ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੱਥਾਂ ਦੀ ਮਹਿੰਦੀ ਲੱਥਣ ਤੋਂ ਪਹਿਲਾਂ ਨਵਵਿਆਹੀ ਕੁੜੀ ਨਾਲ ਵਾਪਰਿਆ ਭਾਣਾ ਕਹਿੰਦੇ ਸਵੇਰੇ ਭਾਂਡੇ ਮਾਂਝ ਕੇ
ਅੰਮ੍ਰਿਤਸਰ : ਸੁਲਤਾਨ ਵਿੰਡ ਇਲਾਕੇ ਵਿਚ ਇਕ ਨਵਵਿਆਹੀ ਲਾੜੀ ਨੇ ਪਤੀ ਤੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਲੜਕੀ ਦਾ ਨਾਂ ਹਰਮਨ ਦੱਸਿਆ ਜਾ ਰਿਹਾ ਹੈ ਅਤੇ ਇਕ ਮਹੀਨਾ ਪਹਿਲਾਂ ਹੀ ਉਸ ਦਾ ਵਿਆਹ ਇਥੋਂ ਦੇ ਲਵ ਨਾਮਕ ਨੌਜਵਾਨ ਨਾਲ ਹੋਇਆ ਸੀ।
ਮਿਲੀ ਜਾਣਕਾਰੀ ਮੁਤਾਬਕ ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਲੜਕੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਲੱਗਾ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ, ਜਿਸ ਤੋਂ ਦੁਖੀ ਹੋ ਕੇ ਹਰਮਨ ਨੇ ਆਤਮਹੱਤਿਆ ਕਰ ਲਈ।
ਹਰਮਨ ਦੀ ਮੌਤ ਤੋਂ ਬਾਅਦ ਜਦੋਂ ਪੁਲਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਮ੍ਰਿਤਕ ਦੇ ਪਰਿਵਾਰ ਨੇ ਥਾਣੇ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਹਰਮਨ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ
ਅਤੇ ਦਾਜ ਲਈ ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ, ਇਸੇ ਤੋਂ ਦੁਖੀ ਹੋ ਕੇ ਉਸ ਨੇ ਆਤਮਹੱਤਿਆ ਕੀਤੀ ਹੈ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਮਾਮਲੇ ‘ਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
Home ਤਾਜਾ ਜਾਣਕਾਰੀ ਹੱਥਾਂ ਦੀ ਮਹਿੰਦੀ ਲੱਥਣ ਤੋਂ ਪਹਿਲਾਂ ਨਵਵਿਆਹੀ ਕੁੜੀ ਨਾਲ ਵਾਪਰਿਆ ਭਾਣਾ ਕਹਿੰਦੇ ਸਵੇਰੇ ਭਾਂਡੇ ਮਾਂਝ ਕੇ..
ਤਾਜਾ ਜਾਣਕਾਰੀ