BREAKING NEWS
Search

ਅਗਵਾਹ ਕੀਤਾ ਬੱਚਾ ਪੁਲਸ ਨੇ ਇਥੋਂ ਕੀਤਾ ਬਰਾਮਦ – ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਲਾਲਾਬਾਦ: ਫਾਜ਼ਿਲਕਾ ਪੁਲਸ ਵਲੋਂ ਅੱਜ 12 ਘੰਟਿਆਂ ਤੋਂ ਵੀ ਘੱਟ ਸਮੇਂ ‘ਚ ਅਗਵਾ ਹੋਏ ਬੱਚੇ ਦਾ ਮਾਮਲਾ ਸੁਲਝਾ ਲਿਆ ਗਿਆ ਹੈ। ਪੁਲਸ ਨੇ ਅਗਵਾ ਹੋਏ ਬੱਚੇ ਨੂੰ ਅੱਜ ਹਰਿਆਣਿਓਂ ਬਰਾਮਦ ਕੀਤਾ ਤੇ ਨਾਲ ਹੀ 2 ਦੋਸ਼ੀਆਂ ਨੂੰ ਵੀ ਕਾਬੂ ਕਰਨ ‘ਚ ਵੱਡੀ ਸਫਲਤਾ ਹਾਸਲ ਕੀਤੀ। 2 ਦੋਸ਼ੀਆਂ ਵਲੋਂ ਅਗਵਾ ਕਰਨ ਲਈ ਵਰਤੀਆਂ ਜਾ ਰਹੀਆਂ 2 ਗੱਡੀਆਂ ਵੀ ਪੁਲਸ ਵਲੋਂ ਬਰਾਮਦ ਕੀਤੀਆਂ ਗਈਆਂ ਹਨ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਮੁਖਵਿੰਦਰ ਸਿੰਘ ਛੀਨਾ, ਆਈ. ਪੀ. ਐਸ. ਇੰਸਪੈਕਟਰ ਜਨਰਲ ਪੁਲਸ ਫਿਰੋਜ਼ਪੁਰ ਰੇਂਜ ਦੱਸਿਆ ਕਿ ਭੁਪਿੰਦਰ ਸਿੰਘ ਪੀ. ਪੀ. ਐਸ. ਸੀਨੀਅਰ ਕਪਤਾਨ ਪੁਲਸ, ਫ਼ਾਜ਼ਿਲਕਾ ਦੀ ਰਹਿਨੁਮਾਈ ਹੇਠ ਪੁਲਸ ਨੂੰ ਅੱਜ ਵੱਡੀ ਸਫਲਤਾ ਹਾਸਲ ਹੋਈ। ਉਨ੍ਹਾਂ ਦੱਸਿਆ ਕਿ ਫ਼ਾਜ਼ਿਲਕਾ ਪੁਲਸ ਦੇ ਅਫਸਰਾਂ ਤੇ ਕਰਮਚਾਰੀਆਂ ਵਲੋਂ ਮੁਕੱਦਮਾ ਨੰਬਰ 83 ਮਿਤੀ 24-07-2019 ਅ/ਧ 364-ਏ,34 ਭ:ਦ: ਥਾਣਾ ਖੂਈ ਖੇੜਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੁਕੱਦਮਾ ਰਤਨ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਪਿੰਡ ਪੱਤਰੇਵਾਲਾ ਥਾਣਾ ਖੂਈ ਖੇੜਾ ਦੇ ਬਿਆਨ ‘ਤੇ ਦੋਸ਼ੀ ਲਾਲਾ ਭੁੱਲਰ ਪੁੱਤਰ ਨਾਮਾਲੂਮ ਤੇ ਰਾਣਾ ਪੁੱਤਰ ਨਾਮਾਲੂਮ ਵਾਸੀ ਸਿਰਸਾ (ਹਰਿਆਣਾ) ਖਿਲਾਫ ਦਰਜ ਹੋਇਆ ਸੀ ਕਿ ਮੁੱਦਈ ਮੁੱਕਦਮਾ ਰਤਨ ਸਿੰਘ ਦਾ ਪੋਤਰਾ ਲਵਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਉਮਰ ਕਰੀਬ ਪੋਣੇ ਚਾਰ ਸਾਲ, ਜਿਸ ਨੂੰ ਉਕਤ ਦੋਸ਼ੀਆਂ ਨੇ ਮਿਤੀ 24-07-2019 ਸ਼ਾਮ ਨੂੰ ਇੰਨੋਵਾ ਕਾਰ ‘ਚ ਰਤਨ ਸਿੰਘ ਸਾਹਮਣੇ ਖੇਡਦੇ ਹੋਏ ਨੂੰ ਚੁੱਕ ਕੇ ਲੈ ਗਏ ਸਨ।

ਰਤਨ ਸਿੰਘ ਨੇ ਦੋਸ਼ੀਆਂ ਦਾ ਕਾਫੀ ਪਿੱਛਾ ਕੀਤਾ ਪਰ ਦੋਸ਼ੀ ਬੱਚੇ ਲਵਪ੍ਰੀਤ ਨੂੰ ਇੰਨੋਵਾ ਕਾਰ ‘ਚ ਬਿਠਾ ਕੇ ਅਗਵਾਹ ਕਰਕੇ ਲੈ ਗਏ ਸਨ। ਜਿਨ੍ਹਾਂ ਵਲੋਂ ਬੱਚੇ ਦੀ ਰਿਹਾਈ ਬਦਲੇ 15 ਲੱਖ ਰੁਪਏ ਦੀ ਮੰਗ ਕੀਤੀ ਗਈ । ਥਾਣਾ ਖੂਈ ਖੇੜਾ ਵਿਖੇ ਮੁੱਦਈ ਮੁੱਕਦਮਾ ਵੱਲੋ ਇਤਲਾਹ ਮਿਲਣ ‘ਤੇ ਉਕਤ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਸੀਨੀਅਰ ਕਪਤਾਨ ਪੁਲਸ ਫਾਜ਼ਿਲਕਾ ਜੀ ਦੀ ਅਗਵਾਈ ਹੇਠ ਰਣਬੀਰ ਸਿੰਘ, ਕਪਤਾਨ ਪੁਲਸ (ਇੰਨਵੈ), ਸ਼੍ਰੀ ਜਗਦੀਸ਼ ਕੁਮਾਰ, ਉਪ ਕਪਤਾਨ ਪੁਲਸ ਸਬ ਡਵੀਜਨ ਫਾਜ਼ਿਲਕਾ, ਭੁਪਿੰਦਰ ਸਿੰਘ ਉਪ ਕਪਤਾਨ ਪੁਲਸ (ਮੇਜਰ ਕ੍ਰਾਈਮ), ਇੰਸ: ਪਰਮਿੰਦਰ ਸਿੰਘ ਇੰਚਾਰਜ ਸੀ. ਆਈ. ਏ ਫਾਜ਼ਿਲਕਾ, ਇੰਸ: ਬਲਕਾਰ ਸਿੰਘ ਮੁੱਖ ਅਫਸਰ ਥਾਣਾ ਖੂਈ ਖੇੜ੍ਹਾ, ਐਸ. ਆਈ ਚੰਦਰ ਸ਼ੇਖਰ ਮੁੱਖ ਅਫਸਰ ਥਾਣਾ ਸਿਟੀ-1 ਅਬੋਹਰ ਦੀਆਂ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ। ਹਰੇਕ ਟੀਮ ਨੂੰ ਅਗਵਾਹ ਹੋਏ ਬੱਚੇ ਲਵਪ੍ਰੀਤ ਨੂੰ ਪਹਿਲ ਦੇ ਅਧਾਰ ‘ਤੇ ਸੁਰੱਖਿਅਤ ਕਰਨ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਜਿਲਾ ਫਾਜ਼ਿਲਕਾ ਪੁਲਸ ਨੇ ਮੁਕੱਦਮੇ ਦੀ ਤਫਤੀਸ਼ ਦੌਰਾਨ ਮੁਲਜ਼ਮਾਂ ਖਿਲਾਫ ਮਿਲੇ ਸਬੂਤਾਂ ਸਬੰਧੀ ਵਿਗਿਆਨਕ ਤੇ ਤਕਨੀਕੀ ਢੰਗਾ ਨੂੰ ਸੁਚੱਜੇ ਤਰੀਕੇ ਨਾਲ ਅਪਣਾਇਆ ਗਿਆ। ਜਿਸ ਦੌਰਾਨ ਦੋਸ਼ੀਆਂ ਵੱਲੋ ਮੰਗੀ ਗਈ ਫਿਰੌਤੀ ਸਬੰਧੀ 7 ਲੱਖ 50 ਹਜ਼ਾਰ ਰੁਪਏ ਵਿੱਚ ਸੌਦਾ ਹੋਇਆ ਸੀ। ਸੌਦਾ ਹੋਣ ਤੋਂ ਬਾਅਦ ਫਜ਼ਿਲਕਾ ਪੁਲਸ ਹਰਕਤ ‘ਚ ਆਈ ਤੇ ਅਗਵਾਹ ਹੋਏ ਬੱਚੇ ਲਵਪ੍ਰੀਤ ਸਿੰਘ ਦੀ ਸੁਰੱਖਿਆ ਨੂੰ ਮੱਦੇਨਜਰ ਰੱਖਦੇ ਹੋਏ ਇਕ ਪਲਾਨ ਤਿਆਰ ਕੀਤਾ ਗਿਆ, ਜਿਸ ਦੌਰਾਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਉਕਤ ਅਫਸਰਾਂ ਦੀਆਂ ਵੱਖ-ਵੱਖ ਖੂਫੀਆਂ ਟੀਮਾਂ ਬਣਾ ਕੇ ਪੁਲਸ ਵਲੋ ਟ੍ਰੈਪ ਵਿਛਾਇਆ ਗਿਆ। ਜਿਸ ਕਾਰਨ ਦੋਸ਼ੀਆਂ ਪਾਸੋਂ ਬੱਚੇ ਨੂੰ ਸੁਰੱਖਿਅਤ ਛੁਡਾਇਆ ਗਿਆ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਕਤ ਦੋਸ਼ੀ ਜਿਨ੍ਹਾਂ ਦਾ ਅਸਲ ਨਾਮ ਤੇ ਪਤਾ ਕੁਲਵਿੰਦਰ ਸਿੰਘ ਉਰਫ ਲਾਲਾ ਪੁੱਤਰ ਚਾਨਣ ਸਿੰਘ ਵਾਸੀ ਨਰੇਲ ਖੇੜਾ ਥਾਣਾ
ਡਿੰਗ ਸਿਰਸਾ (ਹਰਿਆਣਾ) 2. ਵਿਸ਼ਾਲ ਸਿੰਘ ਉਰਫ ਸੋਨੂੰ ਉਰਫ ਰਾਣਾ ਪੁੱਤਰ ਸੰਸਾਰ ਚੰਦ ਪਿੰਡ ਡਿੰਗ ਫਤਿਆਬਾਦ ਰੋਡ ਥਾਣਾ ਡਿੰਗ ਸਿਰਸਾ (ਹਰਿਆਣਾ), ਨੂੰ ਫਿਰੌਤੀ ਦੀ ਦਿੱਤੀ ਕੁੱਲ ਰਕਮ ‘ਚੋਂ 2 ਲੱਖ 62 ਹਜ਼ਾਰ ਰੁਪਏ, ਅਗਵਾਹ ਲਈ ਵਰਤੀ ਗਈ ਗੱਡੀ ਇੰਨੋਵਾ ਤੇ ਫਿਰੌਤੀ ਸਮੇਂ ਵਰਤੀ ਗਈ ਗੱਡੀ ਸਵਿਫਟ ਡੀਜਾਇਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।ਪੁਲਸ ਵਲੋਂ ਮੁੱਕਦਮੇ ਦੀ ਤਫਤੀਸ਼ ਜਾਰੀ ਹੈ।



error: Content is protected !!