BREAKING NEWS
Search

ਅਨੋਖੇ ਪਿਆਰ ਦੀ ਮਿਸਾਲ ਆਈ ਸਾਹਮਣੇ , ਵਿਆਹ ਦੇ 18 ਸਾਲ ਮਗਰੋਂ ਪਤੀ ਬਣ ਗਿਆ ਔਰਤ , ਪਤਨੀ ਨੇ ਖਿੜੇ ਮੱਥੇ ਮੰਨਿਆ ਫੈਸਲਾ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਜੋੜੀਆਂ ਪਰਮਾਤਮਾ ਬਣਾ ਕੇ ਭੇਜਦਾ ਹੈ, ਤੇ ਇਸ ਧਰਤੀ ਤੇ ਉਨਾਂ ਦਾ ਮੇਲ ਹੁੰਦਾ ਹੈ। ਇੱਕ ਵਿਆਹ ਨਾਲ ਅਨੇਕਾਂ ਰਿਸ਼ਤੇ ਜੁੜ ਜਾਂਦੇ ਹਨ l ਵਿਆਹ ਤੋਂ ਬਾਅਦ ਬੇਸ਼ੱਕ ਜ਼ਿੰਦਗੀ ਜੀਣ ਵਾਸਤੇ ਇੱਕ ਹਮਸਫਰ ਮਿਲ ਜਾਂਦਾ ਹੈ, ਪਰ ਇਸ ਸਫਰ ਵਿੱਚ ਅਨੇਕਾਂ ਹੀ ਦਿੱਕਤਾਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ l ਕਈ ਵਾਰ ਜਿੰਦਗੀ ਦੇ ਵਿੱਚ ਕੁਝ ਅਜਿਹੇ ਫੈਸਲੇ ਵੀ ਲਏ ਜਾਂਦੇ ਹਨ, ਜਿਸ ਦਾ ਪ੍ਰਭਾਵ ਪਤੀ ਪਤਨੀ ਦੋਵਾਂ ਤੇ ਹੀ ਵੇਖਣ ਨੂੰ ਮਿਲਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਅਨੋਖੇ ਪਿਆਰ ਦੀ ਮਿਸਾਲ ਸਾਹਮਣੇ ਆਈ l ਦਰਅਸਲ ਵਿਆਹ ਤੋਂ ਪੂਰੇ 18 ਸਾਲਾਂ ਬਾਅਦ ਪਤੀ ਔਰਤ ਬਣ ਗਿਆ l

