ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਲੋਕ ਅੱਜ ਕੱਲ ਦੇ ਸਮੇਂ ਨੂੰ ਕਲਯੁਗ ਦਾ ਨਾਮ ਦੇ ਰਹੇ ਹਨ , ਕਿਉਂਕਿ ਕਿਤੇ ਨਾ ਕਿਤੇ ਕੁਝ ਘਟਨਾਵਾਂ ਕਲਯੁਗ ਦੇ ਸਮੇਂ ਦਾ ਅਹਿਸਾਸ ਕਰਵਾਉਂਦੀਆਂ ਹਨ, ਹੁਣ ਇੱਕ ਅਜਿਹਾ ਹੀ ਅਜੀਬੋ ਗਰੀਬ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਕਾਲਜ ਵਿੱਚ ਦੋ ਦੋਸਤ ਮਿਲੇ, ਹੌਲੀ-ਹੌਲੀ ਪਿਆਰ ਹੋ ਗਿਆ l ਫਿਰ ਦੋਵਾਂ ਨੇ ਇਹ ਸਲਾਹ ਕੀਤੀ ਕਿ ਉਹ ਵਿਆਹ ਕਰਵਾ ਲੈਣਗੇ l ਜਿਸ ਤੋਂ ਬਾਅਦ ਉਨ੍ਹਾਂ ਦੀ ਇੱਕ ਧੀ ਵੀ ਹੋਈ , ਜੋ ਹੁਣ 4 ਸਾਲ ਦੀ ਹੈ। ਪਰ ਹੁਣ ਇੱਕ ਅਜਿਹੀ ਚੀਜ਼ ਪਤਾ ਚੱਲੀ ਹੈ ਕਿ ਪਤੀ ਟਰਾਂਸਜੈਂਡਰ ਹੈ। ਉਸ ਨੂੰ ਔਰਤਾਂ ਵਾਂਗ ਰਹਿਣਾ ਪਸੰਦ ਕਰਦਾ ਹੈ। ਉਸ ਦਾ ਸਰੀਰ ਵੀ ਔਰਤਾਂ ਵਰਗਾ ਹੀ ਬਣਿਆ ਹੋਇਆ, ਉਹਨਾਂ ਨੂੰ ਲੱਗਾ ਰਿਹਾ ਸੀ ਕਿ ਰਿਸ਼ਤਾ ਟੁੱਟ ਜਾਵੇਗਾ।

ਪਰ ਪਤਨੀ ਨੇ ਸਭ ਕੁਝ ਸੰਭਾਲ ਲਿਆ ਤੇ ਹੁਣ ਪਤੀ 6 ਮਹੀਨਿਆਂ ਤੋਂ ਗਰਭਵਤੀ ਹੈ, ਜਿਸਦੀ ਦੇਖ-ਭਾਲ ਪਤਨੀ ਵੱਲੋਂ ਕੀਤੀ ਜਾ ਰਹੀ ਹੈ । ਉਹ ਇੱਕ ਬੱਚੇ ਨੂੰ ਜਨਮ ਦੇਣ ਵਾਲਾ ਹੈ ਤੇ ਉਸ ਦੀ ਪਤਨੀ ਉਸ ਦੀ ਦੇਖਭਾਲ ਕਰ ਰਹੀ ਹੈ। ਉਥੇ ਇੱਕ ਰਿਪੋਰਟ ਮੁਤਾਬਕ ਬ੍ਰਿਟਿਸ਼ ਨਿਵਾਸੀ ਕ੍ਰਿਸਟਿਨ ਕੁੱਕ ਤੇ ਉਸ ਦੀ ਪਤਨੀ ਐਸ਼ਲੇ ਹਾਲ ਹੀ ‘ਚ ਇਕ ਯੂਟਿਊਬ ਸ਼ੋਅ ਟਰੂਲੀਜ਼ ਮਾਈ ਐਕਸਟਰਾਆਰਡੀਨਰੀ ਫੈਮਿਲੀ ‘ਚ ਨਜ਼ਰ ਆਏ। ਜਿੱਥੇ ਉਨ੍ਹਾਂ ਨੇ ਆਪਣੀ ਕਹਾਣੀ ਦੱਸੀ। ਗਰਭ ਅਵਸਥਾ ਦੌਰਾਨ ਹੋਈ ਨਮੋਸ਼ੀ ਬਾਰੇ ਖੁੱਲ੍ਹ ਕੇ ਗੱਲ ਕੀਤੀ, ਤੇ ਆਪਣੇ ਜੀਵਨ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ ।

