਪਣੇ ਚੰਗੇ ਭਵਿੱਖ ਦੇ ਲਈ ਪੰਜਾਬੀ ਨੌਜਵਾਨ ਵਿਦੇਸ਼ੀ ਧਰਤੀ ਦੇ ਵੱਲ ਨੂੰ ਰੁਖ ਕਰਦੇ ਹਨ । ਜਿੱਥੇ ਜਾ ਕੇ ਮਿਹਨਤ ਮਜ਼ਦੂਰੀ ਕਰਦਿਆਂ ਕਈ ਵਾਰ ਉਨ੍ਹਾਂ ਦੇ ਨਾਲ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਦੇ ਵਿਚ ਉਨ੍ਹਾਂ ਦੀਆਂ ਕਈ ਵਾਰ ਜਾਨਾਂ ਤੱਕ ਚਲੀਆਂ ਜਾਂਦੀਆਂ ਹਨ। ਅਜਿਹੀ ਹੀ ਇੱਕ ਮੰਦਭਾਗੀ ਤੇ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ ਪੰਜਾਬੀਆਂ ਦੇ ਲਈ । ਜਿੱਥੇ ਵਿਦੇਸ਼ੀ ਧਰਤੀ ਅਮਰੀਕਾ ਦੇ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਈ ਗਏ ਇਕ ਨੌਜਵਾਨ ਦੀ ਇਕ ਭਿਆਨਕ ਹਾਦਸੇ ਦੌਰਾਨ ਮੌਤ ਹੋ ਗਈ ।

ਜਿਸ ਦੇ ਚਲਦੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਦਰਅਸਲ ਅਮਰੀਕਾ ਦੇ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਏ ਗਏ ਇਕ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਭਿਆਨਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਦੇ ਬੈਰਿੰਗਟਨ ਪੈਲੇਸ ਵਿਖੇ ਟਰਾਲੀ ਦੇ ਖੱਡ ਵਿੱਚ ਡਿੱਗਣ ਕਾਰਨ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਚੁੱਕੀ ਹੈ । ਇਸ ਨੌਜਵਾਨ ਦੀ ਉਮਰ ਕੇਵਲ ਉਣੱਤੀ ਸਾਲਾਂ ਦੀ ਹੈ ਅਤੇ ਨਾਮ ਜਸਵੰਤ ਸਿੰਘ ਹੈ ਅਤੇ ਇਸ ਹਾਦਸੇ ਦੇ ਵਾਪਰਨ ਦੇ ਚੱਲਦੇ ਮੌਤ ਹੋ ਗਈ ।

ਅਮਰੀਕਾ ਦੇ ਸਮੇਂ ਮੁਤਾਬਕ ਦੇਰ ਸ਼ਾਮ ਮੌਸਮ ਖ਼ਰਾਬ ਹੋਣ ਦੇ ਚਲਦੇ ਜਸਵੰਤ ਸਿੰਘ ਆਪਣਾ ਟਰਾਲਾ ਲੈ ਕੇ ਕਿਤੇ ਚਲਾ ਰਿਹਾ ਸੀ । ਇਸ ਦੌਰਾਨ ਅਜਿਹਾ ਭਿਆਨਕ ਵਾਪਰਿਆ ਜਿਸ ਦੇ ਚੱਲਦੇ ਜਸਵੰਤ ਸਿੰਘ ਦਾ ਟਰਾਲਾ ਹਾਦਸਾਗ੍ਰਸਤ ਹੋਇਆ ਤੇ ਇੱਕ ਖੱਡ ਡੂੰਘੀ ਵਿਚ ਜਾ ਕੇ ਡਿੱਗ ਪਿਆ । ਜਿਸ ਦੌਰਾਨ ਜਸਵੰਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ । ਅਤੇ ਜਦੋਂ ਇਸ ਖ਼ਬਰ ਬਾਰੇ ਪਿੱਛੇ ਰਹਿੰਦੇ ਪੰਜਾਬ ਦੇ ਵਿੱਚ ਪਰਿਵਾਰ ਨੂੰ ਪਤਾ ਲੱਗਿਆ ਤਾਂ ਪਰਿਵਾਰ ਦੇ ਵਿੱਚ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ ।

ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ ਅਤੇ ਪਰਿਵਾਰ ਦਾ ਪਿੱਛੋਂ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ । ਸੋ ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਸਥਾਨ ਬਖ਼ਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ । ਹਾਲਾਂਕਿ ਪਰਿਵਾਰ ਲਈ ਇਹ ਸੱਟ ਸੇਹਨੀ ਬਹੁਤ ਹੀ ਜ਼ਿਆਦਾ ਔਖੀ ਹੈ ਕਿਉਂਕਿ ਭਰੀ ਜਵਾਨੀ ਦਿਲ ਵਿੱਚ ਉਨ੍ਹਾਂ ਦਾ ਜਵਾਨ ਪੁੱਤਰ ਇਸ ਜਹਾਨੋ ਸਦਾ ਸਦਾ ਦੇ ਲਈ ਚਲਾ ਗਿਆ ਹੈ ਤੇ ਪਰਿਵਾਰ ਦਾ ਰੋ ਰੋ ਕੇ ਮਾੜਾ ਹਾਲ ਹੋਇਆ ਪਿਆ ਹੈ ।



error: Content is protected !!