ਹੁਣੇ ਆਈ ਤਾਜਾ ਵੱਡੀ ਖਬਰ

ਵਾਸ਼ਿਗੰਟਨ : ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਕੋਰੋਨਾ ਇਨਫੈਕਟਿਡ ਮਰੀਜ਼ਾਂ ਦਾ ਇਲਾਜ ਕਰ ਰਹੀ ਇਕ ਚੋਟੀ ਦੀ ਡਾਕਟਰ ਨੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ । 49 ਸਾਲ ਦੀ ਲੋਰਨਾ ਬ੍ਰੀਨ ਨਿਊਯਾਰਕ ਵਿਚ ਏਲੇਨ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੀ ਮੈਡੀਕਲ ਡਾਇਰੈਕਟਰ ਸੀ। ਕੋਰੋਨਾ ਕਾਰਨ ਮਰੀਜ਼ਾਂ ਦੀ ਵੱਡੀ ਗਿਣਤੀ ਵਿਚ ਹੋ ਰਹੀਆਂ ਮੌਤਾਂ ਕਾਰਨ ਉਹ ਦੁਖੀ ਅਤੇ ਪ ਰੇ ਸ਼ਾ ਨ ਸੀ। ਲੋਰਨਾ ਨੇ ਪਰਿਵਾਰ ਵਾਲਿਆਂ ਦੇ ਨਾਲ ਵੀ ਆਪਣੀ ਪ ਰੇ ਸ਼ਾ ਨੀ ਸ਼ੇਅਰ ਕੀਤੀ ਸੀ।

ਲੋਰਨਾ ਦੇ ਪਿਤਾ ਫਿਲਿਪ ਬ੍ਰੀਨ ਨੇ ਨਿਊਯਾਰਕ ਟਾਈਮਜ਼ ਨੂੰ ਕਿਹਾ,”ਉਸ ਨੇ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਕੰਮ ਨੇ ਉਸ ਦੀ ਜਾ ਨ ਲੈ ਲਈ।” ਲੋਰਨਾ ਦੇ ਪਿਤਾ ਨੇ ਕਿਹਾ ਕਿ ਉਹਨਾਂ ਦੀ ਬੇਟੀ ਨੂੰ ਪਹਿਲਾਂ ਤੋਂ ਕੋਈ ਮਾਨਸਿਕ ਸਮੱਸਿਆ ਨਹੀਂ ਸੀ। ਗੌਰਤਲਬ ਹੈ ਕਿ ਅਮਰੀਕਾ ਵਿਚ ਕੋਰੋਨਾ ਨਾਲ 56 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਇਹਨਾਂ ਵਿਚੋਂ 17500 ਤੋਂ ਵਧੇਰੇ ਮੌਤਾਂ ਸਿਰਫ ਨਿਊਯਾਰਕ ਵਿਚ ਹੀ ਹੋਈਆਂ ਹਨ।

ਲੋਰਨਾ ਬ੍ਰੀਨ ਕੰਮ ਦੇ ਦੌਰਾਨ ਖੁਦ ਵੀ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋ ਗਈ ਸੀ ਪਰ ਕਰੀਬ 10 ਦਿਨ ਤੱਕ ਘਰ ਵਿਚ ਰਹਿਣ ਦੇ ਬਾਅਦ ਉਹ ਵਾਪਸ ਕੰਮ ‘ਤੇ ਪਰਤ ਗਈ ਸੀ। ਫਿਰ ਹਸਪਤਾਲ ਨੇ ਦੁਬਾਰਾ ਉਹਨਾਂ ਨੂੰ ਘਰ ਭੇਜ ਦਿੱਤਾ ਸੀ। ਪਿਤਾ ਨੇ ਕਿਹਾ ਕਿ ਆਖਰੀ ਵਾਰ ਜਦੋਂ ਉਹਨਾਂ ਦੀ ਬੇਟੀ ਨਾਲ ਗੱਲ ਹੋਈ ਸੀ ਤਾਂ ਉਸ ਨੇ ਕਿਹਾ ਸੀ ਕਿ ਉਸ ਨੂੰ ਇਕੱਲਤਾ ਮਹਿਸੂਸ ਹੋ ਰਹੀ ਹੈ। ਉਸ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਐਂਬੂਲੈਂਸ ਤੋਂ ਬਾਹਰ ਕੱਢੇ ਜਾਣ ਤੋਂ ਪਹਿਲਾਂ ਹੀ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਰਹੀ ਹੈ।

ਲੋਰਨਾ ਨਿਊਯਾਰਕ ਦੇ ਏਲੇਨ ਹਸਪਤਾਲ ਵਿਚ ਡਾਕਟਰ ਵਜੋਂ ਕੰਮ ਕਰਦੀ ਸੀ ਅਤੇ ਇਸ ਹਸਪਤਾਲ ਵਿਚ ਦਰਜਨਾਂ ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ। ਡਾਕਟਰ ਲੋਰਨਾ ਦੇ ਪਿਤਾ ਨੇ ਕਿਹਾ ਕਿ ਇਹ ਯਕੀਨੀ ਹੋਣਾ ਚਾਹੀਦਾ ਹੈ ਕਿ ਉਸ ਦੀ ਤਾਰੀਫ ਹੀਰੋ ਦੇ ਤੌਰ ‘ਤੇ ਕੀਤੀ ਜਾਵੇ। ਰਿਪੋਰਟ ਮੁਤਾਬਕ ਲੋਰਨਾ ਸਮਰਪਿਤ ਈਸਾਈ ਸੀ ਅਤੇ ਆਪਣੇ ਪਰਿਵਾਰ ਵਾਲਿਆਂ ਦੇ ਕਾਫੀ ਕਰੀਬ ਸੀ। ਉਹਨਾਂ ਨੂੰ ਸਾਲਸਾ ਡਾਂਸ ਅਤੇ ਸਕੀਇੰਗ ਬਹੁਤ ਪਸੰਦ ਸੀ। ਉਹ ਹਫਤੇ ਵਿਚ ਇਕ ਵਾਰ ‘ਓਲਡ ਏਜ ਹੋਮ’ ਵਿਚ ਵੀ ਕੰਮ ਕਰਦੀ ਸੀ।


ਤਾਜਾ ਜਾਣਕਾਰੀ
ਅਮਰੀਕਾ ਚ ਚੋਟੀ ਦੀ ਡਾਕਟਰ ਨੇ ਇਸ ਕਾਰਨ ਕੀਤੀ ਆਪਣੀ ਜਿੰਦਗੀ ਖਤਮ ਸਾਰੀ ਦੁਨੀਆਂ ਹੈਰਾਨ
ByadminApril 28, 2020Comments Off on ਅਮਰੀਕਾ ਚ ਚੋਟੀ ਦੀ ਡਾਕਟਰ ਨੇ ਇਸ ਕਾਰਨ ਕੀਤੀ ਆਪਣੀ ਜਿੰਦਗੀ ਖਤਮ ਸਾਰੀ ਦੁਨੀਆਂ ਹੈਰਾਨ
Previous Postਕਨੇਡਾ ਚ ਕੰਮ ਕਰਨ ਜਾਣ ਦੇ ਚਾਹਵਾਨਾਂ ਲਈ ਆਈ ਵੱਡੀ ਖੁਸ਼ਖਬਰੀ ਹੁਣੇ ਹੁਣੇ ਹੋਇਆ ਇਹ ਵੱਡਾ ਐਲਾਨ
Next Postਸਾਰੀ ਦੁਨੀਆਂ ਤੋਂ ਇਸ ਤਰੀਕ ਤੱਕ ਖ਼ਤਮ ਹੋ ਜਾਵੇਗਾ ਕੋਰੋਨਾ ਵਾਇਰਸ: ਖੋਜ