ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਜਿਥੇ ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੇ ਗਈ ਸੀ ਜਿੱਥੇ ਕਿ ਕਰੋਨਾ ਦੇ ਇਸ ਡਰ ਨੇ ਲੋਕਾਂ ਨੂੰ ਦਹਿਸ਼ਤ ਦੇ ਨਾਲ ਹੀ ਮਾਰ ਦਿੱਤਾ ਸੀ। ਜਿੱਥੇ ਕਰੋਨਾ ਦੀ ਚਪੇਟ ਵਿਚ ਆਉਣ ਕਾਰਨ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ, ਉਥੇ ਹੀ ਬਹੁਤ ਸਾਰੇ ਲੋਕ ਆਪਣੀ ਹਿੰਮਤ ਸਦਕਾ ਇਸ ਤੋਂ ਬਾਹਰ ਆਉਣ ਵਿੱਚ ਵੀ ਕਾਮਯਾਬ ਰਹੇ। ਉਥੇ ਹੀ ਵਾਪਰਨ ਵਾਲੇ ਭਿਆਨਕ ਸੜਕ ਹਾਦਸਿਆ ਤੇ ਬਿਮਾਰੀਆਂ ਦੇ ਚਲਦੇ ਹੋਏ ਵੀ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਪਰ ਅਚਾਨਕ ਵਾਪਰਨ ਵਾਲੇ ਹਾਦਸੇ ਵੀ ਲੋਕਾਂ ਦੀ ਜਾਨ ਲੈ ਲੈਂਦੇ ਹਨ, ਜਦੋਂ ਇਨਸਾਨ ਵੱਲੋਂ ਕੰਮ ਕਰਦੇ ਹੋਏ ਉਨ੍ਹਾਂ ਹਾਦਸਿਆਂ ਬਾਰੇ ਸੋਚਿਆ ਵੀ ਨਹੀਂ ਗਿਆ ਹੁੰਦਾ।
ਹੁਣ ਅਕਾਲੀ ਆਗੂ ਦੀ ਜਰਨੇਟਰ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ ਜਿਸ ਬਾਰੇ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹਲਕਾ ਕਰਤਾਰਪੁਰ ਦੇ ਪਿੰਡ ਜਮਾਲਪੁਰ ਤੋ ਸਾਹਮਣੇ ਆਈ ਹੈ। ਜਿੱਥੇ ਇਕ ਵਿਅਕਤੀ ਦੀ ਖੇਤਾਂ ਦੇ ਵਿੱਚ ਫਸਲ ਨੂੰ ਪਾਣੀ ਲਗਾਉਣ ਲਈ ਦੋ ਟਰੈਕਟਰਾਂ ਨੂੰ ਜੋੜ ਕੇ ਵੱਖ ਵੱਖ ਯੂਨਿਟਾਂ ਨੂੰ ਚਲਾਉਣ ਦੇ ਸਮੇਂ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਕਿ ਹਲਕਾ ਕਰਤਾਰਪੁਰ ਦੇ ਸਰਕਲ ਜਮਾਲਪੁਰ ਦੇ ਅਕਾਲੀ ਦਲ ਬਾਦਲ ਦੇ ਸਰਕਲ ਜਥੇਦਾਰ ਅਤੇ ਸੀਨੀਅਰ ਅਕਾਲੀ ਆਗੂ ਕੰਵਲਜੀਤ ਸਿੰਘ ਘੁੰਮਣ ਦੀ ਉਸ ਸਮੇਂ ਬੀਤੀ ਰਾਤ ਕਰੰਟ ਲੱਗਣ ਕਾਰਨ ਮੌਤ ਹੋਈ ਸੀ ਜਿਸ ਸਮੇਂ ਉਹ ਖੇਤਾਂ ਨੂੰ ਪਾਣੀ ਲਗਾਉਣ ਲਈ ਟਰੈਕਟਰ ਨਾਲ ਜਰਨੇਟਰ ਦੀ ਵਰਤੋਂ ਕਰ ਰਹੇ ਸਨ।
ਜਿਸ ਸਮੇਂ ਉਨ੍ਹਾਂ ਵੱਲੋਂ ਟਰੈਕਟਰ ਦੇ ਨਾਲ ਜਰਨੇਟਰ ਦੇ ਸਵਿੱਚ ਨੂੰ ਕੱਟ ਕੇ ਤਾਰਾਂ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਹੀ ਸਵਿੱਚ ਵਿਚ ਖਰਾਬੀ ਆ ਗਈ ਅਤੇ ਬਿਜਲੀ ਸਪਲਾਈ ਚੱਲਦੀ ਰਹੀ ਜਿਸ ਕਾਰਨ ਉਨ੍ਹਾਂ ਨੂੰ ਕਰੰਟ ਲੱਗਿਆ। ਉਸ ਸਮੇਂ ਘਟਨਾ ਸਥਾਨ ਤੇ ਉਹਨਾਂ ਦੇ ਨਾਲ਼ ਕੰਮ ਕਰਦੇ ਨੌਕਰ ਵੱਲੋਂ ਤੁਰੰਤ ਟਰੈਕਟਰ ਨੂੰ ਬੰਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ
ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਜਲੰਧਰ ਰੈਫਰ ਕੀਤਾ, ਉੱਥੇ ਹੀ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਇਸ ਘਟਨਾ ਕਾਰਨ ਜਿੱਥੇ ਇਲਾਕੇ ਵਿਚ ਸੋਗ ਦੀ ਲਹਿਰ ਹੈ ਉੱਥੇ ਹੀ ਵੱਖ ਵੱਖ ਰਾਜਨੀਤਿਕ ਸ਼ਖਸ਼ੀਅਤਾ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।

ਤਾਜਾ ਜਾਣਕਾਰੀ