BREAKING NEWS
Search

ਅਖੇ ਸਾਰੇ ਪਿੰਡ ਤੋਂ ਲੋਟ ਆਉਣਾ ਨੀ ਜੇ ਰੁੱਸ ਗਿਆ ਪ੍ਰੋਹਣਾ , ਅਗਲਿਆਂ ਨੇ ਕਰਤਾ ਵਜੰਤਰ – ਆਹ ਦੇਖੋ ਲਾੜੇ ਦੀ ਗੰਦੀ ਕਰਤੂਤ

‘ਸਾਰੇ ਪਿੰਡ ਤੋਂ ਲੋਟ ਫੇਰ ਆਉਣਾ ਨੀ ਜੇ ਰੁੱਸ ਗਿਆ ਪ੍ਰੋਹਣਾ’ਇਸ ਗਾਣੇ ਨੂੰ ਸਾਰਥਕ ਕੀਤਾ ਹੈ ਉੱਤਰਪ੍ਰਦੇਸ਼ ਦੇ ਮੇਰਠ ਨਿਵਾਸੀ ਯੂਸਫ ਨੇ ਜੋ ਕਿ ਦੋਸਤਾਂ ਨੂੰ ਰਾਸਗੁੱਲਾ ਨਾ ਦੇਣ ਪਿੱਛੇ ਰੁੱਸ ਗਿਆ ਅਤੇ ਲਾੜੀ ਨੂੰ ਨਾਲ ਲੈ ਜਾਵਣ ਤੋਂ ਮਨਾ ਕਰ ਦਿੱਤਾ.

ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਹਾਪੁੜ ਦੇ ਪਿੰਡ ਦੋਸਤਾਈ ਨਿਵਾਸੀ ਯੂਸੁਫ ਨੇ ਆਪਣੀ ਧੀ ਦਾ ਨਿਕਾਹ ਮੇਰਠ ਦੇ ਪਿੰਡ ਪੀਪਲੀ ਨਿਵਾਸੀ ਬਾਬੂ ਦੇ ਬੇਟੇ ਯੂਸਫ ਨਾਲ ਤੈਅ ਕੀਤਾ ਸੀ. ਬਾਰਾਤ ਪਹੁੰਚਣ ਉਪਰੰਤ ਖਾਣੇ ਦੌਰਾਨ ਪਲੇਟ ‘ਚ ਸਿਰਫ ਲਾੜੇ ਲਈ ਦੋ ਰਸਗੁੱਲੇ ਰੱਖ ਦਿੱਤੇ ਤੇ ਉਸ ਦੇ ਦੋਸਤਾਂ ਲਈ ਨਹੀਂ ਰੱਖੇ.

ਇਸ ਗੱਲ ‘ਤੇ ਲਾੜਾ ਨਾਰਾਜ਼ ਹੋ ਗਿਆ ਤੇ ਉਸ ਨੇ ਨਿਕਾਹ ਦੀ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਦੁਲਹਨ ਨੂੰ ਨਾਲ ਲੈ ਜਾਣ ਤੋਂ ਇਨਕਾਰ ਕਰ ਦਿੱਤਾ.

ਦੂਜੇ ਪਾਸੇ ਕੁੜੀ ਵਾਲਿਆਂ ਨੇ ਆਪਣੀ ਗਲਤੀ ਮੰਨਦੇ ਹੋਏ ਮੁੰਡੇ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ. ਕਾਫੀ ਸਮਝਾਉਣ ਤੋਂ ਬਾਅਦ ਕੁੜੀ ਵਾਲਿਆਂ ਨੇ ਲਾੜੇ ਸਮੇਤ ਬਾਰਾਤ ਨੂੰ ਬੰਧਕ ਬਣਾ ਲਿਆ. ਪੁਲਿਸ ਨੂੰ ਇਸ ਦੀ ਜਦੋਂ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ ‘ਤੇ ਆ ਦੋਵਾਂ ਪੱਖਾਂ ਨੂੰ ਸਮਝਾ ਸੁਲਾਹ ਕਰਨ ਦੀ ਨਸੀਅਤ ਦਿੱਤੀ.

ਇਸ ਦੌਰਾਨ ਕੁੜੀ ਦੇ ਪਿਓ ਦਾ ਕਹਿਣਾ ਹੈ ਕਿ ਮੁੰਡੇ ਨੂੰ ਦਾਜ ‘ਚ ਬੁਲੇਟ ਨਾ ਮਿਲਣ ਦੀ ਨਾਰਾਜ਼ਗੀ ਉਸ ਨੇ ਕਿਸੇ ਬਹਾਨੇ ਕੱਢੀ ਹੈ.



error: Content is protected !!