ਸਾਉਣ ਮਹੀਨੇ ਦੀ ਸ਼ੁਰੂਆਤ ਤੋਂ ਹੀ ਪੰਜਾਬ ਵਿਚ ਮਾਨਸੂਨ ਨੇ ਰਫਤਾਰ ਫੜੀ ਹੋਈ ਹੈ ਅਤੇ ਲਗਭਗ ਸਾਰੇ ਪੰਜਾਬ ਵਿੱਚ ਜ਼ੋਰਦਾਰ ਬਾਰਿਸ਼ ਦਾ ਦੌਰ ਜਾਰੀ ਹੈ, ਪਰ ਅਜੇ ਬਾਰਿਸ਼ ਦਾ ਦੌਰ ਮੁੱਕਿਆ ਨਹੀਂ ਹੈ, ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਭਾਰੀ ਬਾਰਿਸ਼ ਆਉਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ
ਮੌਸਮ ਵਿਭਾਗ ਨੇ ਪੰਜਾਬ ਵਿੱਚ ਆਉਂਦੀ 31 ਜੁਲਾਈ ਨੂੰ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਜੁਲਾਈ ਦੇ ਅੰਤਲੇ ਦਿਨ ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ, ਹਰਿਆਣਾ ਦਿੱਲੀ ਤੇ ਰਾਜਸਥਾਨ ਵਿੱਚ ਵੀ ਬਰਸਾਤ ਹੋ ਸਕਦੀ ਹੈ। ਇਹੋ ਰੁਝਾਨ ਅਗਸਤ ਦੇ ਪਹਿਲੇ ਹਫ਼ਤੇ ਜਾਰੀ ਰਹਿ ਸਕਦਾ ਹੈ।
ਮੌਸਮ ਵਿਭਾਗ ਮੁਤਾਬਕ ਮੀਂਹ ਦੇ ਨਾਲ-ਨਾਲ ਤਕਰੀਬਨ 50 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ। ਮਾਹਰਾਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਦੇ ਸਮੁੰਦਰੀ ਕੰਢੇ ‘ਤੇ ਬਣੇ ਘੱਟ ਦਬਾਅ ਦੇ ਖੇਤਰ ਕਾਰਨ ਮਾਨਸੂਨ ਉੱਤਰੀ ਭਾਰਤ ਵਿੱਚ ਵਧੇਰੇ ਸਰਗਰਮ ਹੋਵੇਗਾ। ਜੁਲਾਈ ਵਿੱਚ ਮੀਂਹ ਦੀ ਘਾਟ ਅਗਸਤ ਵਿੱਚ ਪੂਰੀ ਹੋ ਜਾਵੇਗੀ।
ਲੰਘੇ ਦਿਨ ਯਾਨੀ ਐਤਵਾਰ ਨੂੰ ਪੰਜਾਬ ਵਿੱਚ ਕਈ ਥਾਈਂ ਮਾਨਸੂਨ ਦੀ ਭਰਵੀਂ ਬਾਰਿਸ਼ ਹੋਈ ਪਰ ਕਈ ਥਾਂ ਸਿਰਫ ਕਣੀਆਂ ਹੀ ਪਈਆਂ। ਮੌਸਮ ਵਿਭਾਗ ਮੁਤਾਬਕ ਸਭ ਤੋਂ ਵੱਧ ਬਰਸਾਤ ਸ੍ਰੀ ਅਨੰਦਪੁਰ ਸਾਹਿਬ (18 ਐੱਮਐੱਮ) ‘ਚ ਪਈ ਅਤੇ ਸਭ ਤੋਂ ਘੱਟ ਚੰਡੀਗੜ੍ਹ (1.4 ਐੱਮਐੱਮ) ‘ਚ ਦਰਜ ਕੀਤੀ ਗਈ।
ਇਸ ਤੋਂ ਇਲਾਵਾ ਲੁਧਿਆਣਾ ‘ਚ 15.9 ਐੱਮਐੱਮ, ਪਟਿਆਲਾ ‘ਚ 17 ਐੱਮਐੱਮ, ਫਿਰੋਜ਼ਪੁਰ ‘ਚ 12 ਐੱਮਐੱਮ, ਅੰਮ੍ਰਿਤਸਰ ‘ਚ 6 ਐੱਮਐੱਮ, ਜਲੰਧਰ ‘ਚ 5 ਐੱਮਐੱਮ, ਕਪੂਰਥਲਾ ‘ਚ 5 ਐੱਮਐੱਮ ਅਤੇ ਪਠਾਨਕੋਟ ‘ਚ 5 ਐੱਮਐੱਮ ਬਾਰਿਸ਼ ਦਰਜ ਕੀਤੀ ਗਈ ਜਦਕਿ ਬਾਰਿਸ਼ ਹੋਈ। ਪਰ ਹੁਣ ਆਉਂਦੇ ਦਿਨੀਂ ਫਿਰ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ।
ਤਾਜਾ ਜਾਣਕਾਰੀ