ਪਿੱਛਲੇ ਕੁੱਝ ਮਹੀਨਿਆਂ ਵਿਚ ਪੁਲਵਾਮਾ ਹਮਲੇ ਵਿਚ ਸ਼ਹੀਦ ਕੁਲਵਿੰਦਰ ਸਿੰਘ ਨਾਮ ਇੱਕ ਨੌਜਵਾਨ ਦੇਸ਼ ਲਈ ਆਪਣੀ ਸ਼ਹੀਦੀ ਪਾ ਗਿਆ ਸੀ ਤੇ ਏਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਇੱਕ ਠੱਗ ਸ਼ਹੀਦ ਕੁਲਵਿੰਦਰ ਸਿੰਘ ਦਾ ਦੋਸਤ ਬਣ ਕੇ ਉਹਨਾਂ ਦੇ ਘਰ ਆ ਗਿਆ ਤੇ ਉਸਦੇ ਦੇ ਪਿਤਾ ਦਰਸ਼ਨ ਸਿੰਘ ਤੋਂ 20 ਲੱਖ ਰੁਪਏ ਦੀ ਮੰਗ ਕਰਨ ਲੱਗਾ ਤੇ
ਮੀਡੀਆ ਨਾਲ ਕੁਲਵਿੰਦਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਸਵੇਰੇ ਇੱਕ ਨੌਜਵਾਨ CRPF ਦੀ ਵਰਦੀ ਦੇ ਵਿਚ ਸਾਡੇ ਘਰ ਆਇਆ ਤੇ ਖੁੱਦ ਨੂੰ ਸ਼ਹੀਦ ਕੁਲਵਿੰਦਰ ਸਿੰਘ ਦੋਸਤ ਦੱਸਣ ਲੱਗਾ ਤੇ ਉਸਨੇ ਕਿਹਾ ਕਿ ਉਹ ਕੁਲਵਿੰਦਰ ਸਿੰਘ ਦਾ ਦੋਸਤ ਹੈ ਤੇ ਉਹ ਦਿੱਲੀ ਤੋਂ ਆਇਆ ਹੈ ਤੇ ਆ ਕੇ ਪਰਿਵਾਰ ਨੂੰ ਗੱਲਾਂ ਵਿਚ ਲਗਾ ਕੇ ਕਿਹਾ ਕਿ
ਤੁਹਾਨੂੰ ਸ਼ਹੀਦ ਦੇ ਮਾਤਾ-ਪਿਤਾ ਹੋਣ ਤੇ ਗੈਸ ਏਜੰਸੀ ਜਾਂ ਪੈਟ੍ਰੋਲ ਪੰਪ ਮਿਲ ਜਾਵੇਗਾ ਤੇ ਕਿਹਾ ਤੁਸੀਂ ਕਾਗਜੀ ਕਾਰਵਾਈ ਪੂਰੀ ਕਰ ਦਿਓ ਤੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਤੋਂ 20 ਲੱਖ ਰੁਪਏ ਦੀ ਮੋਤੀ ਰਕਮ ਮੰਗਣ ਲੱਗਾ ਪਰ ਚੋਣ ਜਪਤ ਲੱਗਣ ਕਾਰਨ ਪੈਸੇ ਨਹੀਂ ਨਿਕਲ ਸਕੇ ਤੇ
ਉਹ ਜਾਂਦਾ-ਜਾਂਦਾ ਦਰਸ਼ਨ ਸਿੰਘ ਦੇ ਕਾਗਜ ਫੋਨ ਤੇ ਪਲੈਟੀਨਾ ਮੋਟਰ ਸਾਇਕਲ ਲੈ ਗਿਆ ਤੇ ਉੱਧਰ ਕੁਲਵਿੰਦਰ ਸਿੰਘ ਦੇ ਪਿਤਾ ਕਾਗਜਾਂ ਦੇ ਦਸਤਖਤ ਕਰਦੇ ਹੀ ਰਹਿ ਗਏ ਤੇ ਕਿਸ ਤਰਾਂ ਉਸ ਠੱਗ ਨੇ ਦਰਸ਼ਨ ਸਿੰਘ ਨੂੰ ਗੱਲਾਂ ਵਿਚ ਲਗਾ ਕੇ ਉਸ ਤੋਂ ਪੈਸਾ ਵਸੂਲ ਕਰਨਾ ਚਾਹਿਆ ਤੁਸੀਂ ਇਹ ਸਭ ਕੁੱਝ ਖੁੱਦ ਦਰਸ਼ਨ ਸਿੰਘ ਦੇ ਮੂੰਹੋਂ ਇਸ ਵੀਡੀਓ ਦੇ ਵਿਚ ਸੁਣ ਸਕਦੇ ਹੋ |