ਪਰ ਇਸ ਦੌਰਾਨ ਹੈਰਾਨੀ ਵਾਲੀ ਗੱਲ ਇਹ ਸਾਹਮਣੇ ਆਈ ਕਿ ਪਤਨੀ ਵੱਲੋਂ ਉਸ ਨੂੰ ਖਿੜੇ ਮੱਥੇ ਸਵੀਕਾਰ ਕੀਤਾ ਗਿਆ। ਮਾਮਲਾ ਵਿਦੇਸ਼ ਤੋਂ ਸਾਹਮਣੇ ਆਇਆ, ਜਿੱਥੇ ਅਮਰੀਕਾ ਵਿੱਚਰਹਿਣ ਵਾਲੇ ਤੇ ਸੋਸ਼ਲ ਮੀਡੀਆ ਦੇ ਉੱਪਰ ਸੁਰਖੀਆਂ ਬਟੋਰਨ ਵਾਲੇ ਸਕਾਟ ਤੇ ਅਮਾਂਡਾ ਦੀ ਕਹਾਣੀ ਪਿਆਰ ਅੱਜ ਸਾਂਝੀ ਕਰਾਂਗੇ l ਜਿੱਥੇ ਆਪਸੀ ਸਮਝ ਤੇ ਇੱਕ-ਦੂਜੇ ਨੂੰ ਸਵੀਕਾਰ ਕਰਨ ਦਾ ਖੂਬਸੂਰਤ ਰਿਸ਼ਤਾ ਵੇਖਣ ਨੂੰ ਮਿਲਿਆ । ਜੋੜੇ ਨੇ ਸਾਬਤ ਕਰ ਦਿੱਤਾ ਕਿ ਸੱਚਾ ਪਿਆਰ ਸਿਰਫ ਸਰੀਰਕ ਪਛਾਣ ‘ਤੇ ਆਧਾਰਤ ਨਹੀਂ ਹੁੰਦਾ, ਸਗੋਂ ਇਹ ਭਾਵਨਾਵਾਂ, ਸਮਝ ਤੇ ਇੱਕ-ਦੂਜੇ ਦੀਆਂ ਖੁਸ਼ੀਆਂ ਪ੍ਰਤੀ ਸਮਰਪਣ ‘ਤੇ ਨਿਰਭਰ ਕਰਦਾ ਹੈ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ 18 ਸਾਲ ਦੇ ਵਿਆਹ ਤੇ 3 ਬੱਚੇ ਹੋਣ ਤੋਂ ਬਾਅਦ ਸ਼ਾਏ ਨੇ ਆਪਣੀ ਪਤਨੀ ਨੂੰ ਉਹ ਸੱਚਾਈ ਦੱਸੀ ਕਿ ਉਹ ਆਪਣੀ ਪਛਾਣ ਤੋਂ ਖੁਸ਼ ਨਹੀਂ ਸੀ। ਉਸ ਨੂੰ ਹਮੇਸ਼ਾ ਲੱਗਦਾ ਸੀ ਕਿ ਭਾਵੇਂ ਉਸ ਦਾ ਸਰੀਰ ਮਰਦ ਵਰਗਾ ਸੀ, ਪਰ ਅੰਦਰੋਂ ਉਹ ਔਰਤ ਸੀ। ਉਸ ਨੂੰ ਔਰਤਾਂ ਦੀਆਂ ਚੀਜ਼ਾਂ ਤੇ ਔਰਤਾਂ ਵਾਲੇ ਕੰਮ ਕਾਫੀ ਚੰਗੇ ਲੱਗਦੇ ਸਨ, ਜਿਨਾਂ ਨੂੰ ਉਹ ਸਭ ਤੋਂ ਚੋਰੀ ਕਰਨਾ ਪਸੰਦ ਕਰਦੇ ਸਨ l ਪਰ ਜਦੋਂ ਉਸਨੇ ਵਿਆਹ ਕਰਵਾ ਲਿਆ ਉਸ ਤੋਂ ਬਾਅਦ ਤਿੰਨ ਬੱਚੇ ਵੀ ਪੈਦਾ ਹੋਏ l ਪਰ ਇਸ ਦੌਰਾਨ ਉਸ ਨੂੰ ਜ਼ਿੰਦਗੀ ਵਿੱਚ ਹਮੇਸ਼ਾ ਕੋਈ ਨਾ ਕੋਈ ਕਮੀ ਮਹਿਸੂਸ ਹੁੰਦੀ ਰਹਿੰਦੀ ਸੀ।

ਆਖਰ ਸ਼ਾਹ ਨੇ ਇੱਕ ਦਿਨ ਹਿੰਮਤ ਕੀਤੀ ਤੇ ਉਸਨੇ ਫੈਸਲਾ ਲੈ ਲਿਆ ਕਿ ਉਹ ਮਰਦ ਤੋਂ ਹੁਣ ਔਰਤ ਬਣ ਜਾਵੇਗਾ ਪਰ ਇਸ ਦੌਰਾਨ ਹੈਰਾਨੀ ਵਾਲੀ ਗੱਲ ਇਹ ਸਾਹਮਣੇ ਆਈ ਕਿ ਉਸਦੀ ਪਤਨੀ ਨੇ ਇਹ ਸਭ ਕੁਝ ਖਿੜੇ ਮੱਥੇ ਸਵੀਕਾਰ ਕੀਤਾ , ਕਿਉਂਕਿ, ਉਹ ਉਸ ਨੂੰ ਬਹੁਤ ਪਿਆਰ ਕਰਦੀ ਸੀ। ਬੇਸ਼ੱਕ ਹੁਣ ਇਹ ਸ਼ਖਸ ਮਰਦ ਤੋਂ ਔਰਤ ਬਣ ਚੁੱਕਿਆ ਹੈ, ਪਰ ਦੋਵੇਂ ਕਾਫੀ ਚੰਗਾ ਜੀਵਨ ਬਤੀਤ ਕਰਦੇ ਪਏ ਹਨ। ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਸੁਰਖੀਆਂ ਬਟੋਰਦੇ ਪਏ ਹਨ।



error: Content is protected !!