ਕ੍ਰਿਸਟਿਨ ਦਿੱਖ ‘ਚ ਮਰਦ ਸੀ, ਪਰ ਉਹ ਜਣਨ ਅੰਗਾਂ ਨਾਲ ਪੈਦਾ ਹੋਇਆ ਸੀ। ਉਹ 2010 ਵਿੱਚ ਐਸ਼ਲੇ ਨੂੰ ਮਿਲਿਆ ਅਤੇ ਅਖੀਰ ਪਿਆਰ ਵਿੱਚ ਪੈ ਗਿਆ। ਕ੍ਰਿਸਟਿਨ ਨੇ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਐਸ਼ਲੇ ਨੂੰ ਮਿਲਿਆ ਸੀ ਤਾਂ, ਮੈਂ ਉਸ ਨੂੰ ਦੱਸ ਦਿੱਤਾ ਸੀ ਕਿ ਮੇਰੀ ਪਛਾਣ ਔਰਤ ਹੈ। ਜਦੋਂ ਮੈਂ 8 ਸਾਲ ਦਾ ਸੀ ਤਾਂ ਮੈਨੂੰ ਲੱਗਦਾ ਸੀ ਕਿ ਭਗਵਾਨ ਨੇ ਕੁਝ ਗੜਬੜ ਕਰ ਦਿੱਤੀ ਹੈ ਤੇ ਮੈਨੂੰ ਕੁੜੀ ਬਣਾਉਣ ਦੀ ਬਜਾਏ ਮੁੰਡੇ ਵਰਗਾ ਸਰੀਰ ਦੇ ਦਿੱਤਾ ।

ਐਸ਼ਲੇ ਤੋਂ ਪੁੱਛਿਆ ਗਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਕ੍ਰਿਸਟੀਨ ਟਰਾਂਸਜੈਂਡਰ ਹੈ ਤਾਂ ਉਸ ਨੂੰ ਕਿਵੇਂ ਲੱਗਾ? ਐਸ਼ਲੇ ਨੇ ਕਿਹਾ- ਸ਼ੁਰੂਆਤ ‘ਚ ਕਾਫੀ ਅਜੀਬ ਲੱਗਾ। ਪਰ ਹੌਲੀ ਹੌਲੀ ਸਭ ਠੀਕ ਮਹਿਸੂਸ ਹੋਣ ਲੱਗ ਪਿਆ, ਅਸੀਂ ਦੋਵੇਂ ਪਤੀ ਪਤਨੀ ਨੇ ਇੱਕ ਦੂਜੇ ਦੇ ਨਾਲ ਸਮਝੌਤਾ ਕਰ ਲਿਆ, ਹੁਣ ਸਾਨੂੰ ਖ਼ੁਸ਼ਖਬਰੀ ਮਿਲੀ ਹੈ, ਜਿਸ ਕਾਰਨ ਅਸੀਂ ਦੋਵੇਂ ਇੱਕ ਦੂਜੇ ਦਾ ਸਾਥ ਦੇ ਰਹੇ ਹਾਂ l


ਤਾਜਾ ਜਾਣਕਾਰੀ
ਅਜੀਬੋ ਗਰੀਬ ਮਾਮਲਾ ਆਇਆ ਸਾਹਮਣੇ , ਪਤੀ ਹੈ 6 ਮਹੀਨੇ ਦਾ ਗਰਭਵਤੀ ਪਤਨੀ ਕਰ ਰਹੀ ਦੇਖਭਾਲ
ByadminDecember 24, 2023Comments Off on ਅਜੀਬੋ ਗਰੀਬ ਮਾਮਲਾ ਆਇਆ ਸਾਹਮਣੇ , ਪਤੀ ਹੈ 6 ਮਹੀਨੇ ਦਾ ਗਰਭਵਤੀ ਪਤਨੀ ਕਰ ਰਹੀ ਦੇਖਭਾਲ
Previous Post7 ਸਾਲ ਪਹਿਲਾਂ ਪੁੱਤ ਹੋਇਆ ਸੀ ਲਾਪਤਾ , ਸੜਕ ਤੇ ਭੀਖ ਮੰਗਦਿਆ ਮਿਲਿਆ ਮਾਂ ਨੂੰ ਹੋਇਆ ਮਿਲਾਪ
Next Postਮਹਿੰਦੀ ਦਾ ਰੰਗ ਵਿਆਹ ਦੇ ਚਾਅ ਅਜੇ ਨਹੀਂ ਸਨ ਲੱਥੇ , ਨਵ-ਵਿਆਹੁਤਾ ਕੁੜੀ ਨੇ ਚੁੱਕਿਆ ਖੌਫ਼ਨਾਕ ਕਦਮ