ਸਾਉਣ ਦੇ ਮਹੀਨੇ ਦੀ ਸ਼ੁਰੂਆਤ ਤੋਂ ਹੀ ਪੂਰੇ ਪੰਜਾਬ ਵਿਚ ਲਗਾਤਾਰ ਭਾਰੀ ਬਾਰਿਸ਼ ਦਾ ਦੌਰ ਜਾਰੀ ਸੀ, ਪਿਛਲੇ ਕਈ ਸਾਲਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਇਸ ਵਾਰ ਸਾਉਣ ਦੀ ਸ਼ੁਰੂਆਤ ਵਿਚ ਕਾਫੀ ਚੰਗੀ ਬਾਰਿਸ਼ ਦੇਖਣ ਨੂੰ ਮਿਲੀ। ਪਰ ਪਿਛਲੇ ਕਾਫੀ ਦਿਨਾਂ ਤੋਂ ਬਾਰਿਸ਼ ਨਾ ਹੋਣ ਕਾਰਨ ਅਤੇ ਕਿਤੇ ਕਿਤੇ ਹਲਕੀ ਬਾਰਿਸ਼ ਕਾਰਨ ਲੋਕਾਂ ਦਾ ਚਿਪਚਿਪੀ ਗਰਮੀ ਅਤੇ ਉਮਸ ਨੇ ਬੁਰਾ ਹਾਲ ਕੀਤਾ ਹੋਇਆ ਹੈ।
ਪਿਛਲੇ ਦਿਨੀਂ ਕਈ ਜਗ੍ਹਾ ਹਲਕੀ ਅਤੇ ਦਰਮਿਆਨੀ ਬਾਰਿਸ਼ ਦੇਖਣ ਨੂੰ ਜਰੂਰ ਮਿਲੀ ਪਰ ਇਸ ਤਰਾਂ ਦੀ ਬਾਰਿਸ਼ ਨਾਲ ਹੁੰਮਸ ਦੀ ਸਥਿਤੀ ਹੋਰ ਜਿਆਦਾ ਭਿਆਨਕ ਹੋ ਜਾਂਦੀ ਹੈ। ਪਰ ਹੁਣ ਮੌਸਮ ਵਿਭਾਗ ਅਨੁਸਾਰ ਇਸ ਚਿਪਚਿਪੀ ਗਰਮੀ ਤੋਂ ਜਲਦੀ ਹੀ ਰਾਹਤ ਮਿਲ ਸਕਦੀ ਹੈ।
ਮੌਸਮ ਵਿਭਾਗ ਅਨੁਸਾਰ ਇਸ ਸਮੇਂ ਵਖ਼ਤ ਕੇਂਦਰੀ ਮਾਝੇ-ਦੁਆਬੇ ਚ ਕਿਤੇ-ਕਿਤੇ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਜੋ ਆਓੁਣ ਵਾਲੇ ਕੁਝ ਘੰਟਿਆ ਚ ਤਕੜੀ ਹੋਵੇਗੀ। ਇਸਦੇ ਨਾਲ ਹੀ ਅਗਲੇ ਕੁਝ ਘੰਟਿਆੰ ਦੌਰਾਨ ਕਪੂਰਥਲਾ, ਪੱਟੀ, ਫਗਵਾੜਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਨਕੋਦਰ, ਅੰਮ੍ਰਿਤਸਰ, ਤਰਨਤਾਰਨ, ਲੁਧਿਆਣਾ, ਰੋਪੜ, ਖੰਨਾ, ਸਰਹੰਦ ਅਤੇ ਮੋਹਾਲੀ ਦੇ ਕਈ ਹਿੱਸਿਆਂ ਚ ਠੰਡੀਆਂ ਹਵਾਵਾਂ ਨਾਲ ਭਾਰੀ ਮੀਂਹ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ 12 ਅਤੇ 13 ਅਗਸਤ ਨੂੰ ਸੂਬੇ ਵਿਚ ਦਰਮਿਆਨੇ ਤੋਂ ਭਾਰੀ ਮੀਹਂ ਦੀ ਸੰਭਾਵਨਾ ਹੈ ਅਤੇ ਅਗਲੇ ਕੁਝ ਦਿਨ ਪੰਜਾਬ ਦੇ ਜਿਆਦਾਤਰ ਇਲਾਕਿਆਂ ਵਿਚ ਚੰਗੀ ਬਾਰਿਸ਼ ਹੋ ਸਕਦੀ ਹੈ ਜਿਸ ਨਾਲ ਇਸ ਹੁੰਮਸ ਭਰੀ ਚਿਪਚਿਪੀ ਗਰਮੀ ਤੋਂ ਰਾਹਤ ਮਿਲੇਗੀ।
ਤਾਜਾ ਜਾਣਕਾਰੀ