BREAKING NEWS
Search

ਹੋ ਜਾਓ ਸਾਵਧਾਨ ਰਾਜਸਥਾਨ ਤੋਂ ਆ ਰਿਹਾ ਖ਼ਤਰਾ ਫਾਨੀ ਤੂਫ਼ਾਨ ਆਉਣ ਦੀ ਚੇਤਾਵਨੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੋ ਜਾਓ ਸਾਵਧਾਨ! ਰਾਜਸਥਾਨ ਤੋਂ ਆ ਰਿਹਾ ਖ਼ਤਰਾ

ਨਵੀਂ ਦਿੱਲੀ: ਤੇਜ਼ ਧੁੱਪ ਤੇ ਗਰਮੀ ਤੋਂ ਪ੍ਰੇਸ਼ਾਨ ਦਿੱਲੀ ਐਨਸੀਆਰ ਦੇ ਲੋਕਾਂ ਲਈ ਪੱਛਮੀ ਰਾਜਸਥਾਨ ਤੋਂ ਹੁਣ ਵੱਡੀ ਮੁਸੀਬਤ ਆ ਰਹੀ ਹੈ। ਭਾਰਤੀ ਮੌਸਮ ਵਿਭਾਗ ਦੀ ਮੰਨੀਏ ਤਾਂ ਮੰਗਲਵਾਰ ਤੋਂ ਰਾਜਸਥਾਨ ਦੀ ਧੂੜ ਦਿੱਲੀ ਤੇ ਐਨਸੀਆਰ ਦੇ ਲੋਕਾਂ ਲਈ ਹੋਰ ਮੁਸ਼ਕਲ ਖੜ੍ਹੀ ਕਰੇਗੀ। ਰਾਜਸਥਾਨ ਤੋਂ ਚੱਲ ਰਹੀ ਧੂੜ ਭਰੀ ਹਵਾ ਦਿੱਲੀ ‘ਚ ਪਹੁੰਚਣੀ ਸ਼ੁਰੂ ਹੋ ਗਈ ਹੈ। ਬੁੱਧਵਾਰ ਸ਼ਾਮ ਤਕ ਇਸ ਦਾ ਅਸਰ ਪੰਜਾਬ ਚ ਵੀ ਦਿਖਣਾ ਸ਼ੁਰੂ ਹੋ ਜਾਵੇਗਾ।

ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਜ਼ਿਆਦਾ ਤਾਪਮਾਨ 42 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ,

ਜਦਕਿ ਘੱਟੋ-ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਰਿਹਾ। ਪਾਲਮ ਇਲਾਕੇ ‘ਚ ਜ਼ਿਆਦਾ ਗਰਮੀ ਮਹਿਸੂਸ ਕੀਤੀ ਗਈ। ਵਿਭਾਗ ਮੁਤਾਬਕ ਅਗਲੇ ਹਫਤੇ ਵੀ ਲੋਕਾਂ ਨੂੰ ਇਸੇ ਤਰ੍ਹਾਂ ਦੀ ਗਰਮੀ ਬਰਦਾਸ਼ਤ ਕਰਨੀ ਪਵੇਗੀ।

ਮੰਗਲਵਾਰ ਤੇ ਬੁੱਧਵਾਰ ਦੀ ਸ਼ਾਮ ਤਕ ਧੂੜ ਭਰੀ ਹਵਾ ਆ ਸਕਦੀ ਹੈ, ਪਰ ਇਸ ਨਾਲ ਤਾਪਮਾਨ ‘ਚ ਕੋਈ ਕਮੀ ਨਹੀਂ ਆਵੇਗੀ। ਇਸ ਦੇ ਨਾਲ ਹੀ ਭਵਿੱਖਵਾਣੀ ਕੀਤੀ ਗਈ ਹੈ ਕਿ ਬਦਲ ਛਾ ਸਕਦੇ ਹਨ ਪਰ ਬਾਰਸ਼ ਨਹੀਂ ਹੋਵੇਗੀ। ਇਸ ਨਾਲ ਦਿੱਲੀ ਦਾ ਪ੍ਰਦੂਸ਼ਣ ਵੀ ਵਧ ਸਕਦਾ ਹੈ।



error: Content is protected